ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿੱਚ ਅਧਿਆਪਕ ਦਿਵਸ ਮਨਾਇਆ ਗਿਆ : ਪ੍ਰੋਫੈਸਰ ਜੀ ਐੱਸ ਮੁਲਤਾਨੀ

ਟਾਂਡਾ ਉੜਮੁੜ , 5 ਸਤੰਬਰ (ਵਰਿੰਦਰ )-  ਅੱਜ ਵਿਕਟੋਰੀਆ ਇੰਟਰਨੈਸ਼ਨਲ ਸਕੂਲ  ਵਿੱਚ ਅਧਿਆਪਕ ਦਿਵਸ ਮਨਾਇਆ ਗਿਆ ਅਤੇ  ਇਸ ਪ੍ਰੋਗਰਾਮ ਵਿਚ ਪ੍ਰੋ ਜੀ ਐਸ ਮੁਲਤਾਨੀ ਅਤੇ ਨੀਰੂ ਮੁਲਤਾਨੀ  ਡਾਇਰੈਕਟਰ  ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ
ਮੌਜੂਦ ਸਨ  ਅਤੇ ਉਨ੍ਹਾਂ ਦੇ ਦੁਆਰਾ ਇਸ ਪ੍ਰੋਗਰਾਮ  ਦੀ ਸ਼ੁਰੂਆਤ ਜੋਤ ਜਲਾ ਕੇ ਕੀਤਾ ਗਈ  
ਇਸ ਪ੍ਰੋਗਰਾਮ ਦੇ ਦੌਰਾਨ ਬਹੁਤ ਸਾਰੇ ਅਧਿਆਪਕਾਂ  ਨੇ ਬਹੁਤ ਸਾਰੀ ਆਈਟਮ ਪੇਸ਼ ਕੀਤੀਆਂ ਜਿਵੇਂ ਕਿ ਭੰਗੜਾ ,ਗਿੱਧਾ ਅਤੇ  ਬਹੁਤ ਸਾਰੀਆਂ ਖੇਡਾਂ ਵੀ ਖੇਡੀਆਂ ਗਈਆਂ  

ਇਸ ਮੌਕੇ ਤੇ ਬੋਲਦੇ ਹੋਏ ਪ੍ਰੋਫੈਸਰ ਜੀਐਸ ਮੁਲਤਾਨੀ ਜੀ ਨੇ  ਸਾਰੇ ਹੀ ਸਟਾਫ ਨੂੰ
ਡਾ ਰਾਧਾ ਕ੍ਰਿਸ਼ਨ ਜੀ ਜਿਨ੍ਹਾਂ ਦੇ ਜਨਮ ਦਿਹਾਡ਼ੇ ਨੂੰ ਅਧਿਆਪਕ ਦਿਵਸ ਦੇ ਤੌਰ ਤੇ ਮਨਾਇਆ ਜਾਂਦਾ ਹੈ ਉਨ੍ਹਾਂ ਨੂੰ ਯਾਦ ਕੀਤਾ  ਅਤੇ ਉਨ੍ਹਾਂ ਨੇ ਇਹ ਵੀ ਸੰਦੇਸ਼ ਦਿੱਤਾ ਕਿ ਅਧਿਆਪਕ ਹੀ ਕਿਸੇ ਵੀ ਸਕੂਲ ਦੀ ਬੁਨਿਆਦ ਹੁੰਦੇ ਹਨ ਅਤੇ ਉਨ੍ਹਾਂ ਨੇ ਸਾਰੇ ਹੀ ਮੌਜੂਦ ਅਧਿਆਪਕਾਂ ਨੂੰ ਵਧਾਈਆਂ ਦਿੱਤੀਆਂ  

ਇਸ ਮੌਕੇ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਦਾ ਪੂਰਾ ਸਟਾਫ ਮੌਜੂਦ ਸੀ

 

Post a Comment

0 Comments