ਲੌਕਡਾਊਨ ਦੌਰਾਨ ਦਿੱਤੀਆਂ ਗਈਆਂ ਛੋਟਾਂ, ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਬਾਰੇ ਪੜੋ ਇਹ ਖਬਰ



ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਬਹਾਲ ਕਰਨ ਸਬੰਧੀ ਆਦੇਸ਼ ਕੀਤੇ ਜਾਰੀ
-8 ਜੂਨ ਤੋਂ ਲਾਗੂ ਹੋਣਗੀਆਂ ਨਵੀਂਆਂ ਹਦਾਇਤਾਂ
-ਕਿਹਾ, ਸਬੰਧਤ ਅਦਾਰਿਆਂ ਅਤੇ ਸੰਸਥਾਵਾਂ ਲਈ ਸਰਕਾਰ ਦੇ ਨਿਰਦੇਸ਼ਾਂ ਦੀ ਪਾਲਣਾ ਕਰਨਾ ਜ਼ਰੂਰੀ
-ਛੋਟ ਦੌਰਾਨ ਸਮਾਜਿਕ ਦੂਰੀ ਅਤੇ ਮਾਸਕ ਦਾ ਪ੍ਰਯੋਗ ਵੀ ਲਾਜ਼ਮੀ
ਹੁਸ਼ਿਆਰਪੁਰ, 7 ਜੂਨ (ਨਵਦੀਪ ਸਿੰਘ)
  ਜਿਲਾ  ਮੈਜਿਸਟ੍ਰੇਟ-ਕਮ-ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਕੋਵਿਡ 19 ਦੇ ਮੱਦੇਨਜ਼ਰ ਭਾਰਤ ਅਤੇ ਪੰਜਾਬ ਸਰਕਾਰ ਦੇ ਨਿਰਦੇਸ਼ਾਂ ਮੁਤਾਬਕ ਧਾਰਮਿਕ ਸਥਾਨ, ਹੋਟਲ, ਰੈਸਤਰਾਂ, ਸ਼ਾਪਿੰਗ ਮਾਲਜ਼ ਅਤੇ ਹੋਰ ਸੇਵਾਵਾਂ ਬਹਾਲ ਕਰਨ ਸਬੰਧੀ ਆਦੇਸ਼ ਜਾਰੀ ਕਰ ਦਿੱਤੇ ਹਨ, ਜੋ ਕਿ 8 ਜੂਨ, 2020 ਤੋਂ ਲਾਗੂ ਮੰਨੇ ਜਾਣਗੇ। ਉਨ•ਾਂ ਦੱਸਿਆ ਕਿ ਛੋਟ ਦੌਰਾਨ ਇਨ•ਾਂ ਅਦਾਰਿਆਂ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਭਾਰਤ ਸਰਕਾਰ, ਸਿਹਤ ਅਤੇ ਪਰਿਵਾਰ ਭਲਾਈ ਮੰਤਰਾਲੇ ਅਤੇ ਪੰਜਾਬ ਸਰਕਾਰ ਵੱਲੋਂ ਜਾਰੀ ਨਿਰਧਾਰਤ ਸੰਚਾਲਨ ਵਿਧੀ ਦੀਆਂ ਹਦਾਇਤਾਂ ਦੀ ਪਾਲਣਾ ਕਰਨੀ ਜ਼ਰੂਰੀ ਹੋਵੇਗੀ। ਉਨ•ਾਂ ਕਿਹਾ ਕਿ ਲੌਕਡਾਊਨ ਦੌਰਾਨ ਦਿੱਤੀਆਂ ਗਈਆਂ ਛੋਟਾਂ ਸਮੇਂ 'ਮਿਸ਼ਨ ਫਤਿਹ' ਤਹਿਤ ਸਮਾਜਿਕ ਦੂਰੀ ਯਕੀਨੀ ਬਣਾਈ ਜਾਵੇ।
ਜ਼ਿਲ•ਾ ਮੈਜਿਸਟਰੇਟ ਨੇ ਜਾਰੀ ਆਦੇਸ਼ਾਂ ਵਿੱਚ ਦੱਸਿਆ ਕਿ ਸ਼ਾਪਿੰਗ ਮਾਲਜ਼ ਵਿੱਚ ਪ੍ਰਵੇਸ਼ ਕਰਨ ਲਈ ਹਰੇਕ ਵਿਅਕਤੀ ਦੇ ਮੋਬਾਈਲ 'ਤੇ ਕੋਵਾ ਐਪ ਡਾਊਨਲੋਡ ਹੋਣਾ ਲਾਜ਼ਮੀ ਹੈ। ਮਾਲਜ਼ ਵਿੱਚ ਬਿਨ•ਾ ਮਤਲਬ ਜਾਂ ਫਜ਼ੂਲ ਘੁੰਮਣਾ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਮਾਲਜ਼ ਵਿੱਚ ਲੋਕਾਂ ਦੀ ਗਿਣਤੀ 'ਤੇ ਨਿਯੰਤਰਣ ਰੱਖਣ ਲਈ ਟੋਕਨ ਸਿਸਟਮ ਚਲਾਉਣਾ ਪਵੇਗਾ। ਇਕ ਸਮੇਂ ਨਿਰਧਾਰਤ ਗਿਣਤੀ ਵਿੱਚ ਹੀ ਲੋਕਾਂ ਦਾ ਮਾਲਜ਼ ਅੰਦਰ ਜਾਣਾ ਯਕੀਨੀ ਬਣਾਉਣਾ ਲਾਜ਼ਮੀ ਹੋਵੇਗਾ। ਉਨ•ਾਂ ਦੱਸਿਆ ਕਿ ਮਾਲਜ਼ ਵਿੱਚ ਚੱਲਦੀਆਂ ਦੁਕਾਨਾਂ ਵਿੱਚ ਵੀ ਗਾਹਕਾਂ ਦੀ ਗਿਣਤੀ ਇਸ ਹਿਸਾਬ ਨਾਲ ਨਿਰਧਾਰਤ ਕੀਤੀ ਜਾਵੇ ਕਿ ਹਰੇਕ ਵਿਅਕਤੀ ਵਿੱਚ 6 ਫੁੱਟ ਜਾਂ 2 ਗਜ਼ ਦੀ ਦੂਰੀ ਲਾਜ਼ਮੀ ਹੋਵੇ। ਉਨ•ਾਂ ਕਿਹਾ ਕਿ ਕਾਮਨ ਖੇਤਰਾਂ ਵਿੱਚ ਮਾਲਜ ਦੀ ਕੁੱਲ ਸਮੱਰਥਾ ਦਾ 25 ਫੀਸਦੀ ਹਿੱਸੇ ਵਿੱਚ ਹੀ ਲੋਕ ਘੁੰਮ ਫਿਰ ਸਕਣਗੇ। ਮਾਲ ਪ੍ਰਬੰਧਕ ਇਹ ਯਕੀਨੀ ਬਣਾਉਣਗੇ ਕਿ ਮਾਲ ਅਤੇ ਦੁਕਾਨਾਂ ਵਿੱਚ ਇੱਕ ਸਮੇਂ 50 ਫੀਸਦੀ ਤੋਂ ਵਧੇਰੇ ਲੋਕ ਪ੍ਰਵੇਸ਼ ਨਾ ਕਰ ਸਕਣ। ਉਨ•ਾਂ ਕਿਹਾ ਕਿ ਹਰੇਕ ਦੁਕਾਨ ਵਿੱਚ ਜਾਂ ਉਡੀਕ ਸਥਾਨ ਵਿੱਚ ਸਮਾਜਿਕ ਦੂਰੀ ਯਕੀਨੀ ਬਣਾਈ ਰੱਖਣ ਲਈ ਮਾਰਕਰ ਦੇ ਨਾਲ ਨਿਸ਼ਾਨ ਲਗਾਏ ਜਾਣੇ ਜ਼ਰੂਰੀ ਹਨ। ਇਸ ਤੋਂ ਇਲਾਵਾ ਲਿਫ਼ਟ ਦੀ ਵਰਤੋਂ ਸਿਰਫ਼ ਦਿਵਆਂਗਜਨਾਂ ਵਲੋਂ ਹੀ ਕੀਤੀ ਜਾ ਸਕੇਗੀ। ਐਸਕਲੇਟਰਜ਼ ਦੀ ਵਰਤੋਂ ਦੂਰੀ ਬਣਾ ਕੇ ਕੀਤੀ ਜਾ ਸਕਦੀ ਹੈ। ਉਨ•ਾਂ ਕਿਹਾ ਕਿ ਦੁਕਾਨਾਂ ਅਤੇ ਮਾਲਜ਼ ਵਿੱਚ ਜਿਥੇ ਟਰਾਇਲ ਰੂਮ ਆਦਿ ਨਹੀਂ ਵਰਤੇ ਜਾ ਸਕਣਗੇ, ਉਥੇ ਸਿਹਤ ਵਿਭਾਗ ਦੀਆਂ ਟੀਮਾਂ ਮਾਲਜ਼ ਵਿੱਚ ਕੰਮ ਕਰਨ ਵਾਲੇ ਲੋਕਾਂ ਦੀ ਸਿਹਤ ਦੀ ਜਾਂਚ ਸਮੇਂ-ਸਮੇਂ 'ਤੇ ਕਰਦੀਆਂ ਰਹਿਣਗੀਆਂ।
ਜ਼ਿਲ•ਾ ਮੈਜਿਸਟਰੇਟ ਨੇ ਦੱਸਿਆ ਕਿ ਰੈਸਤਰਾਂ ਅਤੇ ਫੂਡ ਕੋਰਟਸ ਨੂੰ ਸਿਰਫ਼ ਟੇਕ ਅਵੇਅ ਅਤੇ ਹੋਮ ਡਲਿਵਰੀ ਸੇਵਾ ਲਈ ਹੀ ਚਲਾਇਆ ਜਾ ਸਕਦਾ ਹੈ। ਉਨ•ਾਂ ਕਿਹਾ ਕਿ ਪ੍ਰਬੰਧਕ ਆਲੇ ਦੁਆਲੇ ਦੀ ਸਫਾਈ, ਸਮਾਜਿਕ ਦੂਰੀ ਅਤੇ ਮਾਸਕ ਆਦਿ ਪਾਉਣਾ ਯਕੀਨੀ ਬਣਾਉਣਗੇ। ਉਨ•ਾਂ ਸਪੱਸ਼ਟ ਕੀਤਾ ਕਿ ਰੈਸਤਰਾਂ ਆਦਿ ਨੂੰ ਸਿਰਫ਼ ਟੇਕ ਅਵੇਅ ਅਤੇ ਹੋਮ ਡਲਿਵਰੀ ਆਦਿ ਲਈ ਖੋਲਿਆ ਜਾ ਸਕੇਗਾ ਅਤੇ ਅੰਦਰ ਬਿਠਾ ਕੇ ਖੁਵਾਉਣ ਦੀ ਹਾਲੇ ਆਗਿਆ ਨਹੀਂ ਹੈ। ਉਨ•ਾਂ ਕਿਹਾ ਕਿ ਹੋਮ ਡਲਿਵਰੀ ਰਾਤ 8 ਵਜੇ ਤੱਕ ਕੀਤੀ ਜਾ ਸਕੇਗੀ। ਇਸ ਸੰਬੰਧੀ ਅਗਲਾ ਰਿਵਿਊ 15 ਜੂਨ, 2020 ਨੂੰ ਕੀਤਾ ਜਾਵੇਗਾ। ਉਨ•ਾਂ ਕਿਹਾ ਕਿ ਹੋਟਲਾਂ ਵਿੱਚ ਚੱਲਦੇ ਰੈਸਤਰਾਂ ਵੱਲੋਂ ਕਮਰਿਆਂ ਵਿੱਚ ਮਹਿਮਾਨਾਂ ਨੂੰ ਭੋਜਨ ਮੁਹੱਈਆ ਕਰਵਾਇਆ ਜਾ ਸਕੇਗਾ। ਇਸ ਬਾਰੇ ਵੀ ਅਗਲਾ ਫੈਸਲਾ 15 ਜੂਨ ਤੋਂ ਬਾਅਦ ਲਿਆ ਜਾਵੇਗਾ। ਉਨ•ਾਂ ਕਿਹਾ ਕਿ ਰਾਤ ਦਾ ਕਰਫਿਊ ਸਖ਼ਤੀ ਨਾਲ ਲਾਗੂ ਕੀਤਾ ਜਾਵੇਗਾ। ਆਮ ਵਿਅਕਤੀ ਸਵੇਰੇ 5 ਵਜੇ ਤੋਂ ਰਾਤ 9 ਵਜੇ ਤੱਕ ਘਰੋਂ ਬਾਹਰ ਨਿਕਲ ਸਕਦੇ ਹਨ। ਉਨ•ਾਂ ਕਿਹਾ ਕਿ ਹੋਟਲਾਂ ਆਦਿ ਵਿੱਚ ਮਹਿਮਾਨ ਆਪਣੀ ਫਲਾਈਟ ਜਾਂ ਰੇਲ ਦੇ ਸ਼ਡਿਊਲ ਮੁਤਾਬਿਕ ਰਾਤ 9 ਵਜੇ ਤੋਂ ਸਵੇਰੇ 5 ਵਜੇ ਤੱਕ ਆ ਜਾ ਸਕਣਗੇ ਅਤੇ ਕਰਫਿਊ ਸਮੇਂ ਦੌਰਾਨ ਏਅਰ ਅਤੇ ਰੇਲ ਟਿਕਟ ਇੱਕ ਵਿਅਕਤੀ ਵਲੋਂ ਇੱਕ ਸਮੇਂ ਕਰਫਿਊ ਪਾਸ ਵਜੋਂ ਵਰਤੀ ਜਾ ਸਕੇਗੀ।ਸ੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਪੂਜਾ ਅਤੇ ਧਾਰਮਿਕ ਸਥਾਨ ਸਵੇਰੇ 5 ਵਜੇ ਤੋਂ ਰਾਤ 8 ਵਜੇ ਤੱਕ ਖੁੱਲ•ੇ ਰਹਿ ਸਕਣਗੇ। ਹਰੇਕ ਸਥਾਨ 'ਤੇ ਸ਼ਰਧਾਲੂਆਂ ਦੀ ਸੰਖਿਆ 20 ਤੋਂ ਜਿਆਦਾ ਨਹੀਂ ਹੋਣੀ ਚਾਹੀਦੀ ਹੈ। ਪੂਜਾ ਆਦਿ ਦਾ ਸਮਾਂ ਸ਼ਰਧਾਲੂਆਂ ਵਿੱਚ ਗਰੁੱਪਾਂ ਵਿੱਚ ਵੰਡਿਆ ਜਾ ਸਕੇਗਾ। ਇਨ•ਾਂ ਸਥਾਨਾਂ 'ਤੇ ਪ੍ਰਸ਼ਾਦ, ਲੰਗਰ ਅਤੇ ਹੋਰ ਭੋਜਨ ਆਦਿ ਵੰਡਣ ਦੀ ਪੂਰੀ ਮਨਾਹੀ ਹੋਵੇਗੀ। ਉਨ•ਾਂ ਦੱਸਿਆ ਕਿ ਇਨ•ਾਂ ਹਦਾਇਤਾਂ ਦੀ ਉਲੰਘਣਾ ਕਰਨ ਵਾਲੇ ਨੂੰ ਆਪਦਾ ਪ੍ਰਬੰਧਨ ਐਕਟ 2005 ਦੀਆਂ 51 ਤੋਂ 60 ਧਾਰਾਵਾਂ ਅਤੇ ਭਾਰਤੀ ਦੰਡਾਵਲੀ ਦੀ ਧਾਰਾ 188 ਤਹਿਤ ਸਖ਼ਤ ਕਾਨੂੰਨੀ ਸਜਾਵਾਂ ਦਾ ਸਾਹਮਣਾ ਕਰਨਾ ਪਵੇਗਾ। ਉਨ•ਾਂ ਸਪੱਸ਼ਟ ਕੀਤਾ ਕਿ ਉਕਤ ਸਾਰੇ ਅਦਾਰਿਆਂ ਅਤੇ ਸੰਸਥਾਵਾਂ ਦੇ ਪ੍ਰਬੰਧਕਾਂ ਨੂੰ ਆਲੇ ਦੁਆਲੇ ਦੀ ਸਫਾਈ ਰੱਖਣ, ਮਾਸਕ ਦੀ ਵਰਤੋਂ ਅਤੇ ਸਮਾਜਿਕ ਦੂਰੀ ਨੂੰ ਬਣਾਈ ਰੱਖਣਾ ਬਹੁਤ ਲਾਜ਼ਮੀ ਹੋਵੇਗਾ।

Post a Comment

0 Comments