ਅਧਿਆਪਕ ਆਗੂ ਅਜੀਬ ਦਿਵੇਦੀ ਨੂੰ ਵੱਡੀ ਗਿਣਤੀ ਵਿੱਚ ਲੋਕਾਂ ਨੇ ਸ਼ਰਧਾਂਜਲੀ ਕੀਤੀ ਭੇਟ

ਅਜੀਬ ਦਿਵੇਦੀ ਸੱਚਾ ਲੋਕ ਆਗੂ ਸੀ- ਜਰਮਨਜੀਤ ਸਿੰਘ

ਟਾਂਡਾ ਉੜਮੁੜ,  24 ਮਈ (ਵਰਿੰਦਰ ਸ਼ਰਮਾ)-    ਅਧਿਆਪਕ ਆਗੂ ਅਜੀਬ ਦਿਵੇਦੀ ਨਮਿਤ ਸ਼ਰਧਾਂਜਲੀ ਸਮਾਗਮ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਬੁੱਢੀ ਪਿੰਡ ਵਿਖੇ ਹੋਇਆ। ਇਸ ਮੌਕੇ ਪੰਜਾਬ ਭਰ ਤੋਂ ਵੱਖ ਵੱਖ ਖੇਤਰਾਂ ਦੀਆਂ ਸਖਸੀਅਤਾਂ, ਸੰਸਥਾਵਾਂ, ਸਮਾਜਿਕ ਅਤੇ ਮੁਲਾਜਮ ਜਥੇਬੰਦੀਆਂ ਦੇ ਅਹੁਦੇਦਾਰਾਂ ਵੱਲੋਂ ਅਜੀਬ ਦਿਵੇਦੀ ਦੀ ਤਸਵੀਰ ਤੇ ਸ਼ਰਧਾ ਦੇ ਫੁੱਲ ਭੇਟ ਕੀਤੇ ਗਏ। ਰਮੇਸ ਹੁਸਿਿਆਰਪਰੀ ਦੇ ਮੰਚ ਸੰਚਾਲਨ ਹੇਠ ਆਪਣੇ ਸੰਬੋਧਨ ਵਿੱਚ ਜਰਨਮਜੀਤ ਸਿੰਘ ਸੂਬਾ ਪ੍ਰਧਾਨ ਡੈਮੋਕਰੇਟਿਕ ਮੁਲਾਜਮ ਫੈਡਰੇਸ਼ਨ ਪੰਜਾਬ(ਡੀ.ਐੱਮ.ਐੱਫ), ਹਰਦੀਪ ਖੁੱਡਾ ਸਰਪ੍ਰਸਤ ਲੋਕ ਇਨਕਲਾਬ ਮੰਚ ਟਾਂਡਾ, ਬਿਕਰਮਦੇਵ ਸਿੰਘ ਸੂਬਾ ਪ੍ਰਧਾਨ ਡੈਮੋਕਰੈਟਿਕ ਟੀਚਰਜ਼ ਫ਼ਰੰਟ ਪੰਜਾਬ(ਡੀ.ਟੀ.ਐੱਫ.), ਜਗਸੀਰ ਸਹੋਤਾ ਸੂਬਾ ਪ੍ਰਧਾਨ ਈ.ਟੀ.ਟੀ. ਟੀਚਰਜ਼ ਯੂਨੀਅਨ

 ਪੰਜਾਬ, ਹਰਦੀਪ ਟੋਡਰਪੁਰ ਆਗੂ ਪੁਰਾਣੀ ਪੈਨਸ਼ਨ ਪ੍ਰਾਪਤੀ ਫ਼ਰੰਟ ਪੰਜਾਬ, ਗੁਰਪ੍ਰੀਤ ਨਥਾਣਾ ਆਗੂ ਲੋਕ ਮੋਰਚਾ ਪੰਜਾਬ, ਸਾਬਕਾ ਕੈਬਨਿਟ ਮੰਤਰੀ ਸੰਗਤ ਸਿੰਘ ਗਿਲਜੀਆਂ,  ਹਲਕਾ ਉੜਮੁੜ ਦੇ ਵਿਧਾਇਕ ਜਸਵੀਰ ਸਿੰਘ ਰਾਜਾ, ਹਲਕਾ ਦਸੂਹਾ ਦੇ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ,ਲਖਵਿੰਦਰ ਸਿੰਘ ਲੱਖੀ, ਕਸ਼ਮੀਰ ਸਿੰਘ ਘੁੱਗਸ਼ੋਰ,ਆਰਐਮਪੀਆਈ ਦੇ ਮੰਗਤ ਰਾਮ ਪਾਂਸਲਾ, ਕੁਲਵੰਤ ਸਿੰਘ ਜਲੋਟਾ, ਪ ਸ ਸ ਫ ਸੂਬਾ ਪ੍ਰਧਾਨ ਸਤੀਸ਼ ਰਾਣਾ, ਡਾ. ਪਿਆਰੇ ਲਾਲ ਗਰਗ, ਕਹਾਣੀਕਾਰ ਅਜਮੇਰ ਸਿੱਧੂ, ਜੰਗਵੀਰ ਸਿੰਘ ਚੌਹਾਨ ਸੂਬਾ ਪ੍ਰਧਾਨ ਦੋਆਬਾ ਕਿਸਾਨ ਕਮੇਟੀ ਪੰਜਾਬ, ਤਹਿਸੀਲਦਾਰ ਨਵਦੀਪ ਸਿੰਘ ਧੂਤ, ਐੱਸਐੱਮਓ ਡਾ ਹਰਜੀਤ ਸਿੰਘ, ਮਾਸਟਰ ਹਰਕੰਵਲ ਸਿੰਘ ਆਗੂ ਆਰਐੱਮਪੀਆਈ, ਅਮਨਦੀਪ ਸਰਮਾ ਆਗੂ ਜੀਟੀਯੂ, ਜਤਿੰਦਰ ਸਿੰਘ ਸੋਨੀ ਜੀ.ਟੀ.ਯੂ.(ਵਿਗਿਆਨਕ), ਗੁਰਪ੍ਰੀਤ ਰੋਪੜ, ਸੋਮਨਾਥ, ਭੁਪਿੰਦਰ ਭਾਟੀਆ ਨੇ ਸੰਬੋਧਨ ਕੀਤਾ। ਆਪਣੇ ਸੰਬੋਧਨ ਵਿੱਚ ਬੁਲਾਰਿਆਂ ਨੇ ਕਿਹਾ ਕਿ ਅਜੀਬ ਦਿਵੇਦੀ ਆਪਣੇ ਦੋ ਦਹਾਕਿਆਂ ਤੋਂ ਵੱਧ ਦੇ ਵੱਖ ਵੱਖ ਸ਼ੰਘਰਸ਼ਾਂ ਵਿੱਚ ਜੋਰਦਾਰ ਸ਼ਮੂਲੀਅਤ ਅਤੇ ਆਪਣੀ ਲੋਕ ਪੱਖੀ ਚੇਤਨਤਾ ਕਾਰਨ ਲੋਕ ਆਗੂ ਦਾ ਰੁਤਬਾ ਹਾਸਿਲ ਕਰ ਚੁੱਕਾ ਸੀ। ਬੁਲਾਰਿਆਂ ਨੇ ਕਿਹਾ ਕਿ ਦਿਵੇਦੀ ਦੇ ਤੁਰ ਜਾਣ ਨਾਲ ਹੁਸ਼ਿਆਰਪੁਰ ਹੀ ਨਹੀਂ ਸਗੋਂ ਪੰਜਾਬ ਭਰ ਦੇ ਲੋਕ ਸੰਘਰਸ਼ਾਂ ਨੂੰ ਵੱਡਾ ਝਟਕਾ ਲੱਗਾ ਹੈ ਲੇਕਿਨ ਉਸਦੀ ਵਿਚਾਰਧਾਰਾ ਅਤੇ ਸਿਧਾਂਤਾਂ ਤੇ ਅਡੋਲ ਖੜਨ ਦੀ ਸੋਚ ਨੂੰ ਸਾਨੂੰ ਸਾਰਿਆਂ ਨੂੰ ਅੱਗੇ ਲੈ ਕੇ ਜਾਣ ਕੀ ਲੋੜ ਹੈ। ਬੁਲਾਰਿਆਂ ਨੇ ਸਰਕਾਰਾਂ ਤੋਂ ਮੰਗ ਕੀਤੀ ਕਿ ਵਾਤਾਵਰਣ ਨੂੰ ਪਲੀਤ ਹੋਣ ਤੋਂ ਬਚਾਉਣ ਲਈ ਸਖ਼ਤ ਕਦਮ ਚੁੱਕੇ ਜਾਣ ਤਾਂ ਜੋ ਕੈਂਸਰ ਵਰਗੀਆਂ ਭਿਆਨਕ ਬਿਮਾਰੀਆਂ ਨੂੰ ਲਗਾਮ ਲਗਾਈ ਜਾ ਸਕੇ।
ਆਈ ਹੋਈ ਸੰਗਤ ਲਈ ਧੰਨਵਾਦੀ ਸ਼ਬਦ ਕੋਚ ਪਾਲ ਸਿੰਘ ਨੇ ਕਹੇ। ਇਸ ਮੌਕੇ ਮੁਕੇਸ਼ ਗੁਜਰਾਤੀ ਸੂਬਾ ਜਨਰਲ ਸਕੱਤਰ ਡੀਟੀਐੱਫ, ਇੰਦਰ ਸੁਖਦੀਪ ਸਿੰਘ ਓਡਰਾ, ਹਰਮਿੰਦਰਪਾਲ ਸਿੰਘ ਮਿੰਦਾ ਜਿਿਲਾ ਕੋਆਰਡੀਨੇਟਰ, ਸੁਖਦੇਵ ਸਿੰਘ ਡਾਨਸੀਵਾਲ ਜਿਿਲਾ ਪ੍ਰਧਾਨ ਡੀਟੀਐੱਫ, ਮਨਜੀਤ ਸਿੰਘ ਦਸੂਹਾ, ਰੇਸਮ ਸਿੰਘ ਧੁੱਗਾ, ਵਰਿੰਦਰ ਸ਼ਹਿਬਾਜ਼ਪੁਰ, ਪ੍ਰਵੀਨ ਸ਼ੇਰਪੁਰ, ਮਨਜੀਤ ਸਿੰਘ ਫਤਹਿਪੁਰ, ਗੁਰਜਿੰਦਰ ਮੰਝਪੁਰ, ਬਲਜੀਤ ਮਹਿਮੋਵਾਲ, ਨਰਿੰਦਰ ਅਰੋੜਾ, ਰਾਕੇਸ਼ ਕੁਮਾਰ, ਵਰਿੰਦਰ ਸੈਣੀ, ਅਜੀਤ ਰੂਪਤਾਰਾ,  ਬਲਜਿੰਦਰ ਸਿੰਘ ਸਹੋਤਾ, ਸਰਪੰਚ ਦਵਿੰਦਰ ਜੀਤ ਸਿੰਘ, ਡਾ. ਪ੍ਰਦੀਪ ਗੜਸ਼ੰਕਰ, ਮਨਜੀਤ ਗਰੇਵਾਲ , ਬਲਕਾਰ ਪੁਰੀਕਾ, ਦੀਪਕ ਮਲਹੋਤਰਾ, ਗੁਰਦੀਪ ਸਿੰਘ, ਮਦਨ ਵੀਰਾ, ਐਡਵੋਕੇਟ ਰਘਵੀਰ ਸਿੰਘ ਟੇਰਕਿਆਣਾ, ਜਿਿਲਾ ਭਾਸਾ ਖੋਜ ਅਫਸਰ ਡਾਕਟਰ ਜਸਵੰਤ ਰਾਏ, ਕਿਸਾਨ ਯੂਨੀਅਨ ਆਗੂ ਓਮ ਸਿੰਘ ਸਟਿਆਣਾ, ਸਾਂਵਲ ਧਾਮੀ, ਗੁਰਸੇਵਕ ਸਿੰਘ ਮਾਰਸਲ ਪ੍ਰਧਾਨ ਨਗਰ ਕੌਂਸਲ ਟਾਂਡਾ, ਪੰਕਜ ਸਚਦੇਵਾ, ਸੁਖਵਿੰਦਰ ਸਿੰਘ ਅਰੋੜਾ, ਸਤਨਾਮ ਸਿੰਘ ਢਿੱਲੋਂ, ਮੈਡਮ ਮਨਵਿੰਦਰ ਕੌਰ, ਸਤਵੀਰ ਕੌਰ, ਸੁਰਜੀਤ ਕੌਰ ਓਢਰਾ, ਜਸਵਿੰਦਰ ਕੌਰ, ਮਨਜੀਤ ਕੌਰ ਅਤੇ ਹੋਰਨਾਂ ਵੱਲੋਂ ਦਿਵੇਦੀ ਦੇ ਪਿਤਾ ਪਰਮਾਨੰਦ ਦਿਵੇਦੀ, ਪਤਨੀ ਮੀਨਾ ਦਿਵੇਦੀ ਅਤੇ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ।

Post a Comment

0 Comments