ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਕਾਂਗਰਸ ਵਰਕਰਾਂ ਨੇ ਕੱਢਿਆ ਕੈਂਡਲ ਮਾਰਚ

ਆਪ ਸਰਕਾਰ ਦੀ ਨਲਾਇਕੀ ਕਾਰਨ ਸੂਬੇ ਵਿਚ ਬਣਿਆ ਜੰਗਲਰਾਜ, ਨਿੱਤ ਹੋ ਰਹੇ ਹਨ ਕਤਲ : ਸੰਗਤ ਸਿੰਘ ਗਿਲਜੀਆਂ

ਟਾਂਡਾ ਉੜਮੁੜ, 4 ਜੂਨ -  ਅੱਜ ਸ਼ਾਮ ਕਾਂਗਰਸ ਵਰਕਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਕੌਮਾਂਤਰੀ ਪ੍ਰਸਿੱਧੀ ਵਾਲੇ ਕਲਾਕਾਰ ਅਤੇ ਕਾਂਗਰਸ ਆਗੂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਲਈ ਟਾਂਡਾ ਵਿਚ ਕੈਂਡਲ ਮਾਰਚ ਕੱਢਿਆ | ਸਾਬਕਾ ਮੰਤਰੀ ਸੰਗਤ ਸਿੰਘ ਗਿਲਜੀਆਂ ਦੀ ਅਗਵਾਈ ਵਿਚ ਕੱਢੇ ਗਏ ਇਸ ਕੈਂਡਲ ਮਾਰਚ ਵਿਚ ਵੱਖ ਵੱਖ ਪਿੰਡਾਂ ਤੋਂ ਆਏ ਸੀਨੀਅਰ ਅਤੇ ਯੂਥ ਵਰਕਰਾਂ ਨੇ ਸਿੱਧੂ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਦੇਣ ਦੇ ਨਾਲ ਨਾਲ ਸੂਬੇ ਵਿਚ ਕਾਨੂੰਨ ਵਿਵਸਥਾ ਦੇ ਬੇਕਾਬੂ ਹੋ ਹਲਾਤਾਂ ਤੇ ਆਪ ਸਰਕਾਰ ਦੇ ਖਿਲਾਫ ਭੜਾਸ ਵੀ ਕੱਢੀ | ਇਸ ਦੌਰਾਨ ਸਾਬਕਾ ਮੰਤਰੀ ਗਿਲਜੀਆਂ ਦੇ ਨਾਲ ਨਾਲ ਕਾਂਗਰਸ ਆਗੂ ਸੁਖਵਿੰਦਰ ਜੀਤ ਸਿੰਘ ਝਾਵਰ, ਬਲਾਕ ਪ੍ਰਧਾਨ ਅਵਤਾਰ ਸਿੰਘ ਖੋਖਰ, ਦਵਿੰਦਰ ਜੀਤ ਸਿੰਘ ਬੁੱਢੀਪਿੰਡ, ਨੌਜਵਾਨ ਆਗੂ ਬ੍ਰਹਮ ਸੈਣੀ, ਜੋਗਿੰਦਰ ਸਿੰਘ ਗਿਲਜੀਆਂ, ਗੋਲਡੀ ਕਲਿਆਣਪੁਰ, ਗੁਰਵੀਰ ਸਿੰਘ ਚੌਟਾਲਾ, ਦਲਜੀਤ ਸਿੰਘ ਗਿਲਜੀਆਂ, ਲਖਵੀਰ ਸਿੰਘ ਲੱਖੀ, ਰਾਕੇਸ਼ ਵੋਹਰਾ, ਗੁਰਸੇਵਕ ਮਾਰਸ਼ਲ ਆਦਿ ਆਗੂਆਂ ਨੇ ਸਿੱਧੂ ਨੂੰ ਸ਼ਰਧਾਂਜਲੀ ਭੇਟ ਕਰਦੇ ਹੋਏ ਵੱਖ ਵੱਖ ਵਾਰਦਾਤਾਂ ਦਾ ਹਵਾਲਾ ਦਿੰਦੇ ਹੋਏ ਸੂਬੇ ਵਿਚ ਵਿਗੜੀ ਤੇ ਬੇਕਾਬੂ ਹੋਈ ਕਾਨੂੰਨ ਵਿਵਸਥਾ ਲਈ ਆਪ ਸਰਕਾਰ ਨੂੰ ਘੇਰਿਆ | ਇਸ ਦੌਰਾਨ ਇਹ ਕੈਂਡਲ ਮਾਰਚ ਬਲਾਕ ਕਾਂਗਰਸ ਦਫਤਰ ਤੂੰ ਸ਼ੁਰੂ ਹੋ ਕੇ ਸਰਕਾਰੀ ਹਸਪਤਾਲ ਚੋਂਕ ਤੋਂ ਹੁੰਦਾ ਹੋਇਆ ਸ਼ਹੀਦ ਚੋਕ ਆਕੇ ਸੰਪੰਨ  ਹੋਇਆ | ਜਿੱਥੇ ਮੋਮਬੱਤੀਆਂ ਜਗ੍ਹਾ ਕੇ ਸਿੱਧੂ ਮੂਸੇਵਾਲਾ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ ਅਤੇ ਉਸਦੇ ਕਾਤਲਾਂ ਨੂੰ ਜਲਦ ਕਾਬੂ ਕਰਨ ਲਈ ਅਵਾਜ ਬੁਲੰਦ ਕੀਤੀ ਗਈ | ਇਸ ਮੌਕੇ ਸਾਬਕਾ ਮੰਤਰੀ ਗਿਲਜੀਆਂ ਨੇ ਆਖਿਆ ਕਿ ਸੂਬੇ ਵਿਚ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਕਾਰਨ ਬਣੇ ਜੰਗਲਰਾਜ ਵਿਚ ਨਿੱਤ ਕਤਲੋ ਗਾਰਤ ਦੀਆਂ ਵਾਰਦਾਤਾਂ ਵਾਪਰ ਰਹੀਆਂ ਹਨ ਅਤੇ ਕਾਨੂੰਨ ਵਿਵਸਥਾ ਬੇਕਾਬੂ ਤੇ ਬੁਰੀ ਤਰਾਂ ਵਿਗੜ ਚੁੱਕੀ ਹੈ | ਉਨ੍ਹਾਂ ਆਖਿਆ ਕਿ ਸੁਰੱਖਿਆ ਵਾਪਸ ਲੈਣ ਦੇ ਗੁਪਤ ਅਤੇ ਸੰਵੇਦਨਸ਼ੀਲ ਮਾਮਲੇ ਨੂੰ ਇਸ ਨਕਾਰਾ ਸਰਕਾਰ ਨੇ ਸਸਤੀ ਲੋਕਪ੍ਰਿਅਤਾ ਹਾਸਲ ਕਰਨ ਲਈ ਜਿਸ ਤਰਾਂ ਮੀਡੀਆ ਵਿਚ ਲੀਕ ਕਰਕੇ ਪ੍ਰਚਾਰਿਆ ਹੈ ਉਸ ਨਾਲ ਸਿੱਧੂ ਮੂਸੇ ਵਾਲਾ ਦੇ ਕਤਲ ਲਈ ਮੌਜੂਦਾ ਸਰਕਾਰ ਜਿੰਮੇਵਾਰ ਹੈ |


 ਇਸ ਮੌਕੇ ਕੈਂਡਲ ਮਾਰਚ ਵਿਚ  ਵਿਪਨ ਮਰਵਾਹਾ, ਸਰਪੰਚ ਕਾਬਲ ਸਿੰਘ, ਸੁਖਵਿੰਦਰ ਸਿੰਘ ਗੁੱਜਰ, ਮਹਾਂਵੀਰ ਸਿੰਘ, ਗੁਰਮੁਖ ਸਿੰਘ, ਹੈਪੀ ਬਸਤੀ,ਜੇ.ਪੀ.ਨੰਗਲੀ, ਤਰਲੋਕ ਸਿੰਘ ਮੁਲਤਾਨੀ, ਗੁਰਬਖਸ਼ ਸਿੰਘ, ਸੁੱਖਾ ਰੜਾ, ਵਿਜੇ ਪਾਲ, ਕੁਲਦੀਪ ਸਿੰਘ, ਸਨੀ ਮਿਆਣੀ, ਰਵਿੰਦਰ ਪਾਲ ਸਿੰਘ ਗੋਰਾ, ਕੁਲਦੀਪ ਸਿੰਘ, ਰਾਕੇਸ਼ ਬਿੱਟੂ, ਦੇਸ ਰਾਜ ਡੋਗਰਾ, ਲਾਡੀ ਵੈਦ, ਲਾਲੀ ਡੁੱਗਰੀ,  ਗੁਰਜੀਤ ਸਿੰਘ ਡਿੰਪਾ, ਮਨੀ ਸਹਿਬਾਜ਼ਪੁਰ, ਰਾਜ ਕੁਮਾਰ, ਦਵਿੰਦਰ ਬਿੱਲੂ, ਲੱਬਾ ਜ਼ਹੂਰਾ, ਮਲਕੀਤ ਸਿੰਘ, ਡਿੰਪੀ ਖੋਸਲਾ, ਸਿੱਮੀ ਧਾਲੀਵਾਲ, ਬਾਲੀ ਸੱਲਾ,ਪਵਿੱਤਰ ਸਿੰਘ, ਸ਼ਿਵਦੀਪ ਸਿੰਘ, ਵਿਨੋਦ ਖੋਸਲਾ,ਆਸ਼ੂ ਵੈਦ, ਸੁਰਿੰਦਰ ਜੀਤ ਸਿੰਘ ਬਿੱਲੂ,ਗੁਰਮੀਤ ਗਿੱਲ, ਅਮਿਤ ਸੰਗਰ,ਸੁਖਰਾਜ ਸਿੱਧੂ, ਹਰਮੇਸ਼, ਹੀਰਾ ਲਾਲ ਭੱਟੀ,ਪਰਵਿੰਦਰ ਸਹਿਬਾਜ਼ਪੁਰ,ਬੋਬੀ,ਮਿੰਟੂ ਬੈਂਚਾਂ,ਦਲਜੀਤ ਸਿੰਘ,ਬਲਦੇਵ ਰਾਜ,ਬਾਬੂ ਰੂਪ ਲਾਲ, ਜੱਸਾ ਸਿੰਘ, ਸੁਖਵਿੰਦਰ ਸਿੰਘ, ਸੁਰਜੀਤ ਸਿੰਘ ਆਦਿ ਮੌਜੂਦ ਸਨ |



Post a Comment

0 Comments