ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿਚ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਕਰਵਾਈ

ਦਸੂਹਾ (ਵਰਿੰਦਰ ਸ਼ਰਮਾ) - ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿੱਖੇ ਮਿਤੀ 7-05-2022 ਨੂੰ ਸੈਸ਼ਨ 2020-22 ਦੇ ਬੀ. ਐੱਡ ਚੌਥੇ ਸਮੈਸਟਰ ਦੇ ਵਿਦਿਆਰਥੀਆਂ ਦੀ ਅਧਿਆਪਕ-ਮਾਪੇ ਮਿਲਣੀ ਕਰਵਾਈ ਗਈ। ਪ੍ਰਿੰਸੀਪਲ ਡਾ ਵਰਿੰਦਰ ਕੌਰ ਨੇ  ਆਏ ਹੋਏ ਮਹਿਮਾਨਾਂ ਨੂੰ ਜੀ ਆਇਆਂ ਆਖਿਆ ਅਤੇ ਕਾਲਜ ਵਿੱਚ ਇਸ ਸੈਸ਼ਨ ਦੇ ਵਿਦਿਆਰਥੀਆਂ ਬਾਰੇ ਆਪਣੇ ਵਿਚਾਰ ਸਾਂਝੇ ਕੀਤੇ ਅਤੇ ਕਾਲਜ ਦੀਆਂ ਪ੍ਰਾਪਤੀਆਂ ਤੋਂ ਸਭ ਨੂੰ ਜਾਣੂ ਕਰਵਾਇਆ। ਉਨ੍ਹਾਂ ਪੀ. ਟੈੱਟ ਅਤੇ ਸੀ. ਟੈੱਟ ਦੇ ਪੇਪਰ ਦੀ ਕਾਲਜ ਵਲੋਂ ਮੁਫ਼ਤ ਕੋਚਿੰਗ ਦੇਣ ਦੀ ਵੀ ਜਾਣਕਾਰੀ ਸਭ ਨਾਲ ਸਾਂਝੀ ਕੀਤੀ। ਇਸ ਮੌਕੇ ਕਾਲਜ ਦੇ ਅਸਿਸਟੈਂਟ ਪ੍ਰੋਫੈਸਰ ਪ੍ਦੀਪ ਸਿੰਘ ਅਤੇ ਵਿਸਾਖਾ ਸ਼ਰਮਾ ਵਲੋਂ ਪੂਰੇ ਸੈਸ਼ਨ ਦੌਰਾਨ ਕਾਲਜ ਵਿੱਚ ਹੋਈਆਂ ਵੱਖ ਵੱਖ ਗਤੀਵਿਧੀਆਂ ਅਤੇ ਪ੍ਰਾਪਤੀਆਂ ਦੀਆਂ ਤਸਵੀਰਾਂ ਦੀ ਪੀ ਪੀ ਟੀ ਬਣਾ ਕੇ ਸਭ ਦੇ ਰੂਬਰੂ ਕੀਤੀ ਗਈ। ਕਾਲਜ ਦੇ ਸੰਗੀਤ ਵਿਭਾਗ ਦੇ ਅਸਿਸਟੈਂਟ ਪ੍ਰੋਫੈਸਰ ਤਨਵੀਰ ਥਾਪਰ ਅਤੇ ਵਿਦਿਆਰਥੀਆਂ ਵਲੋਂ ਏਕ ਭਾਰਤ ਸੇ੍ਸ਼ਠ ਭਾਰਤ ਮੁਹਿੰਮ ਨੂੰ ਸਮਰਪਿਤ ਵੱਖ ਵੱਖ ਰਾਜਾਂ ਦੇ ਗੀਤ ਗਾ ਕੇ ਖੂਭ ਵਾਹ ਵਾਹ ਖੱਟੀ ਗਈ।ਇਸ ਉਪਰੰਤ ਆਏ ਹੋਏ ਸਾਰੇ ਮਾਪਿਆਂ ਨੂੰ ਉਨ੍ਹਾਂ ਦੇ ਬੱਚਿਆਂ ਦੀ ਪ੍ਰਗਤੀ ਰਿਪੋਰਟ ਦਿਖਾਈ ਗਈ ਅਤੇ ਉਨ੍ਹਾਂ ਤੋਂ ਕਾਲਜ ਬਾਰੇ ਪ੍ਤੀਪੁਸ਼ਟੀ ਪ੍ਰਾਪਤ ਕੀਤੀ ਗਈ। ਅੰਤ ਵਿੱਚ ਕਾਲਜ ਦੇ ਵਾਈਸ ਪ੍ਰਿੰਸੀਪਲ ਸੰਦੀਪ ਕੌਰ ਬੋਸਕੀ ਨੇ ਆਏ ਹੋਏ ਸਾਰੇ ਮਾਪਿਆਂ ਦਾ ਧੰਨਵਾਦ ਕੀਤਾ ਅਤੇ ਭਵਿੱਖ ਵਿੱਚ ਵੀ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਵਾਅਦਾ ਕੀਤਾ।ਸਟੇਜ ਸਕੱਤਰ ਦੀ ਭੂਮਿਕਾ ਅਸਿਸਟੈਂਟ ਪ੍ਰੋਫੈਸਰ ਮਨਪ੍ਰੀਤ ਸਿੰਘ ਅਤੇ ਤਜਿੰਦਰ ਕੌਰ ਵਲੋਂ ਬਾਖੂਬੀ ਨਿਭਾਈ ਗਈ। ਇਸ ਮੌਕੇ ਕਾਲਜ ਦਾ ਸਮੂਹ ਸਟਾਫ ਅਤੇ ਵਿਦਿਆਰਥੀ ਵੀ ਹਾਜ਼ਰ ਸਨ।

 

Post a Comment

0 Comments