ਮਿਆਣੀ ਵਿੱਚ ਮਨਾਇਆ ਗਿਆ ਸ੍ਰੀ ਗੁਰੂ ਰਵਿਦਾਸ ਮਹਾਰਾਜ ਦਾ ਪ੍ਰਕਾਸ ਦਿਹਾੜਾ

ਮਿਆਣੀ , 10 ਫਰਵਰੀ (ਨਵਦੀਪ ਸਿੰਘ ) - ਗੁਰਦੁਆਰਾ ਸ੍ਰੀ ਗੁਰੂ ਰਵਿਦਾਸ ਮਹਾਰਾਜ ਮਿਆਣੀ ਵਿਖੇ ਨਗਰ ਦੀ ਸਮੂਹ ਸੰਗਤ ਵੱਲੋਂ ਸ੍ਰੀ ਗੁਰੂ ਰਵਿਦਾਸ ਮਹਾਰਾਜ ਜੀ ਦਾ ਪ੍ਰਕਾਸ ਦਿਹਾੜਾ ਮਨਾਇਆ ਗਿਆ . ਜਿਸ ਵਿੱਚ ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਵੀ ਹਾਜਰੀ ਲੁਆਈ . ਗੁਰਦੁਆਰਾ ਕਮੇਟੀ ਦੇ ਪ੍ਰਧਾਨ ਮਾਸਟਰ ਕਮਲ ਕੁਮਾਰ ਦੀ ਦੇਖ ਰੇਖ ਵਿੱਚ ਕਰਵਾਏ ਗਏ ਸਮਾਗਮ ਦੌਰਾਨ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਉਪਰੰਤ ਸਜਾਏ ਗਏ ਧਾਰਮਕ ਦੀਵਾਨ  ਵਿੱਚ ਰਾਗੀ ਜੱਥਿਆਂ  ਨੇ ਸੰਗਤ ਨੂੰ ਗੁਰਬਾਣੀ ਕੀਰਤਨ ਨਿਹਾਲ ਕੀਤਾ . ਇਸ ਮੌਕੇ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਸ਼ਮਸ਼ਾਨਘਾਟ ਲਈ ਤਿੰਨ ਲੱਖ ਰੁਪਏ ਅਤੇ ਧਰਮਸਾਲਾ ਲਈ ਢਾਈ ਲੱਖ ਰੁਪਏ ਦੀ ਗ੍ਰਾਂਟ ਭੇਟ ਕੀਤੀ ਅਤੇ ਇਸ ਦੇ ਨਾਲ ਹੀ ਉਨਾਂ ਪਿੰਡ ਮਿਆਣੀ ਵਿਖੇ ਅੰਬੇਦਕਰ ਭਵਨ ਦੇ ਨਿਰਮਾਣ ਲਈ ਜਲਦ ਹੀ ਲੈਂਟਰ ਵਾਸਤੇ ਗ੍ਰਾਂਟ ਦੇਣ ਦਾ ਭਰੋਸਾ ਦਿੱਤਾ . ਇਸ ਮੌਕੇ ਸਾਬਕਾ ਮੰਤਰੀ ਚੌਧਰੀ ਬਲਬੀਰ  ਸਿੰਘ ਮਿਆਣੀ, ਸਰਪੰਚ ਸਿਮਰ ਕੌਰ, ਸਾਬਕਾ ਸਰਪੰਚ ਗੋਲਡੀ ਮੁਲਤਾਨੀ, ਹਰਬੰਸ ਸਿੰਘ, ਪੰਚ ਸੰਨੀ ਸਿੰਘ, ਅਨੋਖ ਸਿੰਘ, ਗੁਰਜੀਤ ਸਿੰਘ ਡਿੰਪਾ, ਰਾਜ ਕੁਮਾਰ, ਵਾਈਸ ਪ੍ਰਧਾਨ ਸਰਵਣ ਕੁਮਾਰ, ਸੈਕਟਰੀ ਕਸ਼ਮੀਰੀ ਲਾਲ, ਭੁੱਲਾ ਸਿੰਘ ,ਸੁਭਾਸ ਚੰਦਰ ਨੰਬਰਦਾਰ, ਗਿਆਨ ਚੰਦ, ਰਾਜਿੰਦਰ ਕੁਮਾਰ, ਕਾਕਾ ਡਾਕਟਰ,
ਮੁਨਸ਼ੀ ਰਾਮ, ਨਸੀਬ ਚੰਦ, ਮਾਸਟਰ ਰਾਜ ਕੁਮਾਰ, ਡਾਕਟਰ ਹੈਰੀ,ਸੁਖਦੇਵ ਕੁਮਾਰ, ਮੋਹਨ ਲਾਲ, ਮਾਸਟਰ ਨਰਿੰਦਰ ਸਿੰਘ, ਜੋਗਿੰਦਰ ਸਿੰਘ ਫੌਜੀ, ਪਿ੍ਰੰਸੀਪਲ ਹਰਭਜਨ ਸਿੰਘ ਮੱਲੀ, ਡਾ. ਚਮਨ ਸਿੰਘ, ਹਰਪ੍ਰੀਤ ਕੌਰ, ਰਜਨੀ ਬਾਲਾ,ਦੇਵੀ ਦਾਸ ਪ੍ਰਧਾਨ ਚੌਕੀਦਾਰ ਯੂਨੀਅਨ ਪੰਜਾਬ, ਬਲਦੇਵ ਰਾਜ, ਮੋਹਨ ਲਾਲ, ਪੈਰੀ, ਚੈਰੀ ਆਦਿ ਨੇ ਹਾਜਰੀ ਲੁਆਈ .
advt.

Post a Comment

0 Comments