ਮਰਿਆਦਾ ਪਰਸ਼ੋਤਮ ਸ਼੍ਰੀ ਰਾਮ ਦੀਆਂ ਸਿੱਖਿਆਵਾਂ ਨੂੰ ਬਣਾਇਆ ਜਾਵੇ ਜੀਵਨ ਜਾਚ : ਸੰਗਤ ਸਿੰਘ ਗਿਲਜੀਆਂ


                                              ਰਾਮਲੀਲਾ ਦੇ ਤੀਸਰੇ ਦਿਨ ਦੇ ਮੰਚਨ ਦਾ ਕੀਤਾ ਉਦਘਾਟਨ

ਟਾਂਡਾ ਉੜਮੁੜ, 26 ਸਤੰਬਰ (ਵਰਿੰਦਰ ਸ਼ਰਮਾ)-ਅਹੀਆਪੁਰ ਵਿਚ ਸ਼੍ਰੀ ਮਹਾਵੀਰ ਕਲੱਬ ਵੱਲੋਂ ਸ਼੍ਰੀ ਰਾਮਲੀਲਾ ਦੇ ਮੰਚਨ ਦੀ ਤੀਸਰੀ ਨਾਈਟ ਦਾ ਉਦਘਾਟਨ ਮੁੱਖ ਮਹਿਮਾਨ ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਨੇ ਕੀਤਾ | ਇਸ ਮੌਕੇ ਗਿਲਜੀਆਂ ਨੇ ਕਲੱਬ ਦੀ ਸਮੂਹ ਟੀਮ ਨੂੰ ਆਪਣੀ ਧਾਰਮਿਕ ਵਿਰਾਸਤ ਨੂੰ ਸੰਭਾਲਣ ਲਈ ਸ਼ੁੱਭਕਾਮਨਾਵਾਂ ਦਿੰਦੇ ਹੋਏ ਆਖਿਆ ਕਿ ਰਾਮ ਲੀਲਾ ਦੇ ਮੰਚਨ ਨੂੰ ਮਹਿਜ ਡਰਾਮੇ ਦੇ ਰੂਪ ਵਿਚ ਨਹੀਂ ਦੇਖਣਾ ਚਾਹੀਦਾ, ਬਲਕਿ ਇਸ ਤੋਂ ਮਿਲੀ ਸਿੱਖਿਆ ਨੂੰ ਜੀਵਨ ਵਿਚ ਅਪਣਾਉਣਾ ਚਾਹੀਦਾ ਹੈ |
ਉਨ੍ਹਾਂ ਆਖਿਆ ਕਿ ਮਰਿਆਦਾ ਪ੍ਰਸ਼ੋਤਮ ਸ਼੍ਰੀ ਰਾਮ ਜੀ ਦੀਆਂ ਸਿਖਿਆਵਾਂ ਨੂੰ ਜੀਵਨ ਜਾਚ ਬਣਾਉਂਦੇ ਹੋਏ ਸਾਨੂੰ ਮਿਲਕੇ ਧਰਮ ਕਰਮ ਅਤੇ ਸਮਾਜਿਕ ਵਿਕਾਸ ਦੇ ਕੰਮ ਕਰਨੇ ਚਾਹੀਦੇ ਹਨ | ਇਸ ਮੌਕੇ ਪ੍ਰਧਾਨ ਹੇਮੰਤ ਸੋਨੂ ਪੁਰੀ ਅਤੇ ਟੀਮ ਵੱਲੋਂ ਗਿਲਜੀਆਂ ਅਤੇ ਕੌਂਸਲਰਾਂ ਦਾ ਸਨਮਾਨ ਕੀਤਾ ਗਿਆ | ਤੀਸਰੀ ਨਾਈਟ ਦੌਰਾਨ ਤਾੜਕਾ ਵੱਧ ਦੇ ਦ੍ਰਿਸ਼ ਦਾ ਮੰਚਨ ਕੀਤਾ ਗਿਆ |

ਇਸ ਮੌਕੇ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਸਾਬਕਾ ਪ੍ਰਧਾਨ ਹਰੀ ਕ੍ਰਿਸ਼ਨ ਸੈਣੀ, ਕੌਂਸਲਰ ਆਸ਼ੂ ਵੈਦ, ਰਾਜੇਸ਼ ਲਾਡੀ, ਕ੍ਰਿਸ਼ਨ ਬਿੱਟੂ, ਓਮ ਪੁਰੀ, ਗੁਰਮੁਖ ਸਿੰਘ, ਬਾਬੂ ਰੂਪ ਲਾਲ, ਰਾਜ ਕੁਮਾਰ, ਪੰਕਜ ਸਚਦੇਵਾ, ਇੰਦਰਜੀਤ ਮੁਲਤਾਨੀ, ਰਜੇਸ਼ ਜਸਰਾ, ਲੱਕੀ ਸ਼ਰਮਾ, ਵਿਨੋਦ ਜਸਰਾ, ਹੀਰਾ ਪੁਰੀ, ਅਨਿਲ ਪਿੰਕਾ, ਸਤੀਸ਼ ਕੁਮਾਰ, ਤਰਸੇਮ ਲਾਲ, ਕਮਲੇਸ਼ ਕੁਮਾਰੀ, ਰਮੇਸ਼ ਚੰਦਰ ਸ਼ਰਮਾ, ਨਵਦੀਪ ਸਿੰਘ, ਪ੍ਰਿੰਸ, ਸੋਢੀ ਵੱਸਣ ਆਦਿ ਮੌਜੂਦ ਸਨ |


Post a Comment

0 Comments