GTB ਕਾਲਜ ਵਿਚ ਵਿਸ਼ਵ ਵਾਤਾਵਰਨ ਦਿਵਸ ਮਨਾਉਂਦੇ ਹੋਏ ਦਿੱਤਾ ਗਿਆ ਰੁੱਖ ਲਗਾਉਣ ਦਾ ਹੋਕਾ...



 ਦਸੂਹਾ (ਵਰਿੰਦਰ ਸ਼ਰਮਾ) -  ਗੁਰੂ ਤੇਗ ਬਹਾਦਰ ਖਾਲਸਾ ਕਾਲਜ ਆਫ਼ ਐਜੂਕੇਸ਼ਨ ਦਸੂਹਾ ਵਿੱਖੇ ਮਿਤੀ 3 ਜੂਨ ਤੋਂ 6 ਜੂਨ 2022 ਨੂੰ ਵਿਸ਼ਵ ਵਾਤਾਵਰਣ ਦਿਵਸ ਕਾਲਜ ਦੇ ਈਕੋ ਕਲੱਬ ਵੱਲੋਂ ਬਹੁਤ ਨਿਵੇਕਲੇ ਢੰਗ ਨਾਲ ਮਨਾਇਆ ਗਿਆ। ਕਾਲਜ ਵਲੋਂ ਵਾਤਾਵਰਣ ਦਿਵਸ ਮੌਕੇ ਮਿਤੀ 5/06/2022 ਨੂੰ ਵੱਖ ਵੱਖ ਕਾਲਜਾਂ ਦੇ ਵਿਦਿਆਰਥੀਆਂ ਵਿੱਚ ਆਨਲਾਈਨ ਕੁਦਰਤ ਦੀਆਂ ਤਸਵੀਰਾਂ ਖਿੱਚਣ ਦੇ ਮੁਕਾਬਲੇ ਅਤੇ ਐਜੂਕੇਸ਼ਨਲ ਕਾਲਜਾਂ ਵਿੱਚ ਇੱਕ ਪੌਦਾ ਇੱਕ ਸੈਲਫੀ ਸਿਰਲੇਖ ਅਧੀਨ ਮੁਕਾਬਲੇ ਕਰਵਾਏ ਗਏ, ਜਿਨ੍ਹਾਂ ਦੇ ਨਤੀਜੇ ਮਿਤੀ 6 ਜੂਨ 2022 ਦਿਨ ਸੋਮਵਾਰ ਨੂੰ ਐਲਾਨੇ ਗਏ।ਇੱਕ ਪੌਦਾ ਇੱਕ ਸੈਲਫੀ ਮੁਕਾਬਲੇ ਵਿੱਚ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਫਾਰ ਵੂਮੈਨ ਨੇ ਪਹਿਲਾ, ਇਨੋਸੈਂਟ ਹਾਰਟ ਕਾਲਜ ਆਫ਼ ਐਜੂਕੇਸ਼ਨ ਜਲੰਧਰ ਨੇ ਦੂਜਾ ਅਤੇ ਜੀ. ਐੱਚ.ਜੀ. ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਅਤੇ ਡੀ. ਏ. ਵੀ. ਕਾਲਜ ਆਫ਼ ਐਜੂਕੇਸ਼ਨ  ਹੁਸ਼ਿਆਰਪੁਰ ਨੇ ਸਾਂਝੇ ਰੂਪ ਵਿੱਚ ਤੀਜਾ ਸਥਾਨ ਹਾਸਿਲ ਕੀਤਾ। ਕੁਦਰਤ ਦੀਆਂ ਤਸਵੀਰਾਂ ਖਿੱਚਣ ਦੇ ਮੁਕਾਬਲੇ ਵਿੱਚ ਗੁਰੂ ਗੋਬਿੰਦ ਸਿੰਘ ਕਾਲਜ ਆਫ਼ ਐਜੂਕੇਸ਼ਨ ਕਮਾਲਪੁਰ ਦੀ ਅਰਸ਼ਦੀਪ ਕੌਰ ਨੇ ਪਹਿਲਾ, ਐਸ. ਬੀ. ਐੱਚ. ਐਸ. ਐਮ. ਖਾਲਸਾ ਕਾਲਜ ਆਫ਼ ਐਜੂਕੇਸ਼ਨ ਮਾਹਿਲਪੁਰ ਦੀ ਜਗਜੀਤ ਕੌਰ ਨੇ ਦੂਜਾ ਅਤੇ ਜੀ. ਐੱਚ.ਜੀ. ਖਾਲਸਾ ਕਾਲਜ ਆਫ਼ ਐਜੂਕੇਸ਼ਨ ਗੁਰੂਸਰ ਸੁਧਾਰ ਦੀ ਕਮਲਦੀਪ ਕੌਰ ਨੇ ਤੀਜਾ ਸਥਾਨ ਹਾਸਿਲ ਕੀਤਾ। ਕਾਲਜ ਦੇ ਪ੍ਰਿੰਸੀਪਲ ਡਾ. ਵਰਿੰਦਰ ਕੌਰ ਨੇ ਜੇਤੂ ਰਹੇ ਕਾਲਜਾਂ ਅਤੇ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਸਾਰੇ ਵਿਦਿਆਰਥੀਆਂ ਅਤੇ ਅਧਿਆਪਕਾਂ ਨੂੰ ਸ਼ੁਧ ਵਾਤਾਵਰਣ ਦੀ ਸੰਭਾਲ ਲਈ ਵਧੇਰੇ ਪੌਦੇ ਲਗਾਉਣ ਅਤੇ ਪਾਣੀ ਦੀ ਸੰਭਾਲ ਕਰਨ ਲਈ ਪ੍ਰੇਰਿਤ ਕੀਤਾ।ਇਸ ਮੌਕੇ ਗੁਰੂ ਤੇਗ ਬਹਾਦਰ ਐਜੂਕੇਸ਼ਨਲ ਟ੍ਸਟ ਦੇ ਪ੍ਧਾਨ ਜਸਬੀਰ ਸਿੰਘ ਰੰਧਾਵਾ,ਡੀਨ ਮੈਡਮ ਡਾ. ਰੁਪਿੰਦਰ ਕੌਰ ਰੰਧਾਵਾ, ਪ੍ਰਿੰਸੀਪਲ ਡਾ ਵਰਿੰਦਰ ਕੌਰ, ਸਮੂਹ ਸਟਾਫ ਅਤੇ ਵਿਦਿਆਰਥੀਆਂ ਵੱਲੋਂ ਵਾਤਾਵਰਣ ਦੀ ਸ਼ੁਧਤਾ ਲਈ ਕਾਲਜ ਵਿੱਚ  ਨਵੇਂ ਪੌਦੇ ਵੀ ਲਗਾਏ ਗਏ।ਕਾਲਜ ਦੇ ਈਕੋ ਕਲੱਬ ਦੇ ਇੰਚਾਰਜ ਅਸਿਸਟੈਂਟ ਪ੍ਰੋਫੈਸਰ ਤਜਿੰਦਰ ਕੌਰ ਅਤੇ ਰਾਜਕੁਮਾਰ ਦੀ ਦੇਖ-ਰੇਖ ਹੇਠ ਵਿਸ਼ਵ ਵਾਤਾਵਰਣ ਦਿਵਸ ਸਫਲਤਾਪੂਰਵਕ ਸੰਪੰਨ ਹੋਇਆ।

Post a Comment

0 Comments