BIG BREAKING : ਸਾਬਕਾ ਸੰਸਦੀ ਸਕੱਤਰ ਧੁੱਗਾ,ਜੌਹਲ ਅਤੇ ਢੱਟ ਆਦਿ ਆਗੂ ਸੁਖਦੇਵ ਢੀਂਡਸਾ ਦੀ ਹਮਾਇਤ ਵਿੱਚ ਨਿੱਤਰੇ

ਟਾਂਡਾ ਉੜਮੁੜ,26 ਫਰਵਰੀ (ਪੱਤਰਕਾਰ ਮੰਚ ਟਾਂਡਾ )-  ਅੱਜ ਜ਼ਿਲ੍ਹਾ ਹੁਸ਼ਿਆਰਪੁਰ ਦੇ ਸ਼੍ਰੋਮਣੀ ਅਕਾਲੀ ਦਲ ਨਾਲ ਸਬੰਧਿਤ ਸੀਨੀਅਰ ਆਗੂਆਂ ਦੀ ਹੰਗਾਮੀ ਮੀਟਿੰਗ ਹੋਈ ਜਿਸ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਹਲਾਤਾਂ  ਤੇ ਵਿਚਾਰ ਵਟਾਂਦਰਾ ਕੀਤਾ ਗਿਆ | ਇਸ ਮੌਕੇ ਬੋਲਦਿਆਂ ਸਾਬਕਾ ਸੰਸਦੀ ਸਕੱਤਰ ਸਰਦਾਰ ਦੇਸਰਾਜ ਸਿੰਘ ਧੁੱਗਾ ਨੇ ਕਿਹਾ ਕਿ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਸ਼੍ਰੋਮਣੀ ਅਕਾਲੀ ਦਲ ਦਿਨੋ ਦਿਨ ਨਿਘਾਰ ਵੱਲ ਜਾ ਰਿਹਾ ਹੈ | ਅਕਾਲੀ ਰਾਜ ਦੇ ਸਮੇਂ ਹੋਈਆਂ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਦਬੀਆਂ ਅਤੇ ਸਿੰਘਾਂ ਤੇ ਪੁਲਿਸ ਵੱਲੋਂ ਚਲਾਈ ਗੋਲੀ ਨਾਲ ਸ਼ਹੀਦ ਸਿੰਘਾਂ ਨੂੰ ਅਜੇ ਤੱਕ ਇਨਸਾਫ ਨਹੀਂ ਮਿਲਿਆ ਹੈ ਤੇ ਨਾ ਹੀ ਬੇਅਦਬੀਆਂ ਦੇ ਦੋਸ਼ੀਆਂ ਨੂੰ ਅਜੇ ਤੱਕ ਕੋਈ ਸਜ਼ਾ ਮਿਲੀ ਹੈ ਬਲਕਿ ਉਨ੍ਹਾਂ ਦੋਸ਼ੀਆਂ ਦੀ ਪੁਸ਼ਤ ਪਨਾਹੀ ਕੀਤੀ ਗਈ ਹੈ | ਅੱਜ ਬਾਦਲ ਪਰਿਵਾਰ ਅਤੇ ਪੰਜਾਬ ਦਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਆਪਸ ਮਿਲੇ ਹੋਏ ਹਨ | ਇਸ ਕਰਕੇ ਇਨ੍ਹਾਂ ਦੋਸ਼ੀਆਂ ਨੂੰ ਇਹ ਤੱਕ ਸਾਹਮਣੇ ਨਹੀਂ ਲਿਆ ਜਾ ਸਕਿਆ ਹੈ | ਇਸ ਮੌਕੇ ਸੀਨੀਅਰ ਆਗੂਆਂ ਸ ਅਵਤਾਰ ਸਿੰਘ ਜੌਹਲ ਅਤੇ ਸਤਵਿੰਦਰ ਪਾਲ ਸਿੰਘ ਢੱਟ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਨੂੰ ਜਿਸ ਤਰ੍ਹਾਂ ਕਾਲ ਤਕ ਸਾਲ ਤੋਂ ਮੁਆਫੀ ਦਿੱਤੀ ਗਈ ਅਤੇ ਇਸ ਨਾਲ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੀ ਮਾਣ ਮਰਿਯਾਦਾ  ਦਾ ਘੋਰ ਅਪਮਾਨ  ਹੋਇਆ ਹੈ ਉਕਤ ਆਗੂਆਂ ਨੇ ਕਿਹਾ ਕਿ ਸਰਦਾਰ ਸੁਖਦੇਵ ਸਿੰਘ ਢੀਂਡਸਾ ਮੈਂਬਰ ਰਾਜ ਸਭਾ ਵੱਲੋਂ ਸ਼੍ਰੋਮਣੀ ਅਕਾਲੀ ਦਲ ਸਿੱਖਾਂ ਦੀ ਮਿੰਨੀ ਪਾਰਲੀਮੈਂਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧ ਕਮੇਟੀ ਅਤੇ ਸ੍ਰੀ ਅਕਾਲ ਸਾਹਿਬ ਜੀ ਦੀ ਸ਼ਾਨ ਬਹਾਲੀ ਲਈ ਆਰੰਭ ਕੀਤੇ ਗਏ ਸਿਧਾਂਤਕ ਸੰਘਰਸ਼ ਵਿੱਚ ਜ਼ਿਲ੍ਹਾ ਹੁਸ਼ਿਆਰਪੁਰ ਦੇ ਅਕਾਲੀ ਆਗੂ ਖੁੱਲ੍ਹ ਕੇ ਸਾਥ ਦੇਣਗੇ ਅਤੇ ਸਰਦਾਰ ਢੀਂਡਸਾ ਦੀ ਹਮਾਇਤ ਕਰਨਗੇ | ਇਸ ਮੌਕੇ ਹਰਬੰਸ ਸਿੰਘ ਮੰਝਪੁਰ,ਮਾਸਟਰ ਕੁਲਵਿੰਦਰ ਸਿੰਘ ਜੰਡਾ, ਪਰਮਿੰਦਰ ਸਿੰਘ ਪੰਨੂੰ ,ਮਨਜੀਤ ਸਿੰਘ ਰੋਬੀ, ਬਲਵੰਤ ਸਿੰਘ ਬਡਿਆਲ, ਸੁਰਜੀਤ ਸਿੰਘ ਹਿੰਮਤਪੁਰ ਕੁਲਜੀਤ ਕੌਰ ਧੁੱਗਾ ਨਵਦੀਪ ਕੌਰ ਧੁੱਗਾ ਸਰਿਤਾ ਰਾਣੀ ਜਗਤਾਰ ਸਿੰਘ ਜਸਵਿੰਦਰ ਸਿੰਘਜਗਤਾਰ ਸਿੰਘ ਜਸਵਿੰਦਰ ਸਿੰਘ ਬਾਸ਼ਾ ਮਹਿੰਦਰ ਸਿੰਘ ਢੱਟ ਜਸਵੰਤ ਸਿੰਘ ਦੇਹਰੀਵਾਲ ਜੁਝਾਰ ਸਿੰਘ ਅਮਰੀਕ ਸਿੰਘ ਢੀਂਡਸਾ ਜਸਪਾਲ ਸਿੰਘ ਹਰਕਮਲਜੀਤ ਸਿੰਘ ਸਹੋਤਾ ਰਸ਼ਮਿੰਦਰ ਸਿੰਘ ਕੰਗ ਜਸਵੀਰ ਸਿੰਘ ਰਮਦਾਸਪੁਰ ਗੁਰਪੀਤ ਸਿੰਘ ਗਗੁਰਦੀਪ ਸਿੰਘ ਗੁਰਤੇਜ ਸਿੰਘ ਘੁਟਾਲਿਆਂ ਬਲਵਿੰਦਰ ਸਿੰਘ ਬੌਬੀ ਟਿੱਬਾ ਸਾਹਿਬ ਮਾਸਟਰ ਹਰਜੀਤ ਸਿੰਘ ਜਸਵੀਰ ਨਗਰ ਹਰਦੀਪ ਸਿੰਘ ਢੱਡੇ ਫਤਿਹ ਸਿੰਘ ਸਰਦਾਰ ਮੋਹਨ ਸਿੰਘ ਜੌਹਲ ਸਵਿੰਦਰ ਸਿੰਘ ਅਜੀਤ ਸਿੰਘ ਢੱਡੇ ਫਤਿਹ ਸਿੰਘ ਮੇਜਰ ਰਘਵੀਰ ਸਿੰਘ ਮੋਹਨ ਲਾਲ ਕਲਸੀ ਆਦਿ ਮੌਜੂਦ ਸਨ
ADVT.

Post a Comment

0 Comments