ਟਾਂਡਾ ਉੜਮੁੜ (ਵਰਿੰਦਰ ਸ਼ਰਮਾ) - ਅਜੀਬ ਦਿਵੇਦੀ ਲੰਘੀ 12 ਮਈ 2022 ਨੂੰ ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝਦੇ ਹੋਏ ਪਰਿਵਾਰ, ਦੋਸਤਾਂ-ਮਿੱਤਰਾ ਅਤੇ ਸਮੁੱਚੀ ਇਨਕੁਲਾਬੀ ਲਹਿਰ ਨੂੰ ਸਦੀਵੀ ਵਿਛੋੜਾ ਦੇ ਗਿਆ ਹੈਂ
ਅਜੀਬ ਦਿਵੇਦੀ ਦਾ ਜਨਮ ਮਾਸਟਰ ਪਰਮਾਨੰਦ ਦਿਵੇਦੀ ਅਤੇ ਮਾਤਾ ਤ੍ਰਿਪਤਾ ਦੇਵੀ ਦੇ ਘਰ ਜ਼ਿਲਾ ਹੁਸ਼ਿਆਰਪੁਰ ਦੇ ਪਿੰਡ ਬੁੱਢੀ ਪਿੰਡ ਜ਼ਿਲਾ ਹੁਸ਼ਿਆਰਪੁਰ ਵਿਚ ਸਨ 1978 'ਚ ਹੋਇਆ ਸੀ
ਅਜੀਬ ਦਿਵੇਦੀ ਪੇਸ਼ੇ ਤੋਂ ਇਕ ਸਰਕਾਰੀ ਅਧਿਆਪਕ ਸਨ ਲੇਕਿਨ ਸੋਚ ਤੇ ਸਮਝ ਤੋਂ ਇਕ ਇਨਕੁਲਾਬੀ ਨਿਧੜਕ ਯੋਧੇ ਸਨ , ਉਨ੍ਹਾਂ ਦੀ ਸੰਘਰਸ਼ੀ ਜੀਵਨ ਵਿਦਿਆਰਥੀ ਘੋਲਾਂ ਤੋਂ ਸ਼ੁਰੂ ਹੋਇਆ, ਉਪਰੰਤ ਉਨ੍ਹਾਂ ਨੇ ਬੇਰੋਜ਼ਗਾਰੀ ਦਾ ਲਹੂ -ਵੀਟਵਾਂ ਘੋਲ ਲੜਿਆ ਅਤੇ ਹਜ਼ਾਰਾਂ ਅਧਿਆਪਿਕਾਂ ਨੂੰ ਨੌਕਰੀ ਦਿਵਾਈ ਜਿਸ ਦੀ ਬਦੋਲਤ ਅਜੀਬ ਦਿਵੇਦੀ ਅਧਿਆਪਿਕਾ ਦਾ ਹਰਮਨ ਪਿਆਰਾ ਆਗੂ ਬਣ ਗਿਆ
ਅਧਿਆਪਿਕ ਘੋਲਾਂ ਦੇ ਨਾਲ-ਨਾਲ ਉਨ੍ਹਾਂ ਨੇ ਤਰਕਸ਼ੀਲ ਲਹਿਰ, ਲੇਖਕਾਂ, ਕਵੀ ਸਭਾਵਾਂ, ਮਜ਼ਦੂਰਾਂ-ਮੁਲਾਜਿਮਾਂ ਅਤੇ ਜਨਤਕ ਜਥੇਬੰਦੀਆਂ 'ਚ ਲਾਮਿਸਾਲ ਕੰਮ ਕੀਤਾ ਜਿਸ ਕਾਰਜ ਨੇ ਉਨ੍ਹਾਂ ਨੇ ਪੰਜਾਬ ਦੇ ਲੋਕ ਆਗੂ ਬਣਾ ਦਿੱਤਾ
ਅਜੀਬ ਦਿਵੇਦੀ ਵਿਸ਼ਾਲ ਸਮਝ ਅਤੇ ਹਰ ਗੱਲ ਤੇ ਸਿਧਾਂਤਿਕ ਪਹਿਰੇਦਾਰੀ ਨੇ ਉਨ੍ਹਾਂ ਨੂੰ ਮੁਲਾਜਿਮ ਸੱਥਾਂ ਵਿਚ ਵੱਡਾ ਕੱਦ ਪ੍ਰਦਾਨ ਕੀਤਾ, ਛੋਟੀ ਜਿਹੀ ਉਮਰ ਵਿਚ ਕਈ ਵਾਰ ਪੁਲਿਸ ਦੇ ਤਸੱਦਦ ਦਾ ਸਾਹਮਣਾ ਕੀਤਾ ਅਤੇ ਜੇਲ੍ਹਾਂ ਕੱਟੀਆਂ, ਲੰਘੇ ਸਮੇਂ ਕਿਸਾਨੀ ਅੰਦੋਲਨ ਵਿਚ ਵੱਡਾ ਯੋਗਦਾਨ ਪਾਉਣੇ ਕਾਰਨ ਪੰਜਾਬ ਦੀ ਕਿਸਾਨੀ ਲਹਿਰ ਵਿਚ ਵੱਡੇ ਆਗੂ ਦੇ ਵਜੋਂ ਜਾਣੇ ਜਾਣ ਲੱਗੇ, ਕਿਰਤੀਆਂ, ਮਜ਼ਦੂਰਾਂ ਅਤੇ ਕੱਚੇ ਕਾਮਿਆਂ ਲਈ ਕੰਮ ਕਰਨਾ ਉਨ੍ਹਾਂ ਦੀ ਵਿਚਾਰਧਾਰਾ ਦਾ ਮੁਖ ਹਿੱਸਾ ਸੀ,
ਜਥੇਬੰਧਕ ਸਮਝ ਅਤੇ ਜਥੇਬੰਦੀਆਂ ਪ੍ਰਤੀ ਇਮਾਨਦਾਰੀ ਅਜੀਬ ਦਿਵੇਦੀ ਤੋਂ ਵੱਧ ਕੋਈ ਨਹੀਂ ਸੀ ਕਰ ਸਕਦਾ
ਅਜੀਬ ਦਿਵਦੀ ਸਰਦਾਰ ਅਜੀਤ ਸਿੰਘ ਯਾਦਗਾਰੀ ਕਮੇਟੀ ਦੇ ਮੋਢੀ ਮੇਬਰਾਂ ਵਿੱਚੋ ਇਕ ਸਨ ਜੋ ਕਮੇਟੀ ਡਲਹੋਜ਼ੀ ਦਾ ਨਾਮ ਬਦਲ ਕੇ ਸਰਦਾਰ ਅਜੀਤ ਸਿੰਘ ਦੇ ਨਾਮ ਤੇ ਰੱਖਣ ਦੀ ਮੰਗ ਕਰਦੀ ਆ ਰਹੀ ਹੈਂ, ਆਪ ਜੀ ਦੋਆਬੇ ਖੇਤਰ ਵੱਡੀ ਜਨਤਕ ਜਥੇਬੰਦੀ ਲੋਕ ਇਨਕੁਲਾਬ ਮੰਚ ਪੰਜਾਬ ਦਾ ਮੁਖ ਧੁਰਾ ਸਨ, ਇਸ ਸਮੇਂ ਪੰਜਾਬ ਦੇ ਮੁਲਾਜਮਾ ਦੀ ਮੁਖ ਜਥੇਬੰਦੀ
ਡੇਮੋਕਰੇਟਿਕ ਮੁਲਾਜਿਮ ਫ਼ਰੰਟ ਪੰਜਾਬ ਸੂਬਾ ਪ੍ਰੈਸ ਸਕਤਰ ਤੇ ਤੌਰ ਤੇ ਕੰਮ ਕਰ ਰਹੇ ਸਨ
ਕਾਮਰੇਡ ਅਜੀਬ ਦਿਵੇਦੀ ਇਕ ਨਿਧੜਕ ਲੀਡਰ, ਲੋਕ ਘੋਲਾਂ ਦੀ ਬੁਲੰਦ ਆਵਾਜ਼, ਮੁਲਾਜਿਮ ਆਗੂ, ਨਿਧੜਕ ਯੋਧਾ, ਕਿਰਤੀ ਲੋਕਾਂ ਦੀ ਆਸ ਸਨ, ਨਾਮੁਰਾਦ ਬਿਮਾਰੀ ਕੈਂਸਰ ਨਾਲ ਜੂਝਦੇ ਹੋਏ 12 ਮਈ ਨੂੰ ਪਰਿਵਾਰ ਅਤੇ ਦੋਸਤਾਂ ਮਿਤਰਾਂ, ਸੰਗੀ -ਸਾਥੀਆਂ ਅਤੇ ਇਨਕੁਲਾਬੀ ਲਹਿਰ ਨੂੰ ਸਦੀਵੀ ਵਿਛੋੜਾ ਦੇ ਗਏ, ਉਹ ਆਪਣੇ ਪਿੱਛੇ ਜੀਵਨ ਸਾਥਣ ਮੀਨਾ ਕੁਮਾਰੀ ਦੋ
ਧੀਆਂ ਕ੍ਰਾਂਤੀਕਾ, ਪਰੀ ਅਤੇ ਇਕ ਪੁੱਤਰ ਦਾਰਸ਼ਨਿਕ ਛੱਡ ਗਏ ਹਨ, ਉਨ੍ਹਾਂ ਦਾ ਸਰਧਾਂਜਲੀ ਸਮਾਗਮ ਉਨ੍ਹਾਂ ਦੇ ਜੱਦੀ ਪਿੰਡ ਬੁੱਢੀ ਪਿੰਡ 'ਚ 23 ਮਈ ਦਿਨ ਸ਼ੋਮਵਾਰ ਨੂੰ ਹੋਵੇਗਾ
0 Comments