ਟਾਂਡਾ ਉੜਮੁੜ, 24 ਦਸੰਬਰ (ਵਰਿੰਦਰ ਸ਼ਰਮਾ)-ਇੰਡੀਅਨ ਮੈਡੀਕਲ ਐਸੋਸੀਏਸ਼ਨ (ਆਈ.ਐੱਮ.ਏ.) ਟਾਂਡਾ ਇਕਾਈ ਦੀ ਮੀਟਿੰਗ ਡਾਈਟ ਸੁਕੇਅਰ ਵਿਚ ਹੋਈ | ਇਕਾਈ ਪ੍ਰਧਾਨ ਡਾ. ਡੀ. ਐੱਲ. ਬਡਵਾਲ ਦੀ ਅਗਵਾਈ ਵਿਚ ਹੋਈ ਇਸ ਮੀਟਿੰਗ ਦੌਰਾਨ ਵਿਧਾਇਕ ਜਸਵੀਰ ਸਿੰਘ ਰਾਜਾ ਮੁੱਖ ਮਹਿਮਾਨ ਦੇ ਰੂਪ ਵਿਚ ਸ਼ਾਮਲ ਹੋਏ |
ਇਸ ਦੌਰਾਨ ਨਗਰ ਦੇ ਵੱਖ-ਵੱਖ ਹਸਪਤਾਲਾਂ ਨਾਲ ਜੁੜੇ ਡਾਕਟਰਾਂ ਨੇ ਵਿਧਾਇਕ ਸਾਹਮਣੇ ਆਪਣੀਆਂ ਮੁਸ਼ਕਿਲਾਂ ਰੱਖਣ ਦੇ ਨਾਲ-ਨਾਲ ਕੋਰੋਨਾ ਮਹਾਮਾਰੀ ਦੌਰਾਨ ਨਿੱਜੀ ਹਸਪਤਾਲਾਂ ਵਿਚ ਦਿੱਤੀਆਂ ਜਾਣ ਵਾਲੀਆਂ ਸਿਹਤ ਸਹੂਲਤਾਂ ਸਬੰਧੀ ਸਰਕਾਰੀ ਤਾਲਮੇਲ ਅਤੇ ਸਹੂਲਤਾਂ ਬਾਰੇ ਵਿਚਾਰ-ਵਟਾਂਦਰਾ ਕੀਤਾ |
ਇਸ ਮੌਕੇ ਮਰੀਜ਼ਾਂ ਦੇ ਰਿਸ਼ਤੇਦਾਰਾਂ ਅਤੇ ਹੋਰਨਾਂ ਲੋਕਾਂ ਵੱਲੋਂ ਹਸਪਤਾਲਾਂ ਦੇ ਸਟਾਫ ਅਤੇ ਡਾਕਟਰਾਂ ਨਾਲ ਕੀਤੇ ਜਾਣ ਵਾਲੇ ਦੁਰਵਿਵਹਾਰ ਦੀ ਸਮੱਸਿਆ ਅਤੇ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਵਿਧਾਇਕ ਨੂੰ ਜਾਣੂ ਕਰਵਾਇਆ | ਇਸ ਮੌਕੇ ਆਈ. ਐੱਮ. ਏ. ਦੀ ਟੀਮ ਵੱਲੋਂ ਵਿਧਾਇਕ ਰਾਜਾ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ | ਇਸ ਮੌਕੇ ਵਿਧਾਇਕ ਰਾਜਾ ਨੇ ਸਮੂਹ ਡਾਕਟਰਾਂ ਦਾ ਧੰਨਵਾਦ ਕਰਦੇ ਹੋਏ ਉਨ੍ਹਾਂ ਦੇ ਮਾਨਵਤਾ ਦੀ ਸੇਵਾ ਦੇ ਮਿਸ਼ਨ ਦੀ ਸ਼ਲਾਘਾ ਕੀਤੀ ਅਤੇ ਆਖਿਆ ਕਿ ਡਾਕਟਰਾਂ ਦੀ ਸੁਰੱਖਿਆ ਅਤੇ ਸਨਮਾਨ ਲਈ ਸਰਕਾਰ ਵੱਲੋਂ ਸੰਜੀਦਾ ਉੱਦਮ ਕੀਤੇ ਜਾ ਰਹੇ ਹਨ |
ਇਸ ਮੌਕੇ ਡਾ. ਕੇਵਲ ਸਿੰਘ ਕਾਜਲ, ਡਾ. ਆਰ. ਕੇ. ਗੋਇਲ, ਡਾ. ਲਵਪ੍ਰੀਤ ਸਿੰਘ ਪਾਬਲਾ, ਡਾ. ਕਰਮਜੀਤ ਸਿੰਘ, ਡਾ. ਗੁਰਮੇਲ ਸਿੰਘ, ਡਾ. ਰਾਜਨ ਕੁਮਾਰ, ਡਾ. ਗੁਰਜੋਤ ਸਿੰਘ ਪਾਬਲਾ, ਕੇਸ਼ਵ ਸਿੰਘ ਸੈਣੀ, ਡਾ. ਮੀਨੂੰ ਪੁਰੀ, ਅਤਵਾਰ ਸਿੰਘ ਆਦਿ ਮੌਜੂਦ ਸਨ |
0 Comments