ਅੱਡਾ ਸਰਾਂ,10 ਅਗਸਤ (ਵਰਿੰਦਰ ਸ਼ਰਮਾ )-ਸਰ ਮਾਰਸ਼ਲ ਕਾਨਵੈਂਟ ਸਕੂਲ ਨੈਣੋਵਾਲ ਵੈਦ ਵੱਲੋਂ ਰੱਖੜੀ ਬਣਾਉਣ ਦੇ ਮੁਕਾਬਲੇ ਕਰਵਾਏ ਗਏ ਜਿਸ ਵਿੱਚ ਪਹਿਲੀ ਕਲਾਸ ਤੋਂ ਲੈ ਕੇ ਦਸਵੀਂ ਕਲਾਸ ਦੇ ਬੱਚਿਆਂ ਨੇ ਭਾਗ ਲਿਆ ਬੱਚਿਆਂ ਨੇ ਬਹੁਤ ਖੂਬਸੂਰਤ ਰੱਖੜੀਆਂ ਬਣਾਈਆਂ ਚੇਅਰਮੈਨ ਸ ਰਾਜਿੰਦਰ ਸਿੰਘ ਮਾਰਸ਼ਲ ਜੀ ਨੇ ਬੱਚਿਆਂ ਨੂੰ ਰੱਖੜੀ ਦੇ ਤਿਉਹਾਰ ਦੀ ਮਹੱਤਤਾ ਬਾਰੇ ਦੱਸਿਆ ਰੱਖੜੀ ਬਣਾਉਣ ਦੇ ਮੁਕਾਬਲੇ ਵਿਚ ਪਹਿਲਾ ਸਥਾਨ ਮਨਪ੍ਰੀਤ ਕੌਰ ਨੇ ਪਹਿਲਾ, ਪ੍ਰਭਦੀਪ ਸਿੰਘ ਸਹੋਤਾ ਨੇ ਦੂੂਸਰਾ ਅਤੇ ਬਲਜੀਤ ਕੌਰ ਨੇ ਤੀਸਰਾ ਸਥਾਨ ਪ੍ਰਾਪਤ ਕੀਤਾI ਇਸ ਮੌਕੇ ਪ੍ਰਿੰਸੀਪਲ ਰਮਨਦੀਪ ਸਿੰਘ, ਕੁਲਵੀਰ ਸਿੰਘ, ਸਰਬਜੀਤ ਕੌਰ, ਅਮਨਦੀਪ ਕੌਰ, ਸੁਮਨਦੀਪ ਕੌਰ,ਸਿਮਰਨਜੀਤ ਕੌਰ, ਸਿਮਰਨਪ੍ਰੀਤ, ਗੁਰਪ੍ਰੀਤ ਕੌਰ, ਸਰੋਜ ਰਾਣੀ, ਜੋਤੀ ਮਹਿਰਾ, ਵਿਪਨ ਕੁਮਾਰ, ਹਰਪ੍ਰੀਤ ਕੌਰ ਆਦਿ ਮੌਜੂਦ ਸਨI


0 Comments