ਵਿਸ਼ਵ ਸ਼ਾਂਤੀ ਤੇ ਖੁਸ਼ਹਾਲੀ ਦੀ ਪ੍ਰਾਰਥਨਾ ਲਈ ਕਰਵਾਇਆ ਗਿਆ ਸ਼ਿਵ ਸ਼ਕਤੀ ਕਲੱਬ ਵੱਲੋਂ ਟਾਂਡਾ ਵਿਚ ਸਲਾਨਾ ਭਗਵਤੀ ਜਾਗਰਣ

ਟਾਂਡਾ ਉੜਮੁੜ,18 ਸਤੰਬਰ( ਵਰਿੰਦਰ ਸ਼ਰਮਾ)- ਸ਼ਿਵ ਸ਼ਕਤੀ ਕਲੱਬ ਟਾਂਡਾ ਵੱਲੋਂ ਸ੍ਰੀ ਰਾਮ ਲੀਲਾ ਗਰਾਉਂਡ ਟਾਂਡਾ ਵਿਚ ਸਲਾਨਾ 30 ਵਾਂ ਭਗਵਤੀ ਜਾਗਰਣ ਕਰਵਾਇਆ ਗਿਆ | ਜਿਸ ਵਿਚ ਵੱਡੀ ਗਿਣਤੀ ਵਿਚ ਸੰਗਤ ਨੇ ਹਾਜ਼ਰੀ ਲੁਆ ਵਿਸ਼ਵ ਸ਼ਾਂਤੀ ਅਤੇ ਖੁਸ਼ਹਾਲੀ ਲਈ ਪ੍ਰਾਰਥਨਾ ਕੀਤੀ  |  ਕਲੱਬ ਪ੍ਰਧਾਨ ਕੌਂਸਲਰ ਕ੍ਰਿਸ਼ਨ ਬਿੱਟੂ,ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਅਸ਼ੋਕ ਵਰਮਾ, ਸੋਨੂ ਖੁੱਲਰ,ਗਿੰਨੀ ਅਰੋੜਾ ਦੀ ਅਗਵਾਈ ਵਿਚ ਕਰਵਾਏ ਗਏ ਜਾਗਰਣ ਵਿਚ   ਐਡਵੋਕੇਟ ਦਲਜੀਤ ਸਿੰਘ ਗਿਲਜੀਆਂ ਅਤੇ ਡਾ. ਕੇਵਲ ਸਿੰਘ ਕਾਜਲ ਨੇ ਵੀ ਹਾਜ਼ਰੀ ਲੁਆਈ | ਪੰਡਿਤ ਰਾਮ ਜੀ ਵੱਲੋਂ  ਵਿਧੀਵਤ ਪੂਜਾ ਪਾਠ ਤੋਂ ਬਾਅਦ ਮਾਤਾ ਦੇ ਜੈਕਾਰਿਆਂ ਨਾਲ ਪਾਵਨ ਜੋਤ ਨੂੰ ਮਾਤਾ ਦੇ ਦਰਬਾਰ ਵਿਚ ਸਜਾਇਆ ਗਿਆ |  ਜਾਗਰਣ ਵਿਚ ਰਾਜੂ ਪਠਾਨਕੋਟ ਵਾਲੇ ਅਤੇ ਗੁਰਮੀਤ ਗੈਰੀ ਦੀ ਭਜਨ ਮੰਡਲੀ ਨੇ ਮਾਤਾ ਦੀ ਮਹਿਮਾ ਦਾ ਗੁਣਗਾਣ ਕੀਤਾ  | ਪ੍ਰਬੰਧਕ ਸੇਵਾਦਾਰਾਂ ਵੱਲੋਂ ਸਹਿਯੋਗੀ ਸੰਸਥਾਵਾਂ ਅਤੇ ਧਰਮ ਅਤੇ ਸਮਾਜਿਕ ਵਿਕਾਸ ਦੇ ਕੰਮਾਂ ਵਿਚ ਭਾਗ ਲੈਣ ਵਾਲੀਆਂ ਹਸਤੀਆਂ ਦਾ ਸਨਮਾਨ ਵੀ ਕੀਤਾ ਗਿਆ | ਜਾਗਰਣ ਵਿਚ ਨਗਰ ਕੌਂਸਲ ਟਾਂਡਾ ਦੇ ਪ੍ਰਧਾਨ ਗੁਰਸੇਵਕ ਮਾਰਸ਼ਲ,ਮੀਤ ਪ੍ਰਧਾਨ ਸੁਰਿੰਦਰ ਜੀਤ ਸਿੰਘ,ਕੌਂਸਲਰ ਰਾਜੇਸ਼ ਲਾਡੀ ਕੌਂਸਲਰ, ਆਸ਼ੂ ਵੈਦ,ਰਾਕੇਸ਼ ਬਿੱਟੂ, ਲਖਵਿੰਦਰ ਸਿੰਘ ਮੁਲਤਾਨੀ, ਦੀਪਕ ਬਹਿਲ,ਬਾਬੂ ਰੂਪ ਲਾਲ, ਸਾਬਕਾ ਪ੍ਰਧਾਨ ਦੇਸ ਰਾਜ ਡੋਗਰਾ, ਡਿੰਪੀ ਖੋਸਲਾ,ਆਤਮਜੀਤ ਸਿੰਘ ਸੋਢੀ, ਬਲਜੀਤ ਰਾਏ, ਸ਼ਰਤ ਤਲਵਾੜ, ਨਿਤਿਨ ਕਪੂਰ,ਸੰਦੀਪ ਅਰੋੜਾ,ਵਿਕਰਾਂਤ ਰਾਣਾ, ਰਵੀ ਭੋਲਾ, ਪੰਕਜ ਸਚਦੇਵਾ,ਹੀਰਾ ਭੱਟੀ, ਜਸਵਿੰਦਰ ਕਾਕਾ ਦਸਮੇਸ਼ਨਗਰ, ਰਣਜੀਤ ਸਿੰਘ ਸਿੱਧੂ, ਵਿਨੋਦ ਕੁਮਾਰ,ਹੈਪੀ ਤੁੱਲੀ, ਰਣਜੀਤ ਸਿੰਘ ਤੁੱਲੀ,ਅਰਜੁਨ ਜੈਨ ਆਦਿ ਨੇ ਹਾਜ਼ਰੀ ਲੁਆਈ |

 

Post a Comment

0 Comments