ਟਾਂਡਾ ਉੜਮੁੜ, 25 ਅਪ੍ਰੈਲ (ਵਰਿੰਦਰ ਪੰਡਿਤ)-ਪਿੰਡ ਦੀ ਨੁਹਾਰ ਬਦਲਣ ਵਾਲੇ ਪਿੰਡ
ਦਬੁਰਜੀ ਦੀ ਪੰਚਾਇਤ ਨੂੰ ਅੱਜ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ | ਮੁਹਾਲੀ ਵਿਖੇ
ਹੋਏ ਰਾਜ ਪੱਧਰੀ ਸਮਾਗਮ ਦੌਰਾਨ ਪੰਜਾਬ ਦੇ ਪੇਂਡੂ ਵਿਕਾਸ ਤੇ ਪੰਚਾਇਤ ਮੰਤਰੀ ਕੁਲਦੀਪ
ਸਿੰਘ ਧਾਲੀਵਾਲ ਨੇ ਸੂਬੇ ਦੀਆਂ ਹੋਰ 9 ਪੰਚਾਇਤਾਂ ਸਮੇਤ ਹੁਸ਼ਿਆਰਪੁਰ ਜ਼ਿਲ੍ਹੇ ਦੇ
ਇਕਲੌਤੇ ਪਿੰਡ ਦਬੁਰਜੀ ਦੇ ਸਰਪੰਚ ਜਸਵੀਰ ਸਿੰਘ ਵਿੱਕੀ ਨੂੰ ਦੀਨ ਦਿਆਲ ਉਪਾਧਿਆਏ ਪੰਚਾਇਤ
ਸਸ਼ਕਤੀਕਰਨ ਨੈਸ਼ਨਲ ਐਵਾਰਡ ਨਾਲ ਸਨਮਾਨਿਤ ਕੀਤਾ। . ਇਸ ਮੌਕੇ ਵਿੱਕੀ ਦੇ ਨਾਲ ਪੰਚਾਇਤ
ਮੈਂਬਰ ਅਤੇ ਟੀਮ ਮੈਂਬਰ ਹਾਜ਼ਰ ਸਨ। ਕੇਂਦਰੀ ਪੇਂਡੂ ਵਿਕਾਸ ਅਤੇ ਪੰਚਾਇਤ ਮੰਤਰਾਲੇ
ਦੁਆਰਾ ਸਾਲ 2020-21 ਵਿੱਚ ਕੀਤੇ ਗਏ ਮੁਲਾਂਕਣ ਦੇ ਆਧਾਰ 'ਤੇ ਰਾਸ਼ਟਰੀ ਪੁਰਸਕਾਰਾਂ ਦਾ
ਐਲਾਨ ਕੀਤਾ ਗਿਆ ਸੀ। ਜਿਸ ਤਹਿਤ ਅੱਜ ਪਿੰਡ ਨੂੰ ਇਹ ਮਾਣ ਪ੍ਰਾਪਤ ਹੋਇਆ ਹੈ। ਆਪਣੀ
ਮਿਹਨਤ ਨਾਲ ਪਿੰਡ ਨੂੰ ਇਹ ਵਿਲੱਖਣ ਪਹਿਚਾਣ ਦਿਵਾਉਣ ਵਾਲੇ ਨੌਜਵਾਨ ਸਰਪੰਚ ਜਸਵੀਰ ਸਿੰਘ
ਵਿੱਕੀ, ਸਾਬਕਾ ਸਰਪੰਚ ਬਿਕਰਮਜੀਤ ਸਿੰਘ ਅਤੇ ਪੰਚ ਗੁਰਮੀਤ ਸਿੰਘ ਨੇ ਕਿਹਾ ਕਿ ਇਸ ਐਵਾਰਡ
ਨੇ ਉਨ੍ਹਾਂ ਵਿੱਚ ਕੰਮ ਕਰਨ ਦੀ ਨਵੀਂ ਊਰਜਾ ਭਰੀ ਹੈ। ਪਿੰਡ ਵਿੱਚ ਮਿਸ਼ਨ ਗਰੀਨ ਐਂਡ
ਕਲੀਨ ਨੂੰ ਜਾਰੀ ਰੱਖਦਿਆਂ ਪਿੰਡ ਵਿੱਚ ਨਵੇਂ ਵਿਕਾਸ ਪ੍ਰੋਜੈਕਟ ਲਿਆਂਦੇ ਜਾਣਗੇ। ਇਸ
ਦੌਰਾਨ ਉਨ੍ਹਾਂ ਨਾਲ ਕੈਪਟਨ ਜਸਵੀਰ ਸਿੰਘ, ਪੰਚ ਜਸਪਾਲ ਸਿੰਘ, ਪੰਚ ਬਲਵਿੰਦਰ ਕੌਰ, ਪੰਚ
ਗੁਰਜੀਤ ਸਿੰਘ, ਪੰਚ ਸ਼ਿਵਦੇਵ ਸਿੰਘ, ਨਿਰਮਲ ਸਿੰਘ, ਕੁਲਜੀਤ ਸੋਨੂੰ, ਸੂਬੇਦਾਰ
ਸ਼ਿੰਗਾਰਾ ਸਿੰਘ, ਬਲਕਾਰ ਸਿੰਘ, ਪ੍ਰੀਤਮ ਸਿੰਘ, ਭਗਵੰਤ ਸਿੰਘ, ਕਰਨੈਲ ਸਿੰਘ, ਸਮੂਹ
ਪਿੰਡ ਵਾਸੀਆਂ ਨਾਲ ਦੇ ਨਾਲ ਸਾਰੇ ਪ੍ਰਵਾਸੀ ਭਾਰਤੀਆਂ ਦੇ ਯੋਗਦਾਨ ਦੀ
ਸ਼ਲਾਘਾ ਕੀਤੀ ਜਾਂਦੀ ਹੈ:


0 Comments