ਟਾਂਡਾ ਉੜਮੁੜ, 9 ਜੁਲਾਈ (ਵਰਿੰਦਰ ਸ਼ਰਮਾ)-ਇਲਾਕੇ ਦੀ ਪ੍ਰਮੁੱਖ ਸਿੱਖਿਆ ਸੰਸਥਾ ਵਿਕਟੋਰੀਆ ਇੰਟਰਨੈਸ਼ਨਲ ਸਕੂਲ ਵਿਚ ਕਰਵਾਈ ਸਿਖਲਾਈ ਵਰਕਸ਼ਾਪ ਦੌਰਾਨ ਅਧਿਆਪਕਾਂ ਨੂੰ ਵਿਦਿਆਰਥੀਆਂ ਦੇ ਬਹੁਪੱਖੀ ਵਿਕਾਸ ਲਈ ਅਧਿਆਪਨ ਦੇ ਨਵੇਂ ਗੁਰ ਸਿਖਾਏ ਗਏ |
ਸਕੂਲ ਦੀ ਡਾਇਰੈਕਟਰ ਨੀਰੂ ਮੁਲਤਾਨੀ ਦੇ ਦਿਸ਼ਾ-ਨਿਰਦੇਸ਼ਾਂ ਅਧੀਨ ਕਰਵਾਈ ਗਈ ਇਸ ਵਰਕਸ਼ਾਪ ਦਾ ਮੁੱਖ ਵਿਸ਼ਾ ਬੱਚਿਆਂ ਨੂੰ ਪ੍ਰੈਕਟੀਕਲੀ ਅਤੇ ਰੌਚਕ ਤਰੀਕੇ ਨਾਲ ਸਿੱਖਿਆ ਪ੍ਰਦਾਨ ਕਰਨਾ ਸੀ | ਮੈਕਮਿਲਨ ਵੱਲੋਂ ਕਰਵਾਈ ਗਈ ਇਸ ਵਰਕਸ਼ਾਪ ਵਿਚ ਮ੍ਰਿਦੁਲ ਝਿੰਗਣ, ਸ਼ੁਭਾ ਅਤੇ ਕਰਨਵੀਰ ਨੇ ਅਧਿਆਪਕਾਂ ਨੂੰ ਸਮੇਂ ਦਾ ਹਾਣੀ ਬਣਾਉਣ ਲਈ ਬੱਚਿਆਂ ਦੇ ਬਹੁਪੱਖੀ ਵਿਕਾਸ ਲਈ ਬੱਚਿਆਂ ਨੂੰ ਰੌਚਕ ਤਰੀਕੇ ਨਾਲ ਪੜ੍ਹਾਉਣ ਦੇ ਗੁਰ ਸਿਖਾਏ |
ਇਸ ਮੌਕੇ ਅਧਿਆਪਕਾਂ ਨੇ ਸਿੱਖਿਆ ਮਾਹਿਰਾਂ ਕੋਲੋਂ ਅਧਿਆਪਨ ਦੀ ਸ਼ੈਲੀ ਨੂੰ ਹੋਰ ਕਾਰਗਰ ਬਣਾਉਣ ਲਈ ਸਵਾਲ ਪੁੱਛ ਕੇ ਗਿਆਨ ਹਾਸਲ ਕੀਤਾ | ਇਸ ਮੌਕੇ ਡਾਇਰੈਕਟਰ ਮੁਲਤਾਨੀ ਨੇ ਅਧਿਆਪਕਾਂ ਨੂੰ ਵਰਕਸ਼ਾਪ ਤੋਂ ਹਾਸਲ ਗਿਆਨ ਰਾਹੀਂ ਬੱਚਿਆਂ ਵਿਚ ਉੱਚ-ਪੱਧਰ ਦੀ ਸਿੱਖਿਆ ਦਾ ਸੰਚਾਰ ਕਰਨ ਦੀ ਪ੍ਰੇਰਨਾ ਦਿੱਤੀ |
ਇਸ ਮੌਕੇ ਪ੍ਰਿੰਸੀਪਲ ਮਿਸ ਅਰਚਨਾ ਸੂਦਨ (ਮੁਕੇਰੀਆਂ), ਪ੍ਰਿੰਸੀਪਲ ਪੂਜਾ ਪਟਿਆਲ (ਟਾਂਡਾ), ਕੋਆਰਡੀਨੇਟਰਜ਼ ਤਜਿੰਦਰ ਸਿੰਘ, ਪਰਮਦੇਵ ਸ਼ਰਮਾ, ਵੀਨਿਤਾ ਬਲੌਰੀਆ, ਅਮਨਦੀਪ ਕੌਰ, ਸੁਜਾਤਾ ਛਾਬੜਾ, ਭਾਵਨਾ ਅਤੇ ਸਮੂਹ ਸਟਾਫ ਮੈਂਬਰ ਹਾਜ਼ਰ ਸਨ।


0 Comments