ਲਾਇਨਜ਼ ਕਲੱਬ ਟਾਂਡਾ ਫਤਿਹ ਵੱਲੋਂ ਟਾਂਡਾ ਨੇ ਕੀਤੀ ਰੁੱਖ ਲਗਾਉਣ ਲਈ ਮੁਹਿੰਮ ਕੀਤੀ ਗਈ ਸ਼ੁਰੂ, ਰਾਹਗੀਰਾਂ ਨੂੰ ਵੰਡੇ ਗਏ ਪੌਦੇ

ਟਾਂਡਾ ਉੜਮੁੜ, 24 ਜੁਲਾਈ (ਵਰਿੰਦਰ ਸ਼ਰਮਾ ) -  
ਲਾਇਨਜ਼  ਕਲੱਬ ਟਾਂਡਾ ਫਤਿਹ ਵੱਲੋਂ ਵਾਤਾਵਰਨ ਸੰਭਾਲ ਲਈ ਇਲਾਕੇ ਵਿਚ ਰੁੱਖ ਲਾਉਣ ਦੀ ਮੁਹਿੰਮ ਸ਼ੁਰੂ ਕੀਤੀ ਗਈ ਹੈ | ਪ੍ਰਧਾਨ ਕਰਨੈਲ ਸਿੰਘ ਮਾਲਵਾ ਦੀ ਅਗਵਾਈ ਵਿਚ ਸਮੂਹ ਕਲੱਬ ਦੇ ਮੈਬਰਾ ਵੱਲੋਂ ਇਸ ਦੀ ਸ਼ੁਰੂਆਤ ਟਾਂਡਾ ਹਾਈਵੇ ਕਿਨਾਰੇ ਪੌਦੇ ਲਗਾ ਕੇ ਕੀਤੀ ਗਈ | ਇਸ ਦੌਰਾਨ ਕਲੱਬ ਵੱਲੋਂ ਰਾਹਗੀਰਾ ਨੂੰ ਵੀ ਫਲਦਾਰ ਅਤੇ ਛਾਂ ਵਾਲੇ ਪੌਦੇ  ਵੰਡੇ ਗਏ | ਕਲੱਬ ਮੈਂਬਰਾਂ ਨੇ ਇਸ ਦੌਰਾਨ ਲੋਕਾਂ ਵਿਚ ਵਾਤਾਵਰਨ ਸੰਭਾਲ ਲਈ ਜਾਗਰੂਕਤਾ ਦਾ ਸੰਚਾਰ ਕਰਦੇ ਹੋਏ ਰੁੱਖ ਲਾਉਣ ਅਤੇ ਉਨ੍ਹਾਂ ਦੀ ਸੰਭਾਲ ਕਰਨ ਲਈ ਜਾਗਰੂਕ ਕੀਤਾ | ਪ੍ਰਧਾਨ ਮਾਲਵਾ ਨੇ ਦੱਸਿਆ ਕਿ ਆਉਣ ਵਾਲੇ ਦਿਨਾਂ ਵਿਚ ਜਨਤਕ ਸਥਾਨਾਂ ਅਤੇ ਸਕੂਲਾਂ ਵਿਚ ਪੌਦੇ ਲਾਏ ਜਾਣਗੇ | ਇਸ ਮੌਕੇ ਡਾਇਰੈਕਟਰ ਪ੍ਰਭ ਸਿੰਘ, ਡਾਇਰੈਕਟਰ ਅਵਤਾਰ ਸਿੰਘ ਬੋਬੀ ਮਾਲਵਾ, ਸਕੱਤਰ ਐਡਵੋਕੇਟ ਹਰਦੀਪ ਸਿੰਘ, ਖਜਾਨਚੀ ਡਾਕਟਰ ਹਰੀਸ਼ ਭਾਟੀਆ, ਪੀ.ਆਰ.ੳ-1 ਸਨਦੀਪ ਸਿੰਘ, ਉਪ ਪ੍ਰਧਾਨ-1  ਜਸਦੇਵ ਸਿੰਘ,  ਮਨਜੀਤ ਕੌਰ, ਪ੍ਰਿੰਸੀਪਲ ਰਜੇਸ਼ ਕੁਮਾਰ ਮਲਹੋਤਰਾ, ਡਾ. ਰਮਨਦੀਪ ਸਿੰਘ, ਨਰਿੰਦਰ ਅਰੋੜਾ, ਡਾ. ਕਮਲਦੀਪ ਸਿੰਘ, ਰਵੀ ਪ੍ਰਕਾਸ਼ ਲਖਨਪਾਲ, ਸੰਦੀਪ ਸਿੰਘ, ਜਗਦੀਪ ਸਿੰਘ, ਅਮਰਿੰਦਰ ਸਿੰਘ ਸਾਬੀ, ਮਨਵੀਰ ਸਿੰਘ, ਪ੍ਰੇਮਪਾਲ ਸਿੰਘ, ਸੁਖਵੀਰ ਸਿੰਘ ਮਾਲਵਾ, ਸੁਰਜੀਤ ਸਿੰਘ ,ਸੁਮਿਤ ਤੁੱਲੀ ਆਦਿ ਸ਼ਾਮਲ ਸਨ।
                                                             

 

Post a Comment

0 Comments