ਇਸ ਮੌਕੇ ਸਕੂਲ ਵਿੱਚ ਵਿਦਿਆਰਥੀਆਂ ਤਰਨਪ੍ਰੀਤ ਕੌਰ , ਗੁਰਏਕਮ ਕੌਰ , ਸਿਮਰਨਜੋਤ ਕੌਰ , ਸੁਖਮਨਪ੍ਰੀਤ ਕੌਰ , ਤਰੰਨੁਮਜੀਤ ਕੌਰ, ਨਵਜੋਤ ਕੌਰ , ਦੀਪਸ਼ਿਖਾ , ਸਿਮਰਨਜੀਤ ਕੌਰ, ਇੰਦਰਜੀਤ ਕੌਰ, ਗੁਰਲੀਨ ਕੌਰ, ਕਿਰਨਪ੍ਰੀਤ ਕੌਰ , ਚਾਹਤਪ੍ਰੀਤ, ਅਮਨਦੀਪ ਕੌਰ ਨੇ ਅਧਿਆਪਕਾਂ ਦੀ ਮਦਦ ਨਾਲ ਪੇਸ਼ ਕੀਤੀ ਕੋਰਿਓਗ੍ਰਾਫੀ ਰਾਹੀਂ ਲੜਕੀ ਅਤੇ ਲੜਕੇ ਵਿੱਚ ਕੀਤਾ ਜਾਣ ਵਾਲਾ ਭੇਦਭਾਵ ਨੂੰ ਖਤਮ ਕਰਨ ਦਾ ਸੰਦੇਸ਼ ਦਿੱਤਾ |
ਸਕੂਲ ਦੇ ਡਾਇਰੈਕਟਰ ਪ੍ਰੋਫੈਸਰ ਜੀ.ਐੱਸ. ਮੁਲਤਾਨੀ ਅਤੇ ਨੀਰੂ ਮੁਲਤਾਨੀ ਨੇ ਵਿਦਿਆਰਥੀਆਂ ਨੂੰ ਗਰਲ ਚਾਈਲਡ ਦਿਵਸ ਦੀਆਂ ਸ਼ੁਭਕਾਮਨਾਵਾ ਦਿੰਦੇ ਹੋਏ ਆਖਿਆ ਕਿ ਅੱਜ ਔਰਤਾਂ ਹਰ ਖੇਤਰ ਵਿੱਚ ਉੱਚੇ ਮੁਕਾਮ ਹਾਸਲ ਕਰ ਰਹੀਆਂ ਹਨ | ਇਸ ਮੌਕੇ ਕੋਆਰਡੀਨੇਟਰ ਵਿਨੀਤਾ ਬਲੌਰੀਆ ਅਤੇ ਸਮੂਹ ਸਟਾਫ ਮੈਂਬਰ ਮੌਜੂਦ ਸਨ |
0 Comments