ਸਿਲਵਰ ਓਕ ਸਕੂਲ ਟਾਂਡਾ ਵਿਚ ਕੀਤੀ ਗਈ ਸਟੂਡੈਂਟ ਕੌਂਸਲ ਦੀ ਹੋਈ ਚੋਣ


ਹੋਣਹਾਰ ਵਿਦਿਆਰਥੀਆਂ ਨੂੰ ਦਿੱਤੀ ਵੱਖ ਵੱਖ ਹਾਊਸਾਂ ਦੀ ਕਮਾਂਡ
 ਟਾਂਡਾ ਉੜਮੁੜ,27 ਜੁਲਾਈ (ਵਰਿੰਦਰ ਸ਼ਰਮਾ) - ਸਿਲਵਰ ਓਕ ਇੰਟਰਨੈਸ਼ਨਲ ਸਕੂਲ ਸਹਿਬਾਜ਼ਪੁਰ ਟਾਂਡਾ ਵਿਚ ਸਟੂਡੈਂਟ ਕੌਂਸਲ ਦੀ ਚੋਣ ਕੀਤੀ ਗਈ | ਸਕੂਲ ਚੇਅਰਮੈਨ ਤਰਲੋਚਨ ਸਿੰਘ ਬਿੱਟੂ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਪ੍ਰਿੰਸੀਪਲ ਮੁਨੀਸ਼ਾ ਸੰਗਰ ਦੀ ਅਗਵਾਈ ਵਿਚ ਕਰਵਾਏ ਗਏ ਸਮਾਗਮ ਦੌਰਾਨ ਸੇਵਾਮੁਕਤ ਚੀਫ ਕੈਮੀਕਲ ਐਗਜਾਮੀਨਰ ਪੰਜਾਬ ਡਾ. ਕੇਵਲ ਸਿੰਘ ਕਾਜਲ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ | ਇਸ ਮੌਕੇ ਕਾਬਲੀਅਤ ਦੇ ਅਧਾਰ ਤੇ ਚੁਣੀ ਗਈ ਸਟੂਡੈਂਟ ਕੌਂਸਲ ਵਿਚ ਹੇਮੰਤ ਸ਼ਰਮਾ,ਸਾਹਿਲਪ੍ਰੀਤ ਸਿੰਘ,ਹਰਗੁਨ ਕੌਰ,ਸੰਦੀਪ ਕੌਰ ਨੂੰ ਸਕੂਲ ਕੈਪਟਨ ਬਣਾਇਆ ਗਿਆ | ਸੁਖਮਨ ਸਿੰਘ,ਚਰਨਜੀਤ ਸਿੰਘ, ਇੰਦਰਪ੍ਰੀਤ ਕੌਰ, ਕੋਮਲਦੀਪ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ |
ਇਸੇ ਤਰਾਂ ਗੁਰਪ੍ਰੀਤ ਸਿੰਘ, ਹਰਕਮਲ ਸਿੰਘ,ਆਸ਼ਿਮਾ, ਹਨੀਪ੍ਰੀਤ ਕੌਰ,ਮਨਮੀਤ ਕੌਰ ਅਤੇ ਹਰਮਨਦੀਪ ਕੌਰ ਨੂੰ ਅਨੁਸ਼ਾਸ਼ਨ ਕੈਪਟਨ, ਰਾਜਦੀਪ ਕੌਰ, ਸੁਪ੍ਰੀਤ ਕੌਰ, ਗਰਿਮਾ, ਗੁਰਨੀਤ ਕੌਰ ਨੂੰ ਸੀ.ਸੀ.ਏ. ਕੈਪਟਨ, ਰੋਹਨਪ੍ਰੀਤ ਸਿੰਘ,ਜਸਕਰਨ ਸਿੰਘ, ਜਸਮੀਨ ਕੌਰ, ਹਰਮਨਦੀਪ ਕੌਰ ਨੂੰ ਸਪੋਰਟਸ ਕੈਪਟਨ ਚੁਣਿਆ ਗਿਆ | ਹਾਊਸਾਂ ਦੇ ਕਪਤਾਨਾਂ ਵਿਚ ਗਗਨਪ੍ਰੀਤ ਸਿੰਘ ਅਤੇ ਰਮਨਜੀਤ ਕੌਰ ਨੂੰ ਮਰਕਰੀ ਹਾਊਸ ਦਾ ਕਪਤਾਨ ਅਤੇ ਇੰਦਰਪ੍ਰੀਤ ਸਿੰਘ ਅਤੇ ਕਿਰਨਵੀਰ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ | ਪ੍ਰਭਦੀਪ ਸਿੰਘ ਅਤੇ ਨਵਨੀਤ ਕੌਰ ਨੂੰ ਅਰਥ ਹਾਊਸ ਦਾ ਕੈਪਟਨ, ਅਮਨਦੀਪ ਕੌਰ ਅਤੇ ਰਣਦੀਪ ਕੌਰ ਨੂੰ ਵਾਈਸ ਕੈਪਟਨ, ਰਮਨਦੀਪ ਸਿੰਘ ਅਤੇ ਅਵੰਤੀਕਾ ਸ਼ੰਕਰ ਨੂੰ ਮਾਰ੍ਸ ਹਾਊਸ ਦਾ ਕੈਪਟਨ ਅਤੇ ਜਪਨੂਰ ਕੌਰ ਅਤੇ ਕਮਲਦੀਪ ਕੌਰ ਨੂੰ ਵਾਈਸ ਕੈਪਟਨ ਚੁਣਿਆ ਗਿਆ | ਗੁਰਵਿੰਦਰ ਸਿੰਘ ਅਤੇ ਜਸਦੀਪ ਕੌਰ ਨੂੰ ਜੁਪੀਟਰ ਹਾਊਸ ਦੇ ਕੈਪਟਨ ਅਤੇ ਗੁਰਜਸ਼ਨ ਸਿੰਘ ਅਤੇ ਜਸਪ੍ਰੀਤ ਕੌਰ ਨੂੰ ਸਹਾਇਕ ਕੈਪਟਨ ਚੁਣਿਆ ਗਿਆ |

ਚੁਣੀ ਗਈ ਸਟੂਡੈਂਟ ਕੌਂਸਲ ਨੂੰ ਸਨਮਾਨਤ ਕਰਦੇ ਹੋਏ ਮੁੱਖ ਮਹਿਮਾਨਾਂ ਡਾ. ਕਾਜਲ ਅਤੇ ਚੇਅਰਮੈਨ ਬਿੱਟੂ ਨੇ ਵਿਦਿਆਰਥੀਆਂ ਨੂੰ ਸੇਧ ਭਰੀਆਂ ਗੱਲਾਂ ਨਾਲ ਨਿਵਾਜਿਆ ਅਤੇ ਉਨ੍ਹਾਂ ਦੇ ਉੱਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਹਰਮੀਤ ਸਿੰਘ ਔਲਖ, ਮੈਨੇਜਰ ਕਰਨਜੀਤ ਸੈਣੀ, ਤਰਨ ਸੈਣੀ, ਬਿਕਰਮਜੀਤ ਸਿੰਘ ਭੇਲਾ,ਸੰਜੀਵ ਸ਼ਰਮਾ,ਗਜਿੰਦਰ ਪਾਲ ਸਿੰਘ,ਅਮਰਜੀਤ ਕੌਰ ਸੈਣੀ, ਜਗਬੰਧਨ ਸਿੰਘ, ਪਰਮਜੀਤ ਕੌਰ, ਬਲਜੀਤ ਕੌਰ, ਕੰਚਨ ਖੁਰਾਣਾ, ਸੁਮੀਤ ਕੌਰ,ਰਜਨੀਸ਼ ਕੁਮਾਰ, ਮਧੂ, ਰਵਿੰਦਰ ਕੁਮਾਰ, ਹਰਮਿੰਦਰ ਕੌਰ,ਕੁਲਵਿੰਦਰ ਕੌਰ, ਬਲਵਿੰਦਰ ਕੌਰ, ਰਾਜਵੀਰ ਕੌਰ, ਰਾਜਵਿੰਦਰ ਕੌਰ, ਵਿਸ਼ਾਲੀ ਆਦਿ ਮੌਜੂਦ ਸਨ |


 

Post a Comment

0 Comments