ਟਾਂਡਾ ਦੀ ਢਾਈ ਵਰ੍ਹਿਆਂ ਦੀ ਉਨਾਇਸਾ ਨੇ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਦਰਜ ਕਰਵਾਇਆ ਆਪਣਾ ਨਾਮ

  ਟਾਂਡਾ ਉੜਮੁੜ,13 ਮਈ (ਵਰਿੰਦਰ ਪੰਡਿਤ ) -  ਅਹੀਆਪੁਰ (ਟਾਂਡਾ) ਵਾਸੀ ਢਾਈ ਵਰ੍ਹਿਆਂ ਦੀ ਹੋਣਹਾਰ ਧੀ ਉਨਾਇਸਾ ਨੇ ਛੋਟੀ ਉਮਰੇ ਵੱਡਾ ਮੁਕਾਮ ਹਾਸਲ ਕਰਕੇ ਟਾਂਡਾ ਦਾ ਨਾਮ ਰੋਸ਼ਨ ਕੀਤਾ ਹੈ | ਜਿਸਨੇ ਦੇਸ਼ ਵਿਚ ਸਬ ਤੋਂ ਘੱਟ ਸਮੇ 10 ਸੈਕੰਡ ਵਿਚ ਸਬ ਤੋਂ  ਤੇਜ਼ ਅੰਗਰੇਜ਼ੀ ਦੀ ਵਰਣਮਾਲਾ ਦਾ ਉਚਾਰਣ ਕਰਕੇ ਇੰਡੀਆ ਬੁੱਕ ਆਫ ਰਿਕਾਰਡਸ ਅਵਾਰਡ ਜਿੱਤਿਆ ਹੈ |  ਇਸ ਤੋਂ ਪਹਿਲਾ ਇਸ ਉਮਰ ਵਰਗ ਵਿਚ ਇਹ ਰਿਕਾਰਡ 15 ਸੈਕੰਡ ਦਾ ਸੀ |  ਆਪਣੀ ਧੀ ਦੀ ਪ੍ਰਾਪਤੀ  ਤੇ ਮਾਣ ਮਹਿਸੂਸ ਕਰਦਿਆਂ ਪੇਸ਼ੇ ਤੋਂ ਅਕਾਊਂਟੈਂਟ ਵਾਸੀ ਪਿਯੂਸ਼ ਚੋਪੜਾ ਤੇ ਟੀਚਰ ਯਸ਼ਿਕਾਂ ਚੋਪੜਾ ਨੇ ਦੱਸਿਆ ਕਿ  ਉਨਾਇਸਾ ਵਿਚ ਸਿੱਖਣ ਦੇ  ਵਿਲੱਖਣ ਗੁਣ ਨੂੰ ਦੇਖਦਿਆਂ ਉਨ੍ਹਾਂ 19 ਮਾਰਚ 2022 ਨੂੰ ਇੰਡੀਆ ਬੁੱਕ ਆਫ ਰਿਕਾਰਡਸ ਵਿਚ ਬੇਟੀ ਦੇ ਇਸ ਗੁਣ ਨੂੰ ਮਾਨਤਾ ਦਿਵਾਉਣ ਲਈ ਅਪਲਾਈ ਕੀਤਾ ਅਤੇ 26 ਮਾਰਚ ਨੂੰ ਉਸਦਾ ਗਿਆਨ ਅਤੇ ਮਹਾਰਤ ਪਰਖਣ ਤੋਂ ਬਾਅਦ  ਅਵਾਰਡ ਕਨਫਰਮ ਹੋ ਗਿਆ | ਉਨ੍ਹਾਂ ਦੱਸਿਆ ਕਿ ਹੁਣ ਜਦੋ ਅੱਜ ਉਨ੍ਹਾਂ ਨੂੰ ਇੰਡੀਆ ਬੁੱਕ ਆਫ ਰਿਕਾਰਡ ਵੱਲੋਂ  ਉਨਾਇਸਾ ਵੱਲੋਂ ਬਣਾਏ ਗਏ ਰਿਕਾਰਡ ਸੰਬੰਧੀ ਭੇਜਿਆ ਗਿਆ ਸਰਟੀਫਿਕੇਟ, ਮੈਡਲ ਅਤੇ ਹੋਰ ਤੋਹਫੇ ਮਿਲੇ ਤਾਂ ਪੂਰੇ ਪਰਿਵਾਰ ਦੇ ਨਾਲ ਨਾਲ ਨਗਰ ਵਿਚ ਖੁਸ਼ੀ ਦੀ ਲਹਿਰ ਫੈਲ ਗਈ | ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਬੇਟੀ ਛੋਟੀ ਉਮਰ ਵਿਚ ਹੀ ਸਿੱਖਣ ਦੀ ਚੇਟਕ ਹੈ ਅਤੇ ਉਸਨੂੰ ਡਰਾਇੰਗ ਦਾ ਬੇਹੱਦ ਸ਼ੋਂਕ ਹੈ | ਉਨ੍ਹਾਂ ਦੱਸਿਆ ਕਿ ਉਹ ਆਪਣੀ ਧੀ ਨੂੰ ਸਮਾਜ ਲਈ ਰੋਲ ਮਾਡਲ ਵਜੋਂ ਦੇਖਣਾ ਚਾਹੁੰਦੇ ਹਨ | ਇਸ ਮੌਕੇ   ਉਨਾਇਸਾ ਦੀ ਦਾਦੀ ਨੇ ਆਖਿਆ ਕਿ ਅੱਜ ਉਨ੍ਹਾਂ ਦੀ ਧੀ ਨੇ ਉਨ੍ਹਾਂ ਦੇ ਪਰਿਵਾਰ ਦਾ ਇਲਾਕੇ ਵਿਚ ਵਿਚ ਨਾਮ ਰੁਸ਼ਨਾਇਆ ਹੈ | ਇਸ ਮੌਕੇ ਪਰਿਵਾਰ ਤੇ ਨਗਰ ਦੇ ਪਤਵੰਤਿਆਂ ਕਮਲ ਚੋਪੜਾ,ਅਨੀਤਾ ਚੋਪੜਾ,ਨਗਰ ਕੌਂਸਿਲ ਪ੍ਰਧਾਨ ਗੁਰਸੇਵਕ ਮਾਰਸ਼ਲ,ਅਰੁਣ ਪੁਰੀ, ਹੀਰਾ ਪੁਰੀ, ਪ੍ਰਿੰਸ,ਸ਼ੇਰੂ ਪੁਰੀ,  ਸਚਿਨ ਪੁਰੀ, ਰਾਜੂ ਜਸਰਾ ਆਦਿ ਨੇ ਉਨਾਇਸਾ ਦੀ ਇਸ ਪ੍ਰਾਪਤੀ ਲਈ ਸ਼ੁਭਕਾਮਨਾਵਾ ਦਿੱਤੀਆਂ ਹਨ |

 

Post a Comment

0 Comments