ਪਿੰਡ ਡੂਮਾਨਾ ਵਿੱਚ ਸੈਰ ਕਰਦਿਆਂ ਔਰਤਾਂ ਨੂੰ ਪਲਸਰ ਸਵਾਰ ਲੁਟੇਰਿਆਂ ਨੇ ਬਣਾਇਆ ਨਿਸ਼ਾਨਾ

 ਟਾਂਡਾ ਉੜਮੁੜ, 26 ਜੂਨ ( ਨਵਦੀਪ ਸਿੰਘ ) -  ਵੀਰਵਾਰ  ਦੇਰ ਸ਼ਾਮ ਪਿੰਡ ਡੂਮਾਨਾ ਵਿੱਚ ਸੈਰ ਕਰਦੇ ਸਮੇ ਦਰਾਣੀ ਜੇਠਾਣੀ ਨੂੰ ਪਲਸਰ ਸਵਾਰ ਲੁਟੇਰਿਆਂ ਨੇ ਲੁੱਟ ਦਾ ਸ਼ਿਕਾਰ ਬਣਾਇਆ ਹੈ | ਵਾਰਦਾਤ ਦੇਰ ਸ਼ਾਮ 8 .15 ਵਜੇ ਉਸ  ਸਮੇ ਹੋਈ ਜਦੋ ਪਿੰਡ ਦੀ ਹੀ  ਸੜਕ ਤੇ ਸੈਰ ਕਰਦੇ ਸਮੇ ਨਰਿੰਦਰ ਕੌਰ ਪਤਨੀ ਭੁੱਲਾ ਸਿੰਘ ਅਤੇ ਉਸਦੀ ਦਰਾਣੀ ਨੂੰ ਸਰਬਜੀਤ ਕੌਰ ਪਤਨੀ ਗੁਰਜਿੰਦਰ ਸਿੰਘ ਨੂੰ ਪਲਸਰ ਸਵਾਰ ਦੋ ਲੁਟੇਰਿਆਂ ਨੇ ਘੇਰ ਲਿਆ ਅਤੇ ਪਿਸਤੌਲ ਦੇ ਜ਼ੋਰ ਤੇ ਸਰਬਜੀਤ ਕੌਰ ਕੋਲੋਂ ਲਗਭਗ 4 ਤੋਲੇ ਸੋਨੇ ਦੇ ਗਹਿਣੇ ਲੁੱਟ ਲਏ ਅਤੇ ਰਾਨੀਪਿੰਡ ਵੱਲ ਫਰਾਰ ਹੋ ਗਏ | ਸੂਚਨਾ ਮਿਲਣ ਤੇ ਟਾਂਡਾ ਪੁਲਸ ਜਾਂਚ ਕਰ ਰਹੀ ਹੈ | 

Post a Comment

0 Comments