ਮਿਆਣੀ ਵਾਸੀਆਂ ਨੇ ਕੀਤਾ ਕੋਰੋਨਾ ਦੀ ਰੋਕਥਾਮ ਲਈ ਲੜਾਈ ਲੜ ਰਹੇ ਪੁਲਸ, ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਸਨਮਾਨ

ਟਾਂਡਾ-ਉੜਮੁੜ,14  ਮਈ (ਪੱਤਰਕਾਰ ਮੰਚ )
                      ਕੋਰੋਨਾ ਵਾਇਰਸ ਦੀ ਭਿਆਨਕ ਮਹਾਂਮਾਰੀ ਦੌਰਾਨ ਇਲਾਕੇ ਵਿੱਚ ਸੇਵਾਵਾਂ ਦੇ ਰਹੇ ਡਾਕਟਰਾਂ,ਨਰਸਾਂ,ਸਫਾਈ ਕਰਮਚਾਰੀਆਂ,ਪੈਰਾ ਮੈਡੀਕਲ ਸਟਾਫ,ਵਲਟੀਅਰਾਂ ਆਦਿ ਤੋ ਇਲਾਵਾ ਪੁਲਿਸ ਪ੍ਰਸ਼ਾਸ਼ਨ ਦੇ ਅਧਿਕਾਰੀਆਂ ਅਤੇ ਮੁਲਾਜਮਾਂ ਆਦਿ ਦਾ ਮਿਆਣੀ ਵਿਖੇ ਸਨਮਾਨ ਸਮਾਰੌਹ ਆਯੋਜਿਤ ਕੀਤਾ ਗਿਆ।ਮਿਆਣੀ ਉਵਰਸੀਜ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਨਿਉਯਾਰਕ(ਅਮਰੀਕਾ) ਦੇ ਪ੍ਰਧਾਨ ਕੁਲਦੀਪ ਖੌਸਲਾ ਬਿੱਟੂੁ, ਸਮੂਹ ਆਹੁਦੇਦਾਰਾਂ,ਮੈਂਬਰ, ਸਰਪੰਚ ਸ਼੍ਰੀਮਤੀ ਸਿਮਰ ਕੌਰ ਅਤੇ ਸਮੂਹ ਗ੍ਰਾਮ ਪੰਚਾਇਤ ਮਿਆਣੀ ਆਦਿ ਦੇ ਸਹਿਯੋਗ ਨਾਲ ਬਾਵਾ ਨਰਿੰਜਨ ਸਿੰਘ ਮੈਮੋਰੀਅਲ ਅਤੇ ਕਮਉਨਿਟੀ ਸੈਂਟਰ ਮਿਆਣੀ ਵਿਖੇ ਐਸ.ਐਮ.ੳ. ਟਾਂਡਾ ਡਾ. ਕੇ, ਆਰ. ਬਾਲੀ ਆਪਣੇ ਮੈਡੀਕਲ ਸਟਾਫ ਅਤੇ ਸ.ਹਰਗੁਰਦੇਵ ਸਿੰਘ ਐਸ.ਐਚ.ੳ. ਟਾਂਡਾ ਆਪਣੇ ਪੁਲਿਸ ਸਟਾਫ ਆਦਿ ਨਾਲ ਵਿਸ਼ੇਸ਼ ਤੋਰ ਤੇ ਹਾਜਰ ਹੌਏ।ਬੀਬੀ ਸੁਰਿੰਦਰ ਕੌਰ ਬਾਵਾ ਪਤਨੀ ਸਵ. ਬਾਵਾ ਨਰਿੰਜਨ ਸਿੰਘ ਅਤੇ ਸਰਪੰਚ ਸ਼੍ਰੀਮਤੀ ਸਿਮਰ ਕੌਰ ਆਦਿ ਨੇ ਇਨ੍ਹਾਂ ਦੀਆ ਸਮਾਜਿਕ ਸੇਵਾਵਾਂ ਵੇਖਦੇ ਹੌਏ, ਸਿਰਪਾਉ ਪਾ ਕੇ ਸਨਮਾਨ ਕੀਤਾ।
                  ਐਸ.ਐਮ.ੳ. ਟਾਂਡਾ ਡਾ. ਕੇ, ਆਰ. ਬਾਲੀ ਅਤੇ ਐਸ.ਐਚ.ੳ. ਟਾਂਡਾ ਸ. ਹਰਗੁਰਦੇਵ ਸਿੰਘ ਨੇ ਇਸ ਸਨਮਾਨ ਲਈ ਧੰਨਵਾਦ ਕੀਤਾ।ਉਨ੍ਹਾਂ ਕਿਹਾ ਕਿ ਕੋਰੋਨਾ ਵਾਇਰਸ ਸਦਕਾ ਅਫਰਾ-ਤਫਰੀ ਦਾ ਮਾਹੋਲ ਰੁਕਣ ਦਾ ਨਾਂ ਨਹੀ ਲੈ ਰਿਹਾ ਹੈ।ਹੁਣ ਤੱਕ ਇਸ ਨਾ-ਮੁਰਾਦ ਬੀਮਾਰੀ  ਨੇ ਵੱਖ-ਵੱਖ ਦੇਸ਼ਾਂ ਦੇ ਲਗਭਗ 3 ਲੱਖ ਲੌਕਾਂ ਨੂੰ ਮੋਤ ਦੇ ਮੂੰਹ ਵਿੱਚ ਪਹੁੰਚਾ ਦਿੱਤਾ ਹੈ।ਇਸ ਕੋਰੋਨਾ ਵਾਇਰਸ ਨੂੰ ਹਰਾਉਣ ਲਈ ਸਾਨੂੰ ਮਿਲਜੁਲ ਕੇ ਅੱਗੇ ਆਉਣਾ ਹੀ ਪਵੇਗਾ।ਸਮਾਜਿਕ ਦੂਰੀ,ਮੂੰਹ ਤੇ ਮਾਸਕ,ਬਾਰ-ਬਾਰ ਹੱਥ ਸਾਫ ਕਰਨਾ,ਸੈਨੇਟਾਇਜਰ ਦਾ ਇਸਤੇਮਾਲ ਆਦਿ ਦੇ ਨਾਲ ਘਰ ਦੇ ਅੰਦਰ ਰਹਿ ਕੇ ਹੀ ਇਸ ਮਹਾਂਮਾਰੀ ਤੋ ਬਚਿਆ ਜਾ ਸਕਦਾ ਹੈ।ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ  ਨੇ ਕਿਹਾ ਕਿਮਿਆਣੀ ਉਵਰਸੀਜ ਇੰਟਰਨੈਸ਼ਨਲ ਵੈਲਫੇਅਰ ਸੁਸਾਇਟੀ ਨਿਉਯਾਰਕ(ਅਮਰੀਕਾ) ਨੇ ਜਿੱਥੇ ਨਗਰ ਦੀ ਨੁਹਾਰ ਬਦਲਣ ਵਿੱਚ ਵੱਡਾ ਸਹਿਯੌਗ ਦਿੱਤਾ ਹੈ,ਉੱਥੈ ਕੋਰੋਨਾ ਵਾਇਰਸ ਦੀ ਮਹਾਂਮਾਰੀ ਦੌਰਾਨ ਜਰੂਰਤਮੰਦ 700 ਪ੍ਰੀਵਾਰਾਂ ਦੀ ਸਹਾਇਤਾ ਲਈ ਰਾਸ਼ਨ ਦਿੱਤਾ ਗਿਆ।
                            ਇਸ ਮੌਕੇ ਡਾ. ਕਰਨ ਸਿੰਘ ਵਿਰਕ,ਏ.ਐਸ.ਆਈ.ਮਨਜੀਤ ਕੁਮਾਰ,  ਏ.ਐਸ.ਆਈ. ਗੁਰਮੀਤ ਸਿੰਘ, ਏ.ਐਸ.ਆਈ. ਇਕਬਾਲ ਸਿੰਘ,ਅਵਤਾਰ ਸਿੰਘ ਬੀ.ਈ.ਈ., ਜਤਿੰਦਰ ਸਿੰਘ, ਗੁਰਜੀਤ ਸਿੰਘ,ਸ਼ਵਿੰਦਰ ਸਿੰਘ(ਤਿਨੋ ਹੈਲਥ ਇੰਸਪੈਕਟਰ) ਬਲਜੀਤ ਸਿੰਘ (ਐਮ.ਪੀ.ਡਬਲਯੂ.ਵੀ.), ਬੀਬੀ ਮਾਨ ਕੌਰ ਸਾਬਕਾ ਚੈਅਰਪਰਸਨ ਬਲਾਕ ਸੰਮਤੀ ਟਾਂਡਾ, ਜਿਲਾ ਪ੍ਰੀਸ਼ਦ ਮੈਂਬਰ ਗੁਲਸ਼ਨ ਭਗਤ,ਬਲਾਕ ਸੰਮਤੀ ਮੈਂਬਰ ਰਣਬੀਰ ਸਿੰਘ ਬਿੱਲਾ,ਸਾਬਕਾ ਸਰਪੰਚ ਹਰਬੰਸ ਸਿੰਘ ਚੌਹਾਨ, ਸਾਬਕਾ ਚੈਅਰਮੈਨ ਜਗਜੀਤ
 ਸਿੰਘ, ਸ.ਰਵੇਲ ਸਿੰਘ,ਸ.ਮਨਮੋਹਨ ਸਿੰਘ(ਦੌਨੋ ਐਨ.ਆਰ. ਆਈ.),ਪ੍ਰਿੰਸੀਪਲ ਮਾਨ ਸਿੰਘ,ਬਲਜੀਤ ਸਿੰਘ,ਅਵਤਾਰ ਸਿੰਘ,ਡਾ. ਦਰਸ਼ਨ ਸਿੰਘ, ਅਨੋਖ ਸਿੰਘ(ਰਿਟ. ਸੂਬੇ.), ਸੰਨੀ ਕੁਮਾਰ, ਗੁਰਜੀਤ ਸਿੰਘ (ਸਾਰੇ ਪੰਚ), ਮਾ.ਕਮਲ ਲਾਲ ਚੌਹਾਨ, ਰਾਜੇਸ਼ ਕੁਮਾਰ ਰਾਜੂ,ਚਰਨਜੀਤ ਸਿੰਘ ਬਿੱਲਾ,ਬਲਬੀਰ ਸਿੰਘ(ਰਿਟ. ਡੀ.ਐਸ਼.ਪੀ.),ਤਰਲੋਕ ਸਿੰਘ,ਅਵਤਾਰ ਸਿੰਘ,ਸ਼ਾਮ ਲਾਲ ਭੰਡਾਰੀ,ਸਰਬਜੀਤ ਸਿੰਘ ਪ੍ਰਧਾਨ,ਕੁਲਵੰਤ ਸਿੰਘ ਬੰਟੀ,ਭੱਲ਼ੀ ਬਾਵਾ,ਰਣਵੀਰ ਖੋਸਲਾ ਪੱਪੁ,ਮਨਜੀਤ ਸਿੰਘ ਬਾਂਟੂ,ਮਲਕੀਤ ਸਿੰਘ ਨਿੱਕਾ,ਦੇਵੀ ਦਾਸ, ਬਲਵਿੰਦਰ ਕੌਰ,ਪ੍ਰੋਮਿਲਾ ਦੇਵੀ ਆਦਿ ਹਾਜਰ ਸਨ। 

Post a Comment

0 Comments