ਪਰਾਲੀ ਪ੍ਰਬੰਧਨ ਲਈ ਵਿਧਾਇਕ ਰਾਜਾ ਵੱਲੋਂ AGRIZONE ਸੁਪਰ ਸੀਡਰ ਕਿਸਾਨਾਂ ਨੂੰ ਭੇਟ

ਟਾਂਡਾ ਉੜਮੁੜ, 20 ਸਤੰਬਰ (ਵਰਿੰਦਰ ਸ਼ਰਮਾ)-ਖੇਤੀ ਨਾਲ ਜੁੜੀ ਮਸ਼ੀਨਰੀ ਲਈ ਇਲਾਕੇ ਵਿਚ ਮੋਹਰੀ ਮੰਨਾ ਸਿੰਘ ਐਡ ਸੰਜ ਵਰਕਸ਼ਾਪ ਜਾਜਾ ਬਾਈਪਾਸ ਵਿਖੇ ਜੀ. ਐੱਸ. ਏ. ਇੰਡਸਟਰੀ ਵੱਲੋਂ ਐਗਰੀਜੋਨ ਸੁਪਰ ਸੀਡਰ ਮੇਲਾ ਕਰਵਾਇਆ ਗਿਆ | ਜਗਤਾਰ ਸਿੰਘ ਅਤੇ ਅਵਤਾਰ ਸਿੰਘ ਦੀ ਅਗਵਾਈ ਵਿਚ ਹੋਏ ਸਮਾਗਮ ਵਿਚ ਮੁੱਖ ਮਹਿਮਾਨ ਵਿਧਾਇਕ ਜਸਵੀਰ ਸਿੰਘ ਰਾਜਾ ਨੇ ਸਰਕਾਰ ਵੱਲੋਂ ਜਾਰੀ ਸਬਸਿਡੀ ਦੀ ਮਦਦ ਨਾਲ 70 ਸੁਪਰ ਸੀਡਰ ਕਿਸਾਨਾਂ ਨੂੰ ਭੇਟ ਕੀਤੇ |

ਇਸ ਮੌਕੇ ਐਗਰੀਜੋਨ ਕੰਪਨੀ ਦੇ ਏ.ਜੀ.ਐੱਮ.ਗੁਰਪ੍ਰੀਤ ਸਿੰਘ ਧੀਮਾਨ ਨੇ ਇਸ ਮਸ਼ੀਨਰੀ ਦੀਆਂ ਖੂਬੀਆਂ ਦੱਸਦਿਆਂ ਕਿਹਾ ਕਿ ਧਰਤੀ ਤੇ ਵਾਤਾਵਰਣ ਨੂੰ ਅੱਗ ਦੀ ਮਾਰ ਬਚਾਉਣ ਲਈ ਪੰਜਾਬ ਸਰਕਾਰ ਵੱਲੋਂ ਕਣਕ ਦੀ ਬਿਜਾਈ ਸਮੇ ਪਰਾਲੀ ਨੂੰ ਅੱਗ ਨਾ ਲਾਉਣ ਲਈ ਸੁਪਰ ਸੀਡਰ ਤੇ ਸਬਸਿਡੀ ਦਿੱਤੀ ਗਈ ਹੈ ਅਤੇ ਕਿਸਾਨਾਂ ਵਿੱਚ ਇਸ ਸੁਪਰ ਸੀਡਰ ਨੂੰ ਲੈਣ ਲਈ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਇਸ ਮੌਕੇ ਵਿਧਾਇਕ ਰਾਜਾ ਨੇ ਆਖਿਆ ਕਿ ਕਿਸਾਨ ਜਾਗੁਰਕ ਹੋ ਚੁੱਕੇ ਹਨ ਅਤੇ ਸਰਕਾਰ ਇਨ੍ਹਾਂ ਕਿਸਾਨਾਂ ਦੀ ਬਾਂਹ ਫੜਦੇ ਹੋਏ ਪਰਾਲੀ ਦਾ ਖੇਤ ਵਿਚ ਹੀ ਪ੍ਰਬੰਧਨ ਕਰਨ ਲਈ ਮਸ਼ੀਨਰੀ ਤੇ ਸਬਸਿਡੀ ਦੇ ਕੇ ਕਿਸਾਨਾਂ ਨੂੰ ਉਤਸਾਹਿਤ ਕਰ ਰਹੀ ਹੈ | ਸਮਾਗਮ ਦੇ ਅੰਤ ਵਿਚ ਪ੍ਰਬੰਧਕਾਂ ਜਗਤਾਰ ਸਿੰਘ ਅਤੇ ਅਵਤਾਰ ਸਿੰਘ ਨੇ ਵਿਧਾਇਕ, ਕੰਪਨੀ ਦੇ ਨੁਮਾਇੰਦਿਆਂ ਅਤੇ ਕਿਸਾਨਾਂ ਦਾ ਧੰਨਵਾਦ ਕਰਦੇ ਹੋਏ ਆਖਿਆ ਕਿ ਆਉਣ ਵਾਲੇ ਦਿਨਾਂ ਵਿਚ ਹੋਰ ਸੁਪਰ ਸੀਡਰ ਵੀ ਕਿਸਾਨਾਂ ਨੂੰ ਉਪਲਬਧ ਕਰਵਾਏ ਜਾਣਗੇ | ਇਸ ਮੌਕੇ

ਡੀ.ਐੱਸ.ਪੀ.ਕੁਲਵੰਤ ਸਿੰਘ,ਗੁਰਕ੍ਰਿਪਾਲ ਸਿੰਘ ਚਨੋਤਾਂ, ਪਰਸ਼ੋਤਮ ਸੈਣੀ,ਬਲਾਕ ਪ੍ਰਧਾਨ ਕੇਸ਼ਵ ਸੈਣੀ,ਕਿਸਾਨ ਆਗੂ ਅਮਰਜੀਤ ਸਿੰਘ ਮੂਨਕ,ਠਾਕਰ ਦਾਸ ਸਹਿਬਾਜ਼ਪੁਰ,ਸੁਰਜੀਤ ਸਿੰਘ ਸੈਦੂਪੁਰ ਆਦਿ ਮੌਜੂਦ ਸਨ |

 

Post a Comment

0 Comments