ਅੱਡਾ ਸਰਾਂ ,28 ਜਨਵਰੀ - ਫਤਿਹ ਅਕੈਡਮੀ ਟਾਂਡਾ ਵੱਲੋ ਪਿੰਡ ਮਸੀਤਪਲਕੋਟ ਵਿੱਚ ਧਾਰਮਿਕ ਗਿਆਨ ਤੇ ਅਧਾਰਿਤ ਧਾਰਮਿਕ ਲਿਖਤੀ ਪ੍ਰੀਖਿਆ ਕਰਵਾਈ ਗਈ | ਤਜਿੰਦਰ ਸਿੰਘ ਢਿੱਲੋਂ ਅਤੇ ਸੁਖਨਿੰਦਰ ਸਿੰਘ ਕਲੋਟੀ ਦੀ ਅਗਵਾਈ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਅਤੇ ਨੌਜਵਾਨ ਸਹਾਇਕ ਕਲੱਬ ਦੇ ਸਹਿਯੋਗ ਨਾਲ ਕਰਵਾਈ ਗਈ ਇਸ ਪ੍ਰੀਖਿਆ ਵਿੱਚ ਵੱਖ ਵੱਖ ਪਿੰਡਾਂ ਤੋਂ ਆਏ 46 ਬੱਚਿਆਂ ਨੇ ਭਾਗ ਲਿਆ | ਇਸ ਦੌਰਾਨ ਦਲਜੀਤ ਕੌਰ,ਮਨਪ੍ਰੀਤ ਕੌਰ,ਰਾਜਵੀਰ ਕੌਰ,ਹਰਜੋਤ ਕੌਰ,ਸੰਦੀਪ ਕੌਰ ਅਤੇ ਸੁਖਜਿੰਦਰ ਕੌਰ ਦੀ ਦੇਖਰੇਖ ਵਿੱਚ ਹੋਈ ਇਸ ਪ੍ਰੀਖਿਆ ਦੌਰਾਨ ਬੱਚਿਆਂ ਨੇ ਗੁਰਮਤਿ ਗਿਆਨ, ਸਿੱਖ ਇਤਿਹਾਸ ਬਾਰੇ ਪੁੱਛੇ ਗਏ ਸਵਾਲਾਂ ਦੇ ਜਵਾਬ ਦਿੱਤੇ | ਇਸ ਦੌਰਾਨ ਸਾਰੇ ਪ੍ਰਤੀਯੋਗੀਆਂ ਨੂੰ ਮੈਡਲਾਂ ਅਤੇ ਸਰਟੀਫਿਕੇਟਾਂ ਨਾਲ ਸਨਮਾਨਤ ਕਰਦੇ ਹੋਏ ਪ੍ਰਬੰਧਕ ਢਿੱਲੋਂ ਅਤੇ ਕਲੋਟੀ ਨੇ ਆਖਿਆ ਕਿ ਬੱਚਿਆਂ ਅਤੇ ਨੌਜਵਾਨ ਪੀੜੀ ਨੂੰ ਸਿੱਖ ਕੌਮ ਦੇ ਗੌਰਵਮਈ ਇਤਿਹਾਸ ਅਤੇ ਧਾਰਮਿਕ ਸਿੱਖਿਆ ਨਾਲ ਜੋੜਨਾ ਸਮੇ ਦੀ ਮੁੱਖ ਲੋੜ ਹੈ | ਉਨ੍ਹਾਂ ਕਿਹਾ ਕਿ ਅਜਿਹਾ ਕਰਨ ਨਾਲ ਬੱਚਿਆਂ ਵਿੱਚ ਨੈਤਿਕਤਾ ਦਾ ਸੰਚਾਰ ਹੋਵੇਗਾ | ਉਨ੍ਹਾਂ ਦੱਸਿਆ ਕਿ ਇਹ ਪ੍ਰੀਖਿਆ ਹੋਰਨਾਂ ਪਿੰਡਾਂ ਵਿੱਚ ਵੀ ਕਰਵਾਈ ਜਾਵੇਗੀ | ਇਸ ਦੌਰਾਨ ਗੁਰਦੁਆਰਾ ਕਮੇਟੀ ਦੇ ਮੈਂਬਰਾਂ ਵੱਲੋ ਅਕੈਡਮੀ ਪ੍ਰਬੰਧਕਾਂ ਦੇ ਇਸ ਵਿਸ਼ੇਸ਼ ਉੱਦਮ ਦੀ ਸਲਾਘਾ ਕੀਤੀ | ਇਸ ਮੌਕੇ ਜੀਤ ਸਿੰਘ,ਭਾਈ ਜਸਵਿੰਦਰ ਸਿੰਘ, ਗੁਰਦੇਵ ਸਿੰਘ,ਸੁਖਵਿੰਦਰ ਸਿੰਘ ਬੱਬੂ,ਜਸਪ੍ਰੀਤ ਸਿੰਘ,ਤਲਵਿੰਦਰ ਸਿੰਘ,ਪਰਮਜੀਤ ਸਿੰਘ ਆਦਿ ਮੌਜੂਦ ਸਨ
0 Comments