HIMT ਕਾਲਜ ਦੇ ਵਿਦਿਆਰਥੀਆਂ ਨੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਕੀਤਾ ਯਾਦ

ਟਾਂਡਾ ਉੜਮੁੜ, 17 ਨਵੰਬਰ (ਵਰਿੰਦਰ ਸ਼ਰਮਾ)-ਐੱਚ.ਆਈ.ਐੱਮ.ਟੀ. ਕਾਲਜ ਟਾਂਡਾ ਵਿਖੇ ਵਿਦਿਆਰਥੀਆਂ ਨੇ ਸਮੂਹ ਸਟਾਫ ਨਾਲ ਮਿਲ ਕੇ ਆਜ਼ਾਦੀ ਘੁਲਾਟੀਏ ਲਾਲਾ ਲਾਜਪਤ ਰਾਏ ਨੂੰ ਉਨ੍ਹਾਂ ਦੀ ਬਰਸੀ ਮੌਕੇ ਸ਼ਰਧਾਂਜਲੀ ਭੇਟ ਕੀਤੀ | ਇਸ ਮੌਕੇ ਵਿਦਿਆਰਥੀਆਂ ਨੇ ਲਾਲਾ ਜੀ ਨੂੰ ਸ਼ਰਧਾਂਜਲੀ ਦੇਣ ਲਈ ਪੋਸਟਰ ਬਣਾਏ।

ਕਾਲਜ ਦੇ ਚੇਅਰਮੈਨ ਰੋਹਿਤ ਟੰਡਨ ਨੇ ਵਿਦਿਆਰਥੀਆਂ ਵਿਚ ਦੇਸ਼ ਭਗਤੀ ਦੀ ਭਾਵਨਾ ਪੈਦਾ ਕਰਦੇ ਹੋਏ ਕਿਹਾ ਕਿ ਆਜ਼ਾਦੀ ਸੰਗਰਾਮ ਦਾ ਇਤਿਹਾਸ ਕ੍ਰਾਂਤੀਕਾਰੀਆਂ ਦੇ ਬਹਾਦਰੀ ਭਰੇ ਕਾਰਨਾਮਿਆਂ ਨਾਲ ਭਰਿਆ ਪਿਆ ਹੈ ਅਤੇ ਅਜਿਹੇ ਹੀ ਇਕ ਬਹਾਦਰ ਯੋਧੇ ਲਾਲਾ ਲਾਜਪਤ ਰਾਏ ਸਨ, ਜਿਨ੍ਹਾਂ ਨੇ ਦੇਸ਼ ਲਈ ਆਪਣੀ ਜਾਨ ਕੁਰਬਾਨ ਕਰ ਦਿੱਤੀ। ਟੰਡਨ ਨੇ ਦੱਸਿਆ ਕਿ ਲਾਲਾ ਜੀ ਮਹਾਨ ਆਜ਼ਾਦੀ ਘੁਲਾਟੀਏ ਸਨ, ਜਿਨ੍ਹਾਂ ਨੇ ਸਾਈਮਨ ਕਮਿਸ਼ਨ ਵਿਰੁੱਧ ਆਵਾਜ਼ ਬੁਲੰਦ ਕੀਤੀ ਸੀ।

ਲਾਲਾ ਲਾਜਪਤ ਰਾਏ, ਜਿਨ੍ਹਾਂ ਨੇ ਜ਼ਿੰਦਗੀ ਭਰ ਅੰਗਰੇਜ਼ਾਂ ਦੀ ਰਾਜਸੱਤਾ ਦਾ ਸਾਹਮਣਾ ਕਰਦਿਆਂ ਆਪਣੀ ਜਾਨ ਦੀ ਪ੍ਰਵਾਹ ਨਹੀਂ ਕੀਤੀ, ਨੂੰ ‘ਪੰਜਾਬ ਕੇਸਰੀ’ ਵੀ ਕਿਹਾ ਜਾਂਦਾ ਹੈ। ਇੰਨਾ ਹੀ ਨਹੀਂ, ਅੱਜ ਯਾਨੀ ਕਿ 17 ਨਵੰਬਰ ਨੂੰ ਉਨ੍ਹਾਂ ਦੇ ‘ਸਵਰਗ ਸਿਧਾਰਨ’ ਦਾ ਦਿਨ ਵੀ ਉਨ੍ਹਾਂ ਦੀ ਯਾਦ ’ਚ ਬਲੀਦਾਨ ਦਿਵਸ ਵਜੋਂ ਮਨਾਇਆ ਜਾਂਦਾ ਹੈ। ਟੰਡਨ ਨੇ ਦੱਸਿਆ ਕਿ ਉਸ ਨੇ ਪੰਜਾਬ ਨੈਸ਼ਨਲ ਬੈਂਕ ਅਤੇ ਲਕਸ਼ਮੀ ਇੰਸ਼ੋਰੈਂਸ ਕੰਪਨੀ ਦੀ ਸਥਾਪਨਾ ਵੀ ਕੀਤੀ ਸੀ। ਉਹ ਇੰਡੀਅਨ ਨੈਸ਼ਨਲ ਕਾਂਗਰਸ ਵਿਚ ਗਰਮ ਦਲ ਦੇ ਤਿੰਨ ਮੁੱਖ ਆਗੂਆਂ ਲਾਲ-ਬਾਲ-ਪਾਲ ਵਿਚੋਂ ਇਕ ਸਨ।

ਇਸ ਮੌਕੇ ਭਾਰਤ ਰਤਨ ਟੰਡਨ, ਦਿਸ਼ਾਂਤ ਕੁਮਾਰ, ਅਮਨਦੀਪ ਕੁਮਾਰ, ਭਾਨੂ ਪ੍ਰਿਆ, ਪਾਰੁਲ ਪ੍ਰਿਆ, ਗੁਰਜੀਤ ਕੌਰ, ਅੰਕਿਤਾ ਸ਼ਰਮਾ, ਰੁਪਿੰਦਰ ਕੌਰ, ਹਰਪ੍ਰੀਤ ਕੌਰ ਆਦਿ ਹਾਜ਼ਰ ਸਨ |

 

 

Post a Comment

0 Comments