ਰਾਹਤ ਭਰੀ ਖਬਰ : ਪਿਛਲੇ 21 ਦਿਨਾਂ 'ਚ ਨਹੀਂ ਆਇਆ ਜਿਲਾ ਹੁਸ਼ਿਆਰਪੁਰ ਵਿੱਚ ਕੋਈ ਪੋਜ਼ੀਟਿਵ ਕੇਸ

ਜਿਲਾ  ਵਾਸੀਆਂ ਨੂੰ ਘਬਰਾਉਣ ਦੀ ਜ਼ਰੂਰਤ ਨਹੀ, ਪਰ ਕਰਫ਼ਿਊ ਦੀ ਪਾਲਣਾ ਜ਼ਰੂਰੀ : ਡਿਪਟੀ ਕਮਿਸ਼ਨਰ
ਹੁਸ਼ਿਆਰਪੁਰ, 21 ਅਪ੍ਰੈਲ (ਨਵਦੀਪ ਸਿੰਘ) -
ਡਿਪਟੀ ਕਮਿਸ਼ਨਰ ਸ਼੍ਰੀਮਤੀ ਅਪਨੀਤ ਰਿਆਤ ਨੇ ਦੱਸਿਆ ਕਿ ਜਿਲੇ  ਵਿੱਚ ਪਿਛਲੇ 21 ਦਿਨਾਂ ਵਿੱਚ ਕੋਰੋਨਾ ਵਾਇਰਸ ਨਾਲ ਸਬੰਧਤ ਕੋਈ ਵੀ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ, ਜੋ ਕਿ ਜ਼ਿਲ•ੇ ਲਈ ਸੁਖਦ ਖ਼ਬਰ ਹੈ। ਓਹਨਾ  ਜਿਲਾ  ਵਾਸੀਆਂ ਦਾ ਧੰਨਵਾਦ ਪ੍ਰਗਟ ਕਰਦਿਆਂ ਕਿਹਾ ਕਿ ਜਿਸ ਤਰਾਂ  ਪਹਿਲਾਂ ਘਰਾਂ ਵਿੱਚ ਰਹਿ ਕੇ ਸਹਿਯੋਗ ਕੀਤਾ ਗਿਆ ਹੈ, ਇਸੇ ਤਰਾਂ  ਹੁਣ ਵੀ ਸਹਿਯੋਗ ਦਿੱਤਾ ਜਾਵੇ, ਤਾਂ ਜੋ ਇਕਜੁੱਟਤਾ ਨਾਲ ਕੋਰੋਨਾ ਖਿਲਾਫ਼ ਜੰਗ ਜਿੱਤੀ ਜਾ ਸਕੇ। ਓਹਨਾ  ਹੋਮ ਕੁਆਰਨਟਾਈਨ ਕੀਤੇ ਵਿਅਕਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਇਸ ਨਾਜ਼ੁਕ ਘੜੀ ਵਿੱਚ ਪ੍ਰਸ਼ਾਸ਼ਨ ਦਾ ਸਾਥ ਦੇਣ। ਉਨ•ਾਂ ਆਸ ਪ੍ਰਗਟਾਈ ਕਿ ਜਿਸ ਤਰ•ਾਂ ਪਿਛਲੇ 21 ਦਿਨਾਂ ਵਿੱਚ ਕੋਈ ਪੋਜ਼ੀਟਿਵ ਕੇਸ ਸਾਹਮਣੇ ਨਹੀਂ ਆਇਆ, ਉਸ ਹਿਸਾਬ ਨਾਲ ਜਲਦ ਹੀ ਜਿਲੇ  ਨੂੰ ਕੋਰੋਨਾ ਮੁਕਤ ਘੋਸ਼ਿਤ ਕਰ ਦਿੱਤਾ ਜਾਵੇਗਾ।
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਹੁਣ ਤੱਕ ਜਿਲੇ  ਵਿੱਚ 6 ਪੋਜ਼ੀਟਿਵ ਕੇਸ ਸਾਹਮਣੇ ਆਏ ਹਨ, ਜਿਸ ਵਿੱਚੋਂ ਤਿੰਨ ਮਰੀਜ ਠੀਕ ਹੋ ਕੇ ਆਪਣੇ ਘਰ ਜਾ ਚੁੱਕੇ ਹਨ। ਓਹਨਾ  ਕਿਹਾ ਕਿ ਦੋ ਮਰੀਜ ਹੁਣ ਵੀ ਆਈਸੋਲੇਸ਼ਨ ਵਾਰਡ ਵਿੱਚ ਹਨ, ਪਰ ਉਨ•ਾਂ ਦੀ ਹਾਲਤ ਬੇਹਤਰ ਹੈ ਅਤੇ ਜਲਦ ਹੀ ਠੀਕ ਹੋਣ 'ਤੇ ਉਹ ਘਰ ਭੇਜ ਦਿੱਤੇ ਜਾਣਗੇ। ਉਨ•ਾਂ ਕਿਹਾ ਕਿ ਕੋਰੋਨਾ ਵਾਇਰਸ ਨਾਲ ਜ਼ਿਲ•ੇ ਵਿੱਚ ਕੇਵਲ ਇਕ ਮਰੀਜ ਦੀ ਹੀ ਮੌਤ ਹੋਈ ਹੈ। ਉਨ•ਾਂ ਕਿਹਾ ਕਿ ਜ਼ਿਲ•ੇ ਨਾਲ ਸਬੰਧਤ ਇਟਲੀ ਤੋਂ ਆਏ ਇਕ ਵਿਅਕਤੀ, ਜਿਸ ਦਾ ਅੰਮ੍ਰਿਤਸਰ ਵਿੱਚ ਹੀ ਇਲਾਜ ਚੱਲ ਰਿਹਾ ਸੀ,  ਵੀ ਠੀਕ ਹੋ ਕੇ ਆਪਣੇ ਪਿੰਡ ਖਨੂਰ, ਹੁਸ਼ਿਆਰਪੁਰ ਜਾ ਚੁੱਕਾ ਹੈ।
ਸ਼੍ਰੀਮਤੀ ਅਪਨੀਤ ਰਿਆਤ ਨੇ ਸਿਹਤ ਅਮਲੇ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਹਨਾ  ਵਲੋਂ ਨਿਭਾਈ ਗਈ ਤਨਦੇਹੀ ਨਾਲ ਡਿਊਟੀ ਦੇ ਚੱਲਦੇ ਹੀ ਅਸੀਂ ਇਸ ਵਾਇਰਸ ਨੂੰ ਫੈਲਣ ਤੋਂ ਰੋਕ ਪਾਏ ਹਾਂ।ਓਹਨਾ  ਨਾਲ ਹੀ ਜਿਲਾ  ਪੁਲਿਸ ਸਮੇਤ ਫਰੰਟ ਲਾਈਨ 'ਤੇ ਕੰਮ ਕਰਨ ਵਾਲੇ ਅਧਿਕਾਰੀਆਂ, ਕਰਮਚਾਰੀਆਂ ਦੀ ਸ਼ਲਾਘਾ ਕੀਤੀ।ਓਹਨਾ  ਕਿਹਾ ਕਿ ਕੋਰੋਨਾ ਵਾਇਰਸ ਨੂੰ ਫੈਲਣ ਤੋਂ ਰੋਕਣ ਲਈ ਜਿਲੇ  ਦੇ ਪਿੰਡਾਂ ਨੇ ਵੀ ਅਗਾਂਹਵਧੂ ਭੂਮਿਕਾ ਨਿਭਾਈ ਹੈ, ਜਿਸ ਦੇ ਚੱਲਦੇ 1403 ਪਿੰਡਾਂ ਵਲੋਂ ਸਵੈ-ਇਕਾਂਤਵਾਸ ਨੂੰ ਅਪਣਾਇਆ ਗਿਆ ਹੈ।ਓਹਨਾ  ਕਿਹਾ ਕਿ ਇਸ ਨਾਜ਼ੁਕ ਦੌਰ ਵਿੱਚ ਪਿੰਡਾਂ ਨੇ ਪ੍ਰਸ਼ਾਸ਼ਨ ਦਾ ਸਾਥ ਦੇ ਕੇ ਕੋਰੋਨਾ ਖਿਲਾਫ਼ ਜੰਗ ਵਿੱਚ ਅਹਿਮ ਭੂਮਿਕਾ ਨਿਭਾਈ ਹੈ।

Post a Comment

0 Comments