ਅਰਜੁਨ ਕਲੱਬ ਨੇ ਟਾਂਡਾ ਵਿਖੇ ਮੂਰਤੀ ਸਥਾਪਿਤ ਕਰਕੇ ਧੂਮਧਾਮ ਨਾਲ ਮਨਾਈ ਗਈ ਹਨੂੰਮਾਨ ਜੈਅੰਤੀ

       ਟਾਂਡਾ ਉੜਮੁੜ,18 ਅਪ੍ਰੈਲ (ਪੰਡਿਤ)-  ਸ਼੍ਰੀ ਅਰਜੁਨ ਕਲੱਬ ਦੇ ਸੇਵਾਦਾਰਾਂ ਨੇ ਹਨੂੰਮਾਨ ਜੈਅੰਤੀ ਭਗਵਾਨ ਸ੍ਰੀ ਹਨੂੰਮਾਨ ਮੰਦਿਰ ਵਿਚ ਪਾਵਨ ਮੂਰਤੀ ਸਥਾਪਨਾ ਕਰਕੇ  ਧੂਮਧਾਮ ਨਾਲ ਮਨਾਈ। ਕਲੱਬ ਦੇ ਪ੍ਰਧਾਨ ਵਿਨੋਦ ਕੁਮਾਰ, ਰਣਜੀਤ ਸਿੰਘ ਸਿੱਧੂ, ਸਤਨਾਮ ਸਿੰਘ, ਅਨੁਰਾਗ ਸ਼ਰਮਾ, ਗਿੰਨੀ ਅਰੋੜਾ, ਚੰਨਾ ਸੈਣੀ, ਹਿਮਾਂਸ਼ੂ, ਯਸ਼ ਕਾਲੜਾ, ਰਿਸ਼ਬ, ਰਾਘਵ, ਗੋਪੀ, ਹਰਪ੍ਰੀਤ, ਰਾਜ ਕੁਮਾਰ, ਅਭੀ ਤਲਵਾੜ ਅਤੇ ਹੋਰ ਸੇਵਾਦਾਰਾਂ ਦੀ ਹਾਜ਼ਰੀ ਵਿੱਚ ਅਰਜੁਨ ਪੰਡਿਤ, ਪੰਡਿਤ  ਮਿਸ਼ਰਾ ਨੇ ਪੂਜਾ ਕਰਕੇ ਮੂਰਤੀ ਸਥਾਪਨਾ ਕੀਤੀ । ਇਸ ਮੌਕੇ ਬਾਈ ਅਨੋਮਲਾ ਨੰਦ ਜੀ ਅਤੇ ਭਜਨ ਮੰਡਲੀਆਂ ਨੇ ਸੁੰਦਰ ਭਜਨਾਂ ਨਾਲ ਬਜਰੰਗ ਬਲੀ ਦੀ ਮਹਿਮਾ ਦਾ ਗੁਣਗਾਨ ਕੀਤਾ |
ਮੁੱਖ ਮਹਿਮਾਨ ਡਾ. ਕੇਵਲ ਸਿੰਘ, ਕੌਸਲਰ ਰਾਜੇਸ਼ ਲਾਡੀ, ਹਰਪ੍ਰੀਤ ਸੈਣੀ, ਜਗਜੀਵਨ ਜੱਗੀ, ਕ੍ਰਿਸ਼ਨ ਬਿੱਟੂ, ਨਿਰਮਲ ਕੌਰ, ਸੋਨੂੰ ਖੁੱਲਰ, ਅਸ਼ੋਕ ਵਰਮਾ, ਵਿਨੋਦ ਕੁਮਾਰ ਦਿਵੇਦੀ, ਦਲੀਪ ਤੁਲੀ, ਗੋਲਡੀ ਵਰਮਾ ਨੇ ਹਨੂੰਮਾਨ ਜੀ ਦੀ ਵਿਸ਼ਾਲ ਮੂਰਤੀ ਅੱਗੇ ਵੈਦਿਕ ਮੰਤਰਾਂ  ਦੇ ਜਾਪ ਵਿਚ ਮੱਥਾ ਟੇਕਿਆ | ਅਖੀਰ ਵਿਚ ਇਸ ਦੌਰਾਨ ਜੈ ਬਜਰੰਗ ਬਲੀ ਦੇ ਜੈਕਾਰਿਆਂ ਵਿਚ  ਆਰਤੀ ਉਪਰੰਤ ਭੰਡਾਰਾ ਕਰਵਾਇਆ ਗਿਆ। ਇਸ ਮੌਕੇ ਪ੍ਰਬੰਧਕ ਸੇਵਾਦਾਰਾਂ ਨੇ ਮੁੱਖ ਮਹਿਮਾਨਾਂ ਨੂੰ ਸਨਮਾਨਿਤ ਕੀਤਾ।


 

Post a Comment

0 Comments