ਟਾਂਡਾ ਉੜਮੁੜ, 10 ਜੂਨ (ਨਵਦੀਪ ਸਿੰਘ ) - ਕੋਰੋਨਾ ਹਾੱਟ ਸਪਾਟ ਬਣਿਆ ਪਿੰਡ ਨੰਗਲੀ (ਜਲਾਲਪੁਰ ) ਫਿਲਹਾਲ ਕੋਰੋਨਾ ਮੁਕਤ ਹੋ ਗਿਆ ਹੈ ਅੱਜ ਆਖਰੀ 3 ਮਰੀਜ਼ ਵੀ ਠੀਕ ਹੋ ਕੇ ਘਰ ਪਰਤ ਆਏ | ਇਸ ਤੋਂ ਪਹਿਲਾਂ 26 ਪਾਜ਼ੇਟਿਵ ਮਰੀਜ਼ਾਂ ਨੇ ਕੋਰੋਨਾ ਨੂੰ ਮਾਤ ਦੇਕੇ ਅੱਜ ਘਰ ਵਾਪਸੀ ਕਰ ਲਈ ਸੀ ਇਸ ਬਾਰੇ ਜਾਣਕਾਰੀ ਦਿੰਦੇ ਐੱਸ.ਐੱਮ.ਓ. ਕੇ.ਆਰ. ਬਾਲੀ ਨੇ ਦੱਸਿਆ ਕਿ ਮਿਸ਼ਨ ਫਤਿਹ ਤਹਿਤ ਪਿੰਡ ਵਿੱਚ 29 ਪਾਜ਼ੇਟਿਵ ਮਰੀਜ਼ ਕੋਰੋਨਾ ਨੂੰ ਮਾਤ ਦੇ ਕੇ ਪਿੰਡ ਆਪਣੇ ਘਰਾਂ ਵਿੱਚ ਪਰਤ ਆਏ ਹਨ | ਉਨ੍ਹਾਂ ਦੱਸਿਆ ਕਿ ਅੱਜ 73 ਵਾਸੀਆਂ ਦੇ ਸੈਂਪਲ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਲੋਕਾਂ ਦੇ ਸਹਿਯੋਗ ਨਾਲ ਸਿਹਤ ਵਿਭਾਗ ਦੀ ਟੀਮ ਕੋਰੋਨਾ ਚੇਨ ਤੋੜਨ ਵਿੱਚ ਸਫਲ ਹੋ ਰਹੀ ਹੈ


0 Comments