ਦਸੂਹਾ : ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿੱਖੇ ਮਿਤੀ 22-04-2022 ਨੂੰ
ਕਾਲਜ ਦੇ ਈਕੋ ਕਲੱਬ ਵੱਲੋਂ ਧਰਤੀ ਦਿਵਸ ਅਤੇ ਭਾਰਤ ਸਰਕਾਰ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ
ਕਾਲਜ ਦੇ 'ਏਕ ਭਾਰਤ ਸੇ੍ਸ਼ਠ ਭਾਰਤ' ਕਲੱਬ ਵਲੋਂ ਵੱਖ-ਵੱਖ ਰਾਜਾਂ ਦੇ ਪਕਵਾਨ ਬਨਵਾਏ ਗਏ।
ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਧਰਤੀ ਦਿਵਸ ਦੀ ਪ੍ਸੰਗਕ ਮਹੱਤਤਾ ਬਾਰੇ ਵਿਸਥਾਰ ਨਾਲ
ਦੱਸਦੇ ਹੋਏ ਧਰਤੀ ਦੇ ਕੁਦਰਤੀ ਸਰੋਤਾਂ ਨੂੰ ਬਚਾਉਣ ਦੇ ਤਰੀਕਿਆਂ ਬਾਰੇ ਗੱਲ ਕੀਤੀ ਅਤੇ
ਭਾਰਤ ਦੇ ਵੱਖ-ਵੱਖ ਰਾਜਾਂ ਦੇ ਪਹਿਰਾਵੇ, ਖਾਣ-ਪਾਣ, ਨਾਚ, ਰਹਿਣ ਸਹਿਣ ਆਦਿ ਅਲੱਗ ਹੋਣ
ਦੇ ਬਾਵਜੂਦ ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਮਿਲ ਕੇ ਕੰਮ ਕਰਨ ਦੀ ਗੱਲ ਕੀਤੀ।ਉਨ੍ਹਾਂ
ਕਿਹਾ ਕਿ ਵਿਦਿਆਰਥੀਆਂ ਨੂੰ ਵੱਖ ਵੱਖ ਰਾਜਾਂ ਦੇ ਲੋਕਾਂ ਦੇ ਸਭਿਆਚਾਰ ਨਾਲ ਭਾਵਨਾਤਮਕ
ਤੌਰ ਤੇ ਜੋੜਨ ਲਈ ਕੀਤੀਆਂ ਜਾਣ ਵਾਲੀਆਂ ਗਤੀਵਿਧੀਆਂ ਵਿੱਚੋਂ ਅੱਜ ਖਾਣ ਪਾਣ ਨਾਲ
ਸੰਬੰਧਿਤ ਪਹਿਲੀ ਗਤੀਵਿਧੀ ਕਰਵਾਈ ਗਈ। ਇਸ ਮੌਕੇ ਕਾਲਜ ਦੇ ਵਿਦਿਆਰਥੀਆਂ ਵਲੋਂ ਧਰਤੀ
ਦਿਵਸ ਨਾਲ ਸੰਬੰਧਿਤ ਭਾਸ਼ਣ ,ਡਾਕੂਮੈਂਟਰੀ ਅਤੇ ਕਵਿਤਾਵਾਂ ਆਦਿ ਪੇਸ਼ ਕਰਕੇ ਧਰਤੀ ਦੇ
ਕੁਦਰਤੀ ਸੋਮਿਆਂ ਨੂੰ ਬਚਾਉਣ ਦਾ ਸੰਦੇਸ਼ ਦਿੱਤਾ ਗਿਆ। ਕਾਲਜ ਦੇ ਈਕੋ ਕਲੱਬ ਦੇ ਇੰਚਾਰਜ
ਅਸਿਸਟੈਂਟ ਪ੍ਰੋਫੈਸਰ ਤਜਿੰਦਰ ਕੌਰ ਨੇ ਕਾਲਜ ਦੇ ਈਕੋ ਕਲੱਬ ਦੁਆਰਾ ਕੀਤੇ ਕਮਾਂ ਦੀ
ਰਿਪੋਰਟ ਪੜੀ ਅਤੇ ਆਪਣੇ ਵਿਚਾਰ ਸਭ ਨਾਲ ਸਾਂਝੇ ਕੀਤੇ।
ਕਾਲਜ ਦੇ 'ਏਕ ਭਾਰਤ ਸੇ੍ਸ਼ਠ
ਭਾਰਤ' ਕਲੱਬ ਦੇ ਇੰਚਾਰਜ ਇੰਦਰਪ੍ਰੀਤ ਸਿੰਘ ਨੇ ਦੱਸਿਆ ਕਿ ਵਿਦਿਆਰਥੀਆਂ ਵੱਲੋਂ ਵੱਖ-ਵੱਖ
ਰਾਜਾਂ ਜਿਵੇਂ ਪੰਜਾਬ, ਹਰਿਆਣਾ, ਰਾਜਸਥਾਨ,ਅਸਾਮ, ਹਿਮਾਚਲ ਪ੍ਰਦੇਸ਼, ਗੁਜਰਾਤ,
ਹੈਦਰਾਬਾਦ, ਮੱਧਪ੍ਦੇਸ਼, ਮਹਾਰਾਸ਼ਟਰ ਆਦਿ ਦੇ ਮੁੱਖ ਪਕਵਾਨ ਬਨਾਏ ਗਏ। ਉਨ੍ਹਾਂ ਕਿਹਾ ਕਿ
ਇਹ ਮੁਕਾਬਲੇ ਕਰਵਾਉਣ ਦਾ ਮੁੱਖ ਮੰਤਵ ਭਾਰਤ ਦੀ ਤਰੱਕੀ ਲਈ ਵਿਦਿਆਰਥੀਆਂ ਵਿੱਚ ਮਿਲ ਕੇ
ਕੰਮ ਕਰਨ ਦੀ ਭਾਵਨਾ ਪੈਦਾ ਕਰਨਾ ਅਤੇ ਦੂਜੇ ਰਾਜਾਂ ਬਾਰੇ ਜਾਣਕਾਰੀ ਦੇਣਾ ਹੈ, ਤਾਂ ਕਿ
ਭਾਰਤ ਦੀ ਏਕਤਾ ਅਤੇ ਅਖੰਡਤਾ ਲਈ ਮਿਲ ਕੇ ਕੰਮ ਕੀਤਾ ਜਾਵੇ।। ਇਸ ਮੌਕੇ ਗੁਰੂ ਤੇਗ ਬਹਾਦਰ
ਖਾਲਸਾ ਕਾਲਜ ਫਾਰ ਵੂਮੈਨ ਦੇ ਪਿ੍ੰਸੀਪਲ ਨਰਿੰਦਰ ਕੌਰ ਘੁੰਮਣ, ਡੀਨ ਡਾ. ਰੁਪਿੰਦਰਜੀਤ
ਕੌਰ ਰੰਧਾਵਾ, ਕਾਲਜ ਦੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਬੋਸਕੀ, ਸਮੂਹ ਸਟਾਫ ਅਤੇ
ਵਿਦਿਆਰਥੀ ਹਾਜ਼ਰ ਸਨ।


.jpg)
0 Comments