ਟਾਂਡਾ ਉੜਮੁੜ 6 ਮਈ (ਨਵਦੀਪ ਸਿੰਘ ) - ਬੇਟ ਇਲਾਕੇ ਦੇ ਪਿੰਡ ਤਲਵੰਡੀ ਡੱਡੀਆਂ ਅਤੇ ਪੱਤੀ ਮੀਰਾਪੁਰ ਦੀਆਂ ਸੰਗਤਾਂ ਵੱਲੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਲਈ ਵੱਡੀ ਮਾਤਰਾ ਵਿੱਚ ਲੰਗਰ ਸਮੱਗਰੀ ਬੋਲੇ ਸੋ ਨਿਹਾਲ ਦੇ ਜੈਕਾਰਿਆਂ ਵਿੱਚ ਰਵਾਨਾ ਕੀਤੀ ਗਈ | ਸੰਗਤਾਂ ਵੱਲੋ ਦਾਲ,ਖੰਡ ਆਦਿ ਹੋਰ ਲੰਗਰ ਸਮੱਗਰੀ ਨਾਲ ਭਰੇ 525 ਬੋਰੀਆਂ ਨੂੰ 4 ਟਰੈਕਟਰ ਟਰਾਲੀਆਂ ਰਾਹੀਂ ਅਰਦਾਸ ਉਪਰੰਤ ਹਲਕਾ ਇੰਚਾਰਜ ਸ਼ਿਰੋਮਣੀ ਅਕਾਲੀ ਦਲ ਅਰਵਿੰਦਰ ਸਿੰਘ ਰਸੂਲਪੁਰ ਨੇ ਰਵਾਨਾ ਕੀਤਾ | ਇਸ ਮੌਕੇ ਉਨ੍ਹਾਂ ਸੰਗਤਾਂ ਦੇ ਇਸ ਉਪਰਾਲੇ ਦੀ ਸਲਾਘਾ ਕਰਦੇ ਕਿਹਾ ਕਿ ਇਸ ਔਖੀ ਘੜੀ ਵਿੱਚ ਸਿੱਖ ਸੰਗਤ ਅਤੇ ਸ਼ਿਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਜਰੂਰਤਮੰਦਾਂ ਦੀ ਮਦਦ ਲਈ ਵੱਡਾ ਸੇਵਾ ਮਿਸ਼ਨ ਚਲਾਇਆ ਹੋਇਆ ਹੈ | ਇਸ ਮੌਕੇ ਜਥੇਦਾਰ ਤਾਰਾ ਸਿੰਘ ਸੱਲਾਂ, ਜਥੇਦਾਰ ਮੱਖਣ ਸਿੰਘ ਮੀਰਾਂਪੁਰ, ਬਚਨ ਸਿੰਘ ਡੱਡੀਆਂ, ਮਹਿੰਦਰ ਸਿੰਘ ਮੀਰਾਪੁਰ, ਭਾਈ ਗੁਰਦੇਵ ਸਿੰਘ, ਭਾਈ ਸਿੰਗਾਰ ਸਿੰਘ, ਗੁਰਦੁਆਰਾ ਕਮੇਟੀ ਦੇ ਪ੍ਰਧਾਨ ਰਣਜੀਤ ਸਿੰਘ, ਭਾਈ ਸੇਵਾ ਸਿੰਘ, ਜਸਪਾਲ ਸਿੰਘ, ਹਰਪਾਲ ਸਿੰਘ, ਹੈਪੀ ਆਦਿ ਮੌਜੂਦ ਸਨ |
ADVT.
ADVT.


0 Comments