ਟਾਂਡਾ ਉੜਮੁੜ, 12  ਨਵੰਬਰ( ਰੋਹਿਤ ) - ਸਮਾਜ ਸੇਵੀ ਸੰਸਥਾ ਲਾਇਨਜ ਕਲੱਬ ਟਾਂਡਾ ਗੌਰਵ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਵੇਂ   ਪ੍ਰਕਾਸ ਪੁਰਬ  ਸਮਰਪਿਤ ਅੱਜ ਇੱਕ ਧਾਰਮਿਕ ਸਮਾਗਮ ਕਰਵਾਇਆ ਗਿਆ . ਸ਼ਿਮਲਾ ਪਹਾੜੀ ਪਾਰਕ ਵਿੱਚ ਪ੍ਰਧਾਨ ਰਾਜਨ ਬਤਰਾ, ਰਜੀਵ ਕੁਕਰੇਜਾ,ਡਾਕਟਰ ਕੇਵਲ ਸਿੰਘ ਅਤੇ  ਗੁਲਸ਼ਨ ਅਰੋੜਾ ਦੀ ਦੇਖ ਰੇਖ ਵਿੱਚ  ਕਰਵਾਏ ਗਏ ਇਸ ਧਾਰਮਿਕ ਸਮਾਗਮ ਦੌਰਾਨ ਸਮੂਹ ਕਲੱਬ ਟੀਮ ਨੇ ਮਿਲ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ . ਇਸ ਮੌਕੇ ਸ੍ਰੀ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਉਪਰੰਤ ਭਾਈ ਸੁਖਜਿੰਦਰ ਸਿੰਘ ਨੰਗਲ ਖੂੰਗਾ ਦੇ ਰਾਗੀ ਜਥੇ ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਾਲ ਨਿਹਾਲ ਕੀਤਾ .


ਇਸ ਮੌਕੇ ਕਲੱਬ ਦੇ ਵੱਲੋਂ ਵੱਖ ਵੱਖ ਬੁਲਾਰਿਆਂ ਨੇ ਕਿਹਾ ਕਿ ਕਲੱਬ ਦੀ ਸਮੂਹ ਟੀਮ ਸ੍ਰੀ ਗੁਰੂ ਨਾਨਕ ਦੇਵ ਜੀ ਦੀਆਂ ਸਿੱਖਿਆਵਾਂ ਤੇ ਚੱਲਦੇ ਹੋਏ ਇਲਾਕੇ ਵਿੱਚ ਵਾਤਾਵਰਨ ਸੰਭਾਲ ਅਤੇ ਸਮਾਜ ਸੇਵਾ ਦੇ ਵੱਖ ਵੱਖ ਪ੍ਰਾਜੈਕਟ ਚਲਾ ਰਹੀ ਹੈ ਅਤੇ  ਜਿਸਦਾ ਘੇਰਾ ਹੋਰ ਵਿਸ਼ਾਲ ਕੀਤਾ ਜਾਵੇਗਾ . ਸਮਾਗਮ ਵਿੱਚ ਹਾਜ਼ਰੀ ਲਗਵਾਉਣ ਆਏ ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਗਿਲਜੀਆਂ ਨੇ ਪ੍ਰਕਾਸ਼ ਦਿਹਾੜੇ ਦੀਆਂ ਸ਼ੁਭਕਾਮਨਾਵਾ ਦਿੰਦੇ ਹੋਏ ਕਲੱਬ ਦੇ ਸਮਾਜ ਸੇਵੀ ਮਿਸ਼ਨ ਦੀ ਸਲਾਘਾ ਕੀਤੀ . ਇਸ ਮੌਕੇ ਗਿਲਜੀਆਂ ਨੇ ਕਲੱਬ ਦੇ ਸ਼ਿਮਲਾ ਪਹਾੜੀ ਪਾਰਕ ਪ੍ਰੋਜੈਕਟ ਲਈ 3 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਦੇਣ ਦਾ ਐਲਾਨ ਵੀ ਕੀਤਾ .
ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ, ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ,  ਅਰਵਿੰਦਰ ਸਿੰਘ ਰਸੂਲਪੁਰ, ਲਖਵਿੰਦਰ ਸਿੰਘ ਲੱਖੀ, ਹਰੀ ਕਿ੍ਰਸ਼ਨ ਸੈਣੀ, ਰਵਿੰਦਰ ਪਾਲ ਸਿੰਘ ਗੋਰਾ, ਸੁਭਾਸ਼ ਸੋਂਧੀ, ਕੇਵਲ ਖੁਰਾਣਾ, ਕਰਨੈਲ ਸਿੰਘ ਮਾਲਵਾ, ਡਾ. ਰਣਜੀਤ ਸਿੰਘ,ਅਵਤਾਰ ਸਿੰਘ ਬੌਬੀ,ਮਨਜੀਤ ਸਿੰਘ ਖਾਲਸਾ,  ਦਲਜੀਤ ਸਿੰਘ ਸੋਢੀ, ਜਗਦੀਪ ਮਾਨ, ਪ੍ਰੇਮ ਜੈਨ, ਰੋਹਿਤ ਟੰਡਨ, ਕੁਲਦੀਪ ਸਿੰਘ ਗਿੱਲ, ਹਿੰਮਤ ਮੈਨਰਾਏ, ਰਾਜੇਸ਼ ਲਾਡੀ,ਡਾਕਟਰ ਕੇਵਲ ਸਿੰਘ, ਦੇਵ ਸ਼ਰਮਾ, ਜਸਦੇਵ ਸਿੰਘ, ਰਾਜਨ ਸੋਂਧੀ, ਜਗਜੀਵਨ ਜੱਗੀ, ਰਾਕੇਸ਼ ਬਿੱਟੂ, ਬਲਰਾਜ ਕੁਮਰਾ, ਸੁਖਵਿੰਦਰ ਸਿੰਘ ਝਾਵਰ, ਆਗਿਆ ਰਾਮ ਸੈਣੀ, ਅਜੀਤ ਸਿੰਘ, ਸੁਧੀਰ ਸੋਂਧੀ, ਰਾਕੇਸ਼ ਕੁਮਾਰ, ਡਾਕਟਰ ਉਪਾਸਕ ਭਗਤ, ਬਰਿੰਦਰ ਸਿੰਘ ਮਸੀਤੀ, ਅਮਰ ਚੰਦ, ਓਮ ਪ੍ਰਕਾਸ਼ ਸ਼ਰਮਾ,ਗੁਰਬਖਸ਼ ਸਿੰਘ ਮੁਲਤਾਨੀ,  ਆਸ਼ੂ ਵੈਦ, ਜਗਦੀਪ ਗੋਲਡੀ, ਜੀਤ ਸਿੱਧੂ, ਅਨਿਲ ਪਿੰਕਾ, ਸੁਖਵੀਰ ਸਿੰਘ, ਹਨੀ ਕੇ ਵੈਦ, ਪੰਕਜ ਸਚਦੇਵਾ ਅਤੇ ਕਲੱਬ ਦੀ ਸਮੂਹ ਟੀਮ ਨੇ ਹਾਜ਼ਰੀ ਲੁਆਈ