ਟਾਂਡਾ ਵਿੱਚ ਨਸ਼ੇ ਵਾਲੇ ਪਾਊਡਰ ਸਮੇਤ ਦੋ ਔਰਤਾਂ ਕਾਬੂ

 ਟਾਂਡਾ ਉੜਮੁੜ,25 ਮਾਰਚ (ਨਵਦੀਪ ਸਿੰਘ ) - ਟਾਂਡਾ ਪੁਲਸ ਨੇ ਟਾਂਡਾ ਪੁਲੀ ਨਜ਼ਦੀਕ ਦੋ ਔਰਤਾਂ ਨੂੰ ਨਸ਼ੀਲੇ ਪਾਊਡਰ ਸਮੇਤ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ | ਥਾਣਾ ਮੁਖੀ ਇੰਸਪੈਕਟਰ ਹਰਗੁਰਦੇਵ ਸਿੰਘ ਨੇ ਦੱਸਿਆ ਕਿ ਥਾਣੇਦਾਰ ਅਮਰੀਕ ਸਿੰਘ ਦੀ ਟੀਮ ਵੱਲੋਂ ਕਾਬੂ ਕੀਤੀ ਗਈਆਂ ਔਰਤਾਂ ਦੀ ਪਛਾਣ ਗੀਤੋ ਪਤਨੀ ਸਰਬਜੀਤ ਅਤੇ ਪੁਸ਼ਪਾ ਪਤਨੀ ਮੰਗਤ ਰਾਮ ਨਿਵਾਸੀ ਚੰਡੀਗੜ੍ਹ ਕਾਲੋਨੀ ਟਾਂਡਾ ਦੇ ਰੂਪ ਵਿਚ ਹੋਈ ਹੈ | ਉਨ੍ਹਾਂ ਦੱਸਿਆ ਕਿ ਡੀ.ਐੱਸ.ਪੀ. ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਨਸ਼ੇ ਖਿਲਾਫ ਸਰਗਰਮ ਟਾਂਡਾ ਪੁਲਸ ਦੀ ਟੀਮ ਵੱਲੋਂ ਉਕਤ ਔਰਤਾਂ ਨੂੰ ਟਾਂਡਾ ਪੁਲੀ ਦੇ ਨਜ਼ਦੀਕ ਕਾਬੂ ਕੀਤਾ ਗਿਆ ਅਤੇ ਇਸ ਦੌਰਾਨ ਗੀਤਾ ਦੇ ਕਬਜ਼ੇ ਵਿੱਚੋਂ 170  ਗ੍ਰਾਮ ਨਸ਼ੀਲਾ ਪਾਊਡਰ, 15   ਸਰਿੰਜਾਂ ਅਤੇ ਇਕ ਕੰਪਿਊਟਰ ਕੰਡਾ ਬਰਾਮਦ ਹੋਇਆ ਜਦਕਿ ਪੁਸ਼ਪਾ ਦੇ ਕਬਜ਼ੇ ਵਿਚੋਂ 120  ਗ੍ਰਾਮ ਨਸ਼ੀਲਾ ਪਾਊਡਰ ਬਰਾਮਦ ਹੋਇਆ | ਪੁਲਿਸ ਨੇ ਦੋਨਾਂ ਔਰਤਾਂ ਦੇ ਖਿਲਾਫ ਐੱਨ.ਡੀ.ਪੀ.ਐੱਸ ਐਕਟ ਅਧੀਨ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |

Post a Comment

0 Comments