ਟਾਂਡਾ (ਨਵਦੀਪ ਸਿੰਘ) - ਅੱਜ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਹਲਕਾ ਉੜਮੁੜ ਟਾਂਡਾ ਦੇ ਮੁੱਖ ਦਫ਼ਤਰ ਵਿਖੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੇ ਪ੍ਰੈਸ ਨਾਲ ਵਿਸ਼ੇਸ ਗੱਲਬਾਤ ਦੌਰਾਨ ਕਿਹਾ ਕਿ ਚਲੇ ਹੋਏ ਕਾਰਤੂਸਾਂ ਨੂੰ ਸ਼੍ਰੋਮਣੀ ਅਕਾਲੀ ਦਲ ਵਿੱਚ ਸ਼ਾਮਲ ਕਰਨ ਨਾਲ ਸ਼੍ਰੋਮਣੀ ਅਕਾਲੀ ਦਲ ਦੀ ਡੁੱਬਦੀ ਬੇੜੀ ਨਹੀਂ ਪਾਰ ਲੱਗ ਸਕਦੀ ਕਿਉਕਿ ਅੱਕੇ ਹੋਏ ਲੋਕਾਂ ਨੇ ਇਹਨਾਂ ਨੂੰ ਪਹਿਲਾ ਹੀ ਹਲਕੇ ਵਿੱਚੋ ਨਕਾਰ ਕੇ ਪਹਿਲਾ ਹੀ ਘਰ ਬੈਠਾਇਆ ਹੋਇਆ ਹੈ ਇਹ ਸਿਰਫ ਲੋਕਾਂ ਨੂੰ ਗੁੰਮਰਾਹ ਕਰਨ ਲਈ ਇਹੋ ਜਿਹੀਆਂ ਡਰਾਮੇਬਾਜ਼ੀਆਂ ਕਰ ਰਹੇ ਹਨ ਜਿਸ ਨੂੰ ਟਾਂਡੇ ਦੇ ਸੂਝਵਾਨ ਲੋਕ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ । ਉਹਨਾਂ ਕਿਹਾ ਕਿ ਅੱਜ ਸੁਖਵੀਰ ਸਿੰਘ ਬਾਦਲ ਦਾ ਜਿਸ ਤਰ੍ਹਾ ਥਾਂ ਥਾਂ ਕਿਸਾਨਾਂ ਵੱਲੋ ਵਿਰੋਧ ਕੀਤਾ ਜਾ ਰਿਹਾ ਹੈ ਉਸ ਤੋਂ ਸਪੱਸ਼ਟ ਹੈ ਕਿ ਅੱਜ ਪੰਜਾਬ ਦੇ ਲੋਕ ਸੁਖਬੀਰ ਬਾਦਲ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਨਗੇ ਤੇ ਸੁਖਬੀਰ ਬਾਦਲ ਜਾਣ ਬੁੱਝ ਕੇ ਕਿਸਾਨਾਂ ਦੇ ਜਖ਼ਮਾਂ ਤੇ ਲੂਣ ਛਿੜਕ ਰਿਹਾ ਹੈ। ਉਹਨਾਂ ਕਿਹਾ ਕਿ ਲੰਮਾਂ ਸਮਾਂ ਹਲਕਾ ਟਾਂਡਾ ਵਿੱਚ ਵੱਖ ਵੱਖ ਪਾਰਟੀਆਂ ਦੇ ਵਧਾਇਕ ਰਹਿ ਚੁੱਕੇ ਇਹ ਦੱਸਣ ਕੇ ਉਹਨਾਂ ਨੇ ਗਿਆਨੀ ਕਰਤਾਰ ਸਿੰਘ ਜੀ ਤੋਂ ਬਾਅਦ ਹਲਕੇ ਟਾਂਡੇ ਵਿੱਚ ਕੀ ਕੀਤਾ ? ਉਹਨਾਂ ਕਿਹਾ ਕਿ ਉਹਨਾਂ ਦਾ ਮੁੱਖ ਮਿਸ਼ਨ ਹਲਕੇ ਬੇਹਤਰੀ ਲਈ ਤਰੱਕੀ ਕਰਨਾ, ਲੋੜਵੰਦ ਪਰਿਵਾਰਾਂ ਨੂੰ ਲਾਭ ਦੇਣਾ, ਨੌਜਵਾਨਾਂ ਦੀ ਮਜ਼ਬੂਤੀ ਲਈ ਰੁਜ਼ਗਾਰ ਦੇ ਸਾਧਨ ਪੈਦਾ ਕਰਨਾ, ਸਰਕਾਰੀ ਹਸਪਤਾਲ ਟਾਂਡਾ ਦੀ ਨੁਹਾਰ ਬਦਲਣਾ, ਸੇਵਾ ਕੇਂਦਰ ਟਾਂਡਾ ਦਾ ਸੁਧਾਰ ਕਰਨਾ, ਪੁਲਿਸ ਥਾਣਿਆਂ ਤੋ ਰਾਜ਼ਨਿਤਿਕ ਦਖਲਅੰਦਾਜ਼ੀ ਨੂੰ ਬੰਦ ਕਰਨਾ, ਸਰਕਾਰੀ ਕਾਲਜ ਟਾਂਡਾ ਵਿੱਚ ਬੱਚਿਆ ਦੀ ਭਲਾਈ ਲਈ ਸਮੇਂ ਦੀ ਮੰਗ ਅਨੁਸਾਰ ਕੋਰਸ ਲਿਆਉਣੇ, ਗੜ੍ਹਦੀਵਾਲ ਵਿਚ ਸਰਕਾਰੀ ਹਸਪਤਾਲ ਬਣਾਉਣਾ, ਕੰਡੀ ਇਲਾਕੇ ਦੇ ਲੋਕਾਂ ਦੀਆਂ ਸਮੱਸਿਆ ਪਹਿਲ ਦੇ ਅਧਾਰ ਤੇ ਹੱਲ ਕਰਨੀਆਂ ਹਨ। ਉਹਨਾਂ ਕਿਹਾ ਕਿ ਹਲਕੇ ਵਿੱਚ ਜੋ ਉਹਨਾਂ ਵੱਲੋ ਲੋੜਵੰਦ ਪਰਿਵਾਰਾਂ ਦੀ ਅੱਗੇ ਹੋ ਕੇ ਸੇਵਾ ਕਰ ਰਹੇ ਹਨ ਉਹ ਇਹਨਾਂ ਰਿਵਾਇਤੀ ਪਾਰਟੀਆ ਦੇ ਲੀਡਰਾਂ ਤੋਂ ਬਰਦਾਸ਼ਤ ਨਹੀਂ ਹੋ ਰਹੀ ਇਹਨਾਂ ਨੇ ਕਦੇ ਵੀ ਕਿਸੇ ਗਰੀਬ ਦੀ ਬਾਂਹ ਨਹੀਂ ਫੜੀ ਸਿਰਫ ਲੋਕਾਂ ਨੂੰ ਵੋਟਾਂ ਲਈ ਗੁੰਮਰਾਹ ਕੀਤਾ ਹੈ। ਇਸ ਮੌਕੇ ਯੂਥ ਪ੍ਰਧਾਨ ਸੁਖਵਿੰਦਰ ਸਿੰਘ ਮੂਨਕ, ਸਰਕਲ ਪ੍ਰਧਾਨ ਸ਼ਿਵਪੂਰਨ ਸਿੰਘ, ਸਰਪੰਚ ਬਲਬੀਰ ਸਿੰਘ ਬਹਾਦਰਪੁਰ , ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸੰਨੀ, ਯੂਥ ਆਗੂ ਮਨਦੀਪ ਸਿੰਘ ਸ਼ਾਹਪੁਰ, ਦਵਿੰਦਰ ਚੋਲਾਂਗ, ਬਾਬਾ ਰਜਿੰਦਰ ਸਿੰਘ ਖੁੱਡਾ , ਰਣਦੀਪ ਸਿੰਘ ਚੌਹਾਨ, ਤਜਿੰਦਰ ਸਿੰਘ ਤੇਜੀ, ਪਰਵੀਨ ਸਿੰਘ, ਗੁਰਲੀਨ ਸਿੰਘ, ਕਿਰਪਾਲ ਸਿੰਘ ਜਾਜਾ, ਆਦਿ ਹਾਜ਼ਰ ਸਨ।

0 Comments