ਆਮ ਆਦਮੀ ਪਾਰਟੀ ਨੇ ਟਾਂਡਾ ਵਿੱਚ ਫੂਕਿਆ ਮੋਦੀ ਯੋਗੀ ਸਰਕਾਰ ਦਾ ਪੁਤਲਾ


 ਟਾਂਡਾ ਉੜਮੁੜ, 5 ਅਕਤੂਬਰ (ਵਰਿੰਦਰ ) -  ਅੱਜ ਟਾਂਡਾ ਵਿਚ ਆਮ ਆਦਮੀ ਪਾਰਟੀ ਦੇ ਵਰਕਰਾਂ ਨੇ ਕੇਂਦਰ ਦੀ ਮੋਦੀ ਤੇ ਯੂ.ਪੀ. ਦੀ ਯੋਗੀ ਸਰਕਾਰ ਦੇ ਖ਼ਿਲਾਫ਼ ਰੋਸ ਵਿਖਾਵਾ ਕਰਦੇ ਹੋਏ ਦੋਨਾਂ ਸਰਕਾਰਾਂ ਦੇ ਪੁਤਲੇ ਫੂਕੇ | ਆਮ ਆਦਮੀ ਪਾਰਟੀ ਦੇ ਆਗੂ ਹਰਮੀਤ ਸਿੰਘ ਔਲਖ  ਦੀ ਅਗਵਾਈ ਵਿੱਚ ਸਰਕਾਰੀ ਹਸਪਤਾਲ ਚੌਕ ਟਾਂਡਾ ਵਿੱਚ ਹੋਏ ਇਸ ਰੋਸ ਵਿਖਾਵੇ ਦੌਰਾਨ ਵੱਡੀ ਗਿਣਤੀ ਵਿੱਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਹਿੱਸਾ ਲਿਆ | ਇਸ ਮੌਕੇ ਭਾਜਪਾ ਸਰਕਾਰਾਂ ਦੇ ਖਿਲਾਫ ਜੰਮ ਕੇ ਨਾਅਰੇਬਾਜ਼ੀ ਕਰਦੇ ਹੋਏ ਆਮ ਆਦਮੀ ਪਾਰਟੀ  ਵਰਕਰਾਂ ਨੇ ਯੂ. ਪੀ .ਦੇ ਲਖੀਮਪੁਰ ਖੀਰੀ ਵਿੱਚ ਹੋਏ ਕਿਸਾਨਾਂ ਦੇ  ਕਤਲੇਆਮ ਲਈ  ਭਾਜਪਾ ਦੀ  ਤਾਨਾਸ਼ਾਹੀ ਸੋਚ ਤੇ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਆਖਿਆ ਕਿ  ਖੇਤੀ ਕਾਨੂੰਨਾਂ ਖ਼ਿਲਾਫ਼ ਸ਼ਾਂਤਮਈ ਰੋਸ ਵਿਖਾਵੇ ਕਰ ਰਹੇ ਕਿਸਾਨਾਂ ਤੇ ਜਬਰ ਕਰ ਰਹੀ ਭਾਜਪਾ ਸਰਕਾਰ ਦੇ ਖਿਲਾਫ ਆਮ ਆਦਮੀ ਪਾਰਟੀ ਕਿਸਾਨਾਂ ਦੇ ਅੰਦੋਲਨ ਦੇ ਨਾਲ ਖੜ੍ਹੀ ਹੈ | ਆਮ ਆਦਮੀ ਪਾਰਟੀ ਦਾ ਹਰੇਕ ਵਰਕਰ ਕਿਸਾਨ ਅੰਦੋਲਨ ਵਿਚ ਵਧ ਚਡ਼੍ਹ ਕੇ ਹਿੱਸਾ ਲਵੇਗਾ  ਇਸ ਮੌਕੇ ਪ੍ਰਿੰਸ ਸਲੇਮਪੁਰ, ਮੋਹਨਇੰਦਰ ਸੰਘਾ,  ਬਬਲਾ ਸੈਣੀ, ਗੁਰਦੀਪ ਸਿੰਘ, ਡਾਕਟਰ ਅਸ਼ੋਕ ਰੇਖੀ, ਕੁਲਦੀਪ ਸਿੰਘ ਮਿਆਣੀ, ਰਜਿੰਦਰ ਕੁਮਾਰ, ਜੋਗਿੰਦਰ ਸਿੰਘ, ਵਿਸਾਖਾ ਸਿੰਘ, ਯੋਧਾ ਸਿੰਘ, ਹਰਭਜਨ ਸਿੰਘ, ਸਿਮਰਨ ਦਿਓਲ, ਕੁਲਵੰਤ ਜੋਹਲ, ਸਤਨਾਮ ਸਿੰਘ, ਬਲਜੀਤ ਸੈਣੀ, ਨਰਿੰਦਰ ਅਰੋੜਾ, ਸੁਰਿੰਦਰ ਸ਼ਰਮਾ, ਤਰਨਜੀਤ ਦਿਓਲ, ਫੌਜੀ ਲੇਖ ਰਾਜ   ਆਦਿ ਮੌਜੂਦ ਸਨ  |

Post a Comment

0 Comments