ਟਾਂਡਾ ਪੁਲਸ ਵੱਲੋਂ ਕਾਬੂ ਕੀਤੇ ਗਏ ਮੁਲਜ਼ਮ ਪਿਓ ਪੁੱਤ ਨੇ ਪੁੱਛਗਿੱਛ ਦੌਰਾਨ ਕਬੂਲੀਆਂ ਵਾਰਦਾਤਾਂ

 ਚੋਰੀਸ਼ੁਦਾ ਵਾਹਨ, ਗਹਿਣੇ ਅਤੇ ਹਥਿਆਰ ਬਰਾਮਦ                                                                                                                                                              ਟਾਂਡਾ ਉੜਮੁੜ, 11 ਜੂਨ (ਪੁੰਜ ) - ਟਾਂਡਾ ਪੁਲਸ ਵੱਲੋ ਬੀਤੇ ਦਿਨੀ ਚੋਰੀ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਕਾਬੂ ਕੀਤੇ ਮੁਲਜ਼ਮ ਪਿਤਾ ਪੁੱਤਰ  ਨੇ ਪੁੱਛਗਿੱਛ ਦੌਰਾਨ ਅਹਿਮ ਖੁਲਾਸੇ ਕੀਤੇ ਹਨ ਅਤੇ ਪੁਲਸ ਨੇ ਉਨ੍ਹਾਂ ਦੀ ਨਿਸ਼ਾਨਦੇਹੀ ਤੇ ਚੋਰੀ ਕੀਤੇ ਵਾਹਨ, ਅਸਲਾ ਅਤੇ ਗਹਿਣੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ | ਜ਼ਿਲ੍ਹਾ ਪੁਲਸ ਮੁਖੀ ਨਵਜੋਤ ਸਿੰਘ ਮਾਹਲ ਦੇ ਦਿਸ਼ਾ ਨਿਰਦੇਸ਼ਾਂ ਅਧੀਨ ਗੈਂਗਸਟਰਾਂ, ਲੁੱਟਾਂ ਖੋਹਾਂ, ਚੋਰੀਆਂ, ਇਸ਼ਤਿਹਾਰੀ ਮੁਜਰਮਾਂ ਆਦਿ ਨੂੰ ਨੱਥ ਪਾਉਣ ਲਈ ਪੁਲਸ ਕਪਤਾਨ ਡੀਟੈਕਟਿਵ ਹੁਸ਼ਿਆਰਪੁਰ ਰਵਿੰਦਰਪਾਲ ਸਿੰਘ ਸੰਧੂ, ਐੱਸ.ਪੀ. ਮਨਦੀਪ ਸਿੰਘ ਗਿੱਲ ਅਤੇ ਡੀ.ਐੱਸ.ਪੀ.ਟਾਂਡਾ ਗੁਰਪ੍ਰੀਤ ਸਿੰਘ ਗਿੱਲ ਦੀ ਨਿਗਰਾਨੀ ਹੇਠ ਬਣਾਈ ਗਈ ਥਾਣਾ ਮੁਖੀ ਟਾਂਡਾ ਬਿਕਰਮ ਸਿੰਘ ਅਤੇ ਪੁਲਸ ਦੀਆਂ ਸਪੈਸ਼ਲ ਟੀਮਾਂ ਨੇ ਇਹ ਸਫਲਤਾ ਹਾਸਲ ਕੀਤੀ ਹੈ |
ਟਾਂਡਾ ਪੁਲਸ ਵੱਲੋ ਬੀਤੇ ਦਿਨੀ ਰੜਾ ਮੋੜ ਨਜ਼ਦੀਕ ਇਨੋਵਾ ਕਾਰ ਸਮੇਤ ਕਾਬੂ ਕੀਤੇ ਗਏ ਮੁਲਜਮਾਂ ਸਰਪ੍ਰਗਟ ਜੀਤ ਸਿੰਘ ਉਰਫ ਜਪਾਨ ਅਤੇ ਉਸਦੇ ਪਿਤਾ ਚਰਨਜੀਤ ਸਿੰਘ ਹੈਪੀ ਪੁੱਤਰ ਜਸਪਾਲ ਸਿੰਘ ਵਾਸੀ ਕਡਿਆਲ ਕਲੋਨੀ ਸਿਵਿਲ ਲਾਈਨ ਬਟਾਲਾ ਨੇ ਪੁੱਛਗਿੱਛ ਦੌਰਾਨ ਵਾਰਦਾਤਾਂ ਦੇ ਅਹਿਮ ਖੁਲਾਸੇ ਕੀਤੇ ਹਨ | ਡੀ.ਐੱਸ.ਪੀ. ਗੁਰਪ੍ਰੀਤ ਸਿੰਘ ਗਿੱਲ ਨੇ ਦੱਸਿਆ ਕਿ ਇਨ੍ਹਾਂ ਮੁਲਜਮਾਂ ਨੇ ਟਾਂਡਾ ਦੇ ਪਿੰਡ ਸਹਿਬਾਜ਼ਪੁਰ ਵਿੱਚ ਅਮਰੀਕ ਸਿੰਘ ਦੇ ਘਰੋਂ ਰਿਵਾਲਵਰ ਅਤੇ 13  ਜਿੰਦਾ ਰਾਊਂਦ ਅਤੇ ਪਿੰਡ ਭੂਲਪੁਰ ਵਿੱਚ ਇਕ ਘਰ ਵਿੱਚੋਂ ਸੋਨੇ ਦੇ ਗਹਿਣੇ ਅਤੇ ਨਕਦੀ ਚੋਰੀ ਕੀਤੀ ਸੀ | ਉਨ੍ਹਾਂ ਦੱਸਿਆ ਕਿ ਪੁਲਸ ਇਨ੍ਹਾਂ ਦੀ ਨਿਸ਼ਾਨਦੇਹੀ ਤੇ ਇਕ ਦੇਸੀ ਕੱਟਾ, 8 ਜਿੰਦਾ ਰਾਊਂਦ, ਇੱਕ ਰਿਵਾਲਵਰ, 32 ਜਿੰਦਾ ਰਾਊਂਦ, ਸੋਨੇ ਦੇ ਗਹਿਣੇ, ਸਕੂਟਰੀ, ਦੋ ਮੋਟਰਸਾਈਕਲ ਅਤੇ ਇਕ ਇਨੋਵਾ ਗੱਡੀ ਬਰਾਮਦ ਕੀਤੀ ਹੈ | ਉਨ੍ਹਾਂ ਦੱਸਿਆ ਕਿ ਇਨ੍ਹਾਂ ਮੁਲਜਮਾਂ ਦੇ ਖਿਲਾਫ ਬਟਾਲਾ, ਤਰਸਿੱਕਾ, ਮੋਗਾ, ਪਠਾਨਕੋਟ, ਦੀਨਾ ਨਗਰ ਥਾਣਿਆਂ ਵਿੱਚ ਲੁੱਟ ਖੋਹ, ਚੋਰੀ ਅਤੇ ਆਰਮਜ਼ ਐਕਟ ਅਧੀਨ 6 ਮਾਮਲੇ ਦਰਜ ਹਨ | ਡੀ.ਐੱਸ .ਪੀ ਨੇ ਦੱਸਿਆ ਇਸ ਗਿਰੋਹ ਦੇ ਤੀਜੇ ਮੈਂਬਰ ਸੁਖਦੀਪ ਸਿੰਘ ਪੁੱਤਰ ਕੁਲਦੀਪ ਸਿੰਘ ਕੀਪਾ ਵਾਸੀ  ਕਡਿਆਲ ਕਲੋਨੀ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਜਾਰੀ ਹੈ |

 

Post a Comment

0 Comments