VICTORIA ਸਕੂਲ ਟਾਂਡਾ ਵਿੱਚ ਦੁਸਹਿਰਾ ਦਾ ਤਿਉਹਾਰ ਧੂਮਧਾਮ ਨਾਲ ਮਨਾਇਆ ਗਿਆ

ਟਾਂਡਾ ਉੜਮੁੜ, 14 ਅਕਤੂਬਰ (ਵਰਿੰਦਰ) -   ਵਿਕਟੋਰੀਆ ਇੰਟਰਨੈਸ਼ਨਲ ਸਕੂਲ ਟਾਂਡਾ ਵਿੱਚ ਦੁਸਹਿਰੇ ਦਾ  ਤਿਓਹਾਰ ਮਨਾਇਆ ਗਿਆ ਅਤੇ ਇਸ ਵਿੱਚ ਪਹਿਲੀ , ਦੂਸਰੀ  ਅਤੇ ਤੀਸਰੀ ਜਮਾਤ ਦੇ ਵਿਦਿਆਰਥੀਆਂ ਨੇ ਵੱਧ-ਚੜ ਹਿੱਸਾ ਲਿਆ l ਬੱਚਿਆਂ ਨੇ ਇਸ ਤਿਓਹਾਰ ਦੀ ਵਿਸ਼ੇਸ਼ਤਾ ਦੱਸਦੇ ਹੋਏ ਸੰਦੇਸ਼ ਦਿੱਤਾ ਕਿ ਕਿਵੇਂ ਬੁਰਾਈ ਉੱਤੇ ਚੰਗਿਆਈ ਦੀ ਜਿੱਤ ਹੋਈ l ਬੱਚਿਆਂ ਨੇ ਸਕੂਲ ਵਿੱਚ ਇਸ ਤਿਓਹਾਰ ਦੇ ਮੌਕੇ ਬੱਚਿਆਂ  ਨੇ ਰਾਮ ਲੀਲਾ ਦਾ ਮੰਚਨ ਕੀਤਾ ਅਤੇ ਰਾਵਣ ਦਾ ਪੁਤਲਾ ਜਲਾਇਆ l ਇਸ ਮੌਕੇ ਸਾਰੇ ਬੱਚੇ ਰਾਮ ਜੀ ਅਤੇ ਸੀਤਾ ਮਾਤਾ ਦੇ ਭੇਸ ਵਿੱਚ ਆਏ ਸਨ l ਵਿਕਟੋਰੀਆ ਇੰਟਰਨੈਸ਼ਨਲ ਸਕੂਲ ਦੇ ਡਾਇਰੈਕਟਰ   ਸ਼੍ਰੀਮਤੀ ਨੀਰੂ ਮੁਲਤਾਨੀ  ਨੇ ਦੱਸਿਆ ਕਿ ਕਿਸ ਤਰਾਂ ਇਹ ਤਿਓਹਾਰ ਬੁਰਾਈ ਤੇ ਚੰਗਿਆਈ ਦੀ ਜਿੱਤ ਦਾ ਪ੍ਰਤੀਕ ਹੈ lਇਸ ਮੌਕੇ ਸਕੂਲ ਦੇ ਕੋਆਰਡੀਨੇਟਰ ਵਨੀਤਾ ਬਲੌਰੀਆ ,ਅਧਿਆਪਕਾ  ਅੰਮ੍ਰਿਤਾ , ਸ਼ਿਖਾ ਅਤੇ ਕੁਲਦੀਪ ਕੌਰ ਮੌਜੂਦ ਸਨ.
 

 

Post a Comment

0 Comments