ਬਾਬਾ ਰੂੜ ਸਿੰਘ ਕਲੱਬ ਦੀ ਮੀਟਿੰਗ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਦੀ ਰੂਪਰੇਖਾ ਕੀਤੀ ਗਈ ਤਿਆਰ


 ਟਾਂਡਾ ਉੜਮੁੜ, 4 ਮਈ  -  ਬਾਬਾ ਰੂੜ ਸਿੰਘ ਕਲੱਬ ਬੁੱਢੀਪਿੰਡ  ਦੀ ਮੀਟਿੰਗ ਮਾਸਟਰ ਜਸਬੀਰ ਸਿੰਘ ਦੀ ਅਗਵਾਈ ਵਿਚ ਹੋਈ | ਜਿਸ ਵਿਚ ਸਮੂਹ  ਮੈਂਬਰਾਂ ਨੇ ਕਲੱਬ ਵੱਲੋਂ  ਚੱਲ ਰਹੀ ਐਂਬੂਲੈਂਸ ਸੇਵਾ ਦੀਆਂ ਸੇਵਾਵਾਂ ਬਾਰੇ ਤਸੱਲੀ ਦਾ ਇਜ਼ਹਾਰ ਕੀਤਾ ਗਿਆ । ਇਸ ਮੌਕੇ ਕਲੱਬ ਸੇਵਾਦਾਰਾਂ ਸੁਖਵੀਰ ਸਿੰਘ ਚੌਹਾਨ, ਕੁਲਜੀਤ ਸਿੰਘ, ਪੰਡਿਤ ਪਵਨ ਕੁਮਾਰ, ਚੋਧਰੀ ਸੰਦੀਪ ਕੁਮਾਰ ਅਤੇ ਹੋਰਨਾਂ ਮੈਂਬਰਾਂ ਨੇ ਆਉਣ ਵਾਲੇ ਦਿਨਾਂ ਵਿਚ ਕੀਤੇ ਜਾਣ ਵਾਲੇ ਸਮਾਜ ਸੇਵੀ ਕੰਮਾਂ ਦੀ ਰੂਪ ਰੇਖਾ ਤਿਆਰ ਕੀਤੀ ਗਈ | ਇਸ ਮੌਕੇ ਸਕੂਲ ਦੀ ਗਰਾਊਂਡ ਵਿਚ  ਟਰੈਕ ਬਣਾਉਣ ਬਣਾਉਣ ਅਤੇ ਵੱਡੇ ਪੱਧਰ ਤੇ ਪਿੰਡ ਵਿਚ ਰੁੱਖ ਲਾਉਣ,ਸੋਲਰ ਲਾਈਟਾਂ,ਨਗਰ ਦੀ ਸਫਾਈ ਮੁਹਿੰਮ, ਸਕੂਲ ਦੇ ਵਿੱਚ ਚੱਲ ਰਹੀਆਂ ਜਿੰਮ‌ ਮਸ਼ੀਨਾਂ ਦੀ ਵੀ ਰਿਪੇਅਰ ਦਾ ਪ੍ਰੋਗਰਾਮ ਉਲੀਕਿਆ ਗਿਆ |

Post a Comment

0 Comments