ਟਾਂਡਾ ਉੜਮੁੜ, 23
ਅਪ੍ਰੈਲ (ਵਰਿੰਦਰ ਪੰਡਿਤ) - ਸ਼ਹਿਰ ਦੀਆਂ ਵੱਖ-ਵੱਖ ਧਾਰਮਿਕ ਜਥੇਬੰਦੀਆਂ ਦੇ ਮੈਂਬਰਾਂ
ਨੇ ਅੱਜ ਡੀ.ਐੱਸ.ਪੀ. ਟਾਂਡਾ ਨੂੰ ਮੰਗ ਪੱਤਰ ਸੌਂਪ ਕੇ ਇਲਾਕੇ ਵਿੱਚ ਰਹਿੰਦੇ ਹੋਰਨਾਂ
ਸੂਬਿਆਂ ਦੇ ਸ਼ੱਕੀ ਅਤੇ ਅਣਪਛਾਤੇ ਵਿਅਕਤੀਆਂ ਦੀ ਜਾਂਚ ਦੀ ਮੰਗ ਕੀਤੀ ਹੈ। ਮਹੰਤ
ਮੁਰਲੀਧਰ ਦਾਸ ਦੀ ਅਗਵਾਈ ਹੇਠ ਧਰਮ ਜਾਗਰਣ ਮੰਚ ਦੇ ਸਰਬਜੀਤ ਸਾਬੀ, ਭਗਵਾਨ ਵਾਲਮੀਕਿ
ਸ਼ਕਤੀ ਸੈਨਾ ਦੇ ਸੂਬਾ ਪ੍ਰਧਾਨ ਐਡਵੋਕੇਟ ਅਜੈ ਕੁਮਾਰ, ਬਜਰੰਗ ਦਲ ਤੋਂ ਕਰਨ ਪਾਸੀ, ਸ਼ਿਵ
ਸੈਨਾ ਤੋਂ ਜੱਸਾ ਪੰਡਿਤ, ਸੰਨੀ ਪੰਡਿਤ, ਸ਼ਿਵ ਸੈਨਾ ਪੰਜਾਬ ਤੋਂ ਮਿੱਕੀ ਪੰਡਿਤ,
ਰਾਕੇਸ਼ ਬਿੱਟੂ ਗੁਰਮੁੱਖ ਸਿੰਘ, ਅਨਿਲ ਗੋਰਾ, ਰਾਜੇਸ਼ ਬਿੱਟੂ, ਸੁਰਿੰਦਰ ਜਾਜਾ, ਦੇਵ
ਸ਼ਰਮਾ, ਰਾਹੁਲ ਖੰਨਾ, ਵਿਕਾਸ ਜਸਰਾ ਦੇ ਵਫ਼ਦ ਨੇ ਨੇ ਇਹ ਮੰਗ ਪੱਤਰ ਸੌਂਪਦਿਆਂ ਟਾਂਡਾ
ਵਿਖੇ ਪਿਛਲੇ ਮਹੀਨੇ ਵਾਪਰੀ ਗਊ ਹੱਤਿਆ ਕਾਂਡ ਵਿੱਚ ਸ਼ਾਮਲ ਹੋਰਨਾਂ ਰਾਜਾਂ ਦੇ ਦੋਸ਼ੀਆਂ
ਦਾ ਹਵਾਲਾ ਦਿੰਦੇ ਹੋਏ ਕਿਹਾ ਕਿ ਟਾਂਡਾ ਖੇਤਰ ਵਿੱਚ ਦੂਜੇ ਰਾਜਾਂ ਦੇ ਨਾਲ-ਨਾਲ ਹੋ
ਸਕਦਾ ਹੈ ਕਿ ਕਿਸੇ ਹੋਰ ਦੇਸ਼ ਦੇ ਲੋਕ ਵੀ ਆਪਣੀ ਪਛਾਣ ਬਦਲ ਕੇ ਇੱਥੇ ਰਹਿ ਰਹੇ ਹਨ।
ਉਨ੍ਹਾਂ ਪੁਲਸ ਪ੍ਰਸ਼ਾਸਨ ਨੂੰ ਕਿਹਾ ਕਿ ਇਹ ਸ਼ੱਕੀ ਲੋਕ ਦੇਸ਼ ਦੀ ਸ਼ਾਂਤੀ ਅਤੇ ਸੁਰੱਖਿਆ
ਲਈ ਖਤਰਾ ਬਣ ਸਕਦੇ ਹਨ। ਇਸ ਦੇ ਲਈ ਅਜਿਹੇ ਲੋਕਾਂ ਦਾ ਪਤਾ ਲਗਾਉਣ ਲਈ ਮੁਹਿੰਮ ਸ਼ੁਰੂ
ਕੀਤੀ ਜਾਣੀ ਚਾਹੀਦੀ ਹੈ। ਇਸ ਮੌਕੇ ਰਾਜੀਵ ਮਲਹੋਤਰਾ, ਪ੍ਰੇਮ ਪਡਵਾਲ, ਅਰੁਣ ਕੁਮਾਰ,
ਐਡਵੋਕੇਟ ਰਾਜਨ ਥਾਪਰ, ਸੰਜੀਵ ਸਿਆਲ, ਅਰੁਣ ਪੁਰੀ, ਚਰਨਜੀਤ ਸਿੰਘ, ਰਾਮੇਸ਼ਵਰ ਕੁਕਰੇਤੀ
ਆਦਿ ਹਾਜ਼ਰ ਸਨ।


0 Comments