ਹੁਸ਼ਿਆਰਪੁਰ : ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦੀ ਬੋਰਡ ਆਫ ਡਾਇਰੈਕਟਰ ਦੀ ਬੀਤੇ ਦਿਨੀਂ ਚੋਣ ਹੋਈ।ਜਿਸ ਵਿੱਚ 11 ਮੈਂਬਰ ਬੋਰਡ ਆਫ ਡਾਇਰੈਕਟਰ ਚੁਣੇ ਗਏ ਸਨ। ਇਸ ਮੌਕੇ ਨਵੇਂ ਚੁਣੇ ਹੋਏ ਪ੍ਰਬੰਧਕੀ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ ਵਿੱਚ ਚੇਅਰਮੈਨ, ਵਾਈਸ ਚੇਅਰਮੈਨ ਅਤੇ ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ/ ਨੁਮਾਇੰਦੇ ਦੀ ਅਹੁਦੇ ਦੀ ਚੋਣ ਹੋਈ ਜਿਸ ਵਿੱਚ ਸ਼੍ਰੀ ਹਰਵਿੰਦਰ ਸਿੰਘ ਸਰਾਈ ਨੂੰ ਸਰਬਸੰਮਤੀ ਨਾਲ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਦਾ ਚੇਅਰਮੈਨ, ਸ੍ਰੀ ਰਵਿੰਦਰਪਾਲ, ਬੇਗਮਪੁਰ ਜੰਡਿਆਲਾ ਨੂੰ ਵਾਈਸ ਚੇਅਰਮੈਨ ਅਤੇ ਸ਼੍ਰੀ ਲਖਵੀਰ ਸਿੰਘ, ਬਸਤੀ ਅੰਮ੍ਰਿਤਸਰੀਆ ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰਜ ਨੁਮਾਇੰਦਾ ਚੁਣਿਆ ਗਿਆ। ਇਸ ਮੌਕੇ ਪ੍ਰਬੰਧਕੀ ਬੋਰਡ ਆਫ ਡਾਇਰੈਕਟਰਜ ਤੋਂ ਇਲਾਵਾ ਸ਼੍ਰੀ ਅਸ਼ਿਤ ਸ਼ਰਮਾ, ਜਨਰਲ ਮੈਨੇਜਰ, ਵੇਰਕਾ ਮਿਲਕ ਪਲਾਂਟ ਜਲੰਧਰ (ਮਿਲਕਫੈੱਡ ਨੁਮਾਇੰਦਾ), ਸ਼੍ਰੀ ਹਰਿੰਦਰ ਸਿੰਘ, ਡਿਪਟੀ ਡਾਇਰੈਕਟਰ ਡੇਅਰੀ ਸ਼੍ਰੀ ਅਨਿਲ ਸਲਾਰੀਆ, ਜਨਰਲ ਮੈਨੇਜਰ, ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ, ਇੰਮਪਲਾਈਜ਼ ਯੂਨੀਅਨ ਅਤੇ ਸਮੂਹ ਸਟਾਫ ਵੇਰਕਾ ਮਿਲਕ ਪਲਾਂਟ ਹੁਸ਼ਿਆਰਪੁਰ ਵੱਲੋਂ ਸ਼੍ਰੀ ਹਰਵਿੰਦਰ ਸਿੰਘ ਸਰਾਈ ਨਵੇਂ ਚੁਣੇ ਗਏ ਚੇਅਰਮੈਨ, ਸ਼੍ਰੀ ਰਵਿੰਦਰਪਾਲ, ਬੇਗਮਪੁਰ ਜੰਡਿਆਲਾ ਵਾਈਸ ਚੇਅਰਮੈਨ ਅਤੇ ਸ਼੍ਰੀ ਲਖਬੀਰ ਸਿੰਘ, ਬਸਤੀ ਅਮ੍ਰਿਤਸਰੀਆ, ਮਿਲਕਫੈੱਡ ਪੰਜਾਬ ਦੇ ਬੋਰਡ ਆਫ ਡਾਇਰੈਕਟਰ/ ਨੁਮਾਇੰਦੇ ਨੂੰ ਮੁਬਾਰਕਬਾਦ ਦਿੱਤੀ ਅਤੇ ਨਾਲ ਹੀ ਨਵੇਂ ਚੁਣੇ ਚੇਅਰਮੈਨ ਸ਼੍ਰੀ ਹਰਵਿੰਦਰ ਸਿੰਘ ਅਤੇ ਸਮੁੱਚੇ ਪ੍ਰਬੰਧਕੀ ਬੋਰਡ ਆਫ ਡਾਇਰੈਕਟਰਜ ਵੱਲੋਂ ਸ਼੍ਰੀ ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ, ਪੰਜਾਬ, ਸ੍ਰੀ ਸੰਗਤ ਸਿੰਘ ਗਿਲਜੀਆ, ਕੈਬਿਨੇਟ ਮੰਤਰੀ, ਪੰਜਾਬ, ਸ਼੍ਰੀ ਸ਼ਾਮ ਸੁੰਦਰ ਅਰੋੜਾ, ਐੱਮ.ਐੱਲ.ਏ. ਸ੍ਰੀ ਪਵਨ ਕੁਮਾਰ ਆਦੀਆ, ਐੱਮ.ਐੱਲ.ਏ., ਸ਼੍ਰੀ ਅਰੁਣ ਡੋਗਰਾ, ਐੱਮ.ਐੱਲ.ਏ., ਸ਼੍ਰੀ ਰਾਜ ਕੁਮਾਰ, ਐੱਮ.ਐੱਲ.ਏ. ਅਤੇ ਸਾਰੀ ਲੀਡਰਸ਼ਿਪ ਦਾ ਤਹਿ ਦਿਲੋਂ ਧੰਨਵਾਦ ਕੀਤਾ।
0 Comments