ਅਮੋਲਕ ਸਿੰਘ ਕਲੋਏ ਬਸਪਾ ਛੱਡ ਕੇ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ

ਅੱਡਾ ਸਰਾਂ, 31ਅਕਤੂਬਰ (ਨਵਦੀਪ)- ਅੱਜ ਹਲਕਾ ਉੜਮੁੜ ਟਾਂਡਾ ਵਿੱਚ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਤੇ ਹਲਕਾ ਇੰਚਾਰਜ ਮਨਜੀਤ ਸਿੰਘ ਦਸੂਹਾ ਨੂੰ ਉਸ ਵੇਲੇ ਮਜ਼ਬੂਤੀ ਮਿਲੀ ਜਿਸ ਵੇਲੇ ਪਿੰਡ ਕਲੋਆ ਦੇ ਜਥੇਦਾਰ ਅਮੋਲਕ ਸਿੰਘ ਸਾਥੀਆਂ ਸਮੇਤ ਬਹੁਜਨ ਸਮਾਜ ਪਾਰਟੀ ਛੱਡ ਕੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਹੋਏ। ਇਸ ਮੌਕੇ ਸ਼ਾਮਿਲ ਹੋਣ ਵਾਲਿਆਂ ਦਾ ਮਨਜੀਤ ਸਿੰਘ ਦਸੂਹਾ ਨੇ ਸਿਰੋਪਾਓ ਭੇਂਟ ਕਰਕੇ ਸਵਾਗਤ ਕਰਦਿਆਂ ਕਿਹਾ ਕਿ ਹਲਕੇ ਵਿੱਚ ਜਿਸ ਉਤਸ਼ਾਹ ਨਾਲ ਲੋਕਾਂ ਵੱਲੋ ਸਹਿਯੋਗ ਮਿਲ ਰਿਹਾ ਹੈ ਉਸ ਤੋਂ ਸਪੱਸ਼ਟ ਸੰਕੇਤ ਹਨ ਕਿ ਹਲਕੇ ਦੇ ਲੋਕ ਬਦਲਾਅ ਲੈ ਕੇ ਆਉਣਗੇ। ਉਹਨਾਂ ਕਿਹਾ ਕਿ ਰਿਵਾਇਤੀ ਪਾਰਟੀਆਂ ਕਾਂਗਰਸ ਤੇ ਬਾਦਲ ਦਲ ਤੋਂ ਲੋਕ ਬਹੁਤ ਦੁਖੀ ਹੋਏ ਪਏ ਹਨ ਕਿਉਕਿ ਇਹਨਾਂ ਨੇ ਲੋਕਾਂ ਨੂੰ ਸਿਰਫ਼ ਆਟਾ ਦਾਲ ਦੀਆਂ ਸਕੀਮਾਂ ਤੱਕ ਸੀਮਤ ਰੱਖ ਕੇ ਗੁੰਮਰਾਹ ਕੀਤਾ ਹੈ। ਉਹਨਾਂ ਕਿਹਾ ਕਿ ਹਲਕੇ ਵਿੱਚ ਜਿਹੜੇ ਕੰਮ ਲੰਮਾ ਸਮਾਂ ਰਾਜ ਕਰਨ ਵਾਲੀਆ ਪਾਰਟੀਆਂ ਦੇ ਆਗੂ ਨਹੀਂ ਕਰ ਸਕੇ ਉਹ ਕੰਮ ਹਲਕੇ ਵਿੱਚ ਲੋਕਾਂ ਦੇ ਸਹਿਯੋਗ ਨਾਲ ਕਰ ਕੇ ਦਿਖਾਉਣਗੇ ਤੇ 2022 ਮਿਸ਼ਨ ਲੋਕਾਂ ਦੇ ਸਹਿਯੋਗ ਨਾਲ ਫਤਿਹ ਕਰਨਗੇ ਤੇ ਉਹਨਾਂ ਦਾ ਮੁੱਖ ਮਿਸ਼ਨ ਹੀ ਹਲਕੇ ਦੇ ਲੋੜਵੰਦ ਪਰਿਵਾਰਾਂ ਦਾ ਜੀਵਨ ਪੱਧਰ ਉੱਚਾ ਚੁੱਕਣਾ ਹੈ। ਇਸ ਮੌਕੇ ਅਮੋਲਕ ਸਿੰਘ ਕਲੋਏ, ਫ਼ੌਜੀ ਮਨੀ ਸਿੰਘ ਕਲੋਏ, ਸਾਬਕਾ ਜ਼ਿਲ੍ਹਾ ਪ੍ਰੀਸ਼ਦ ਮੈਂਬਰ ਸੁਖਵਿੰਦਰ ਸਿੰਘ ਮੂਨਕ, ਸਰਕਲ ਪ੍ਰਧਾਨ ਸ਼ਿਵਪੂਰਨ ਸਿੰਘ, ਸਾਬਕਾ ਸਰਪੰਚ ਕੁਲਵਿੰਦਰ ਸਿੰਘ ਸੰਨੀ, ਰਣਦੀਪ ਸਿੰਘ ਚੌਹਾਨ, ਸਾਬਕਾ ਸਮਤੀ ਮੈਂਬਰ ਅਮਰੀਕ ਸਿੰਘ ਕੰਧਾਲਾ ਜੱਟਾਂ, ਜਸਵੀਰ ਸਿੰਘ, ਜਸਪਾਲ ਸਿੰਘ, ਸੁਰਿੰਦਰ ਕੌਰ, ਸੁਮਿੱਤਰ ਕੌਰ, ਗੁਰਦੀਪ ਕੌਰ, ਨਛੱਤਰ ਸਿੰਘ, ਸੁਰਿੰਦਰ ਸਿੰਘ,ਰੇਸ਼ਮ ਕੌਰ, ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਹਾਜ਼ਰ ਸਨ।
ਫੋਟੋ ਕੈਪਸ਼ਨ :- ਪਿੰਡ ਕਲੋਆ ਦੇ ਬਸਪਾ ਛੱਡ ਕੇ ਆਏ ਅਮੋਲਕ ਸਿੰਘ ਕਲੋਆ ਤੇ ਸਾਥੀਆਂ ਨੂੰ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਵਿੱਚ ਸ਼ਾਮਿਲ ਕਰਨ ਮੌਕੇ ਮਨਜੀਤ ਸਿੰਘ ਦਸੂਹਾ।

 

Post a Comment

0 Comments