ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੋਸਾਇਟੀ ਬਾਘਾ ਗੜਦੀਵਾਲਾ ਚਲਾਇਆ ਗਿਆ ਸੇਵਾ ਮਿਸ਼ਨ ਡਿਪਟੀ ਕਮਿਸ਼ਨਰ ਨੇ 'ਮਿਸ਼ਨ ਫਤਿਹ' ਤਹਿਤ ਜਾਗਰੂਕਤਾ ਫੈਲਾਉਣ 'ਤੇ ਕੀਤੀ ਐਨ.ਜੀ.ਓਜ਼ ਦੀ ਸ਼ਲਾਘਾ
ਹੁਸ਼ਿਆਰਪੁਰ, 19 ਜੂਨ (ਪੁੰਜ)-ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਜੋ ਹਫਤਾਵਰੀ ਜਾਗਰੂਕਤਾ ਗਤੀਵਿਧੀਆਂ ਕੀਤੀਆਂ ਜਾ ਰਹੀਆਂ ਹਨ, ਓਹਨਾ ਤਹਿਤ ਅੱਜ ਵੱਖ-ਵੱਖ ਐਨ.ਜੀ.ਓਜ਼ ਨੇ ਜਾਗਰੂਕਤਾ ਦੀ ਕਮਾਨ ਬਾਖੂਬੀ ਸੰਭਾਲੀ। ਡਿਪਟੀ ਕਮਿਸ਼ਨਰ ਸ੍ਰੀਮਤੀ ਅਪਨੀਤ ਰਿਆਤ ਨੇ ਐਨ.ਜੀ.ਓਜ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਓਹਨਾ ਵਲੋਂ 'ਮਿਸ਼ਨ ਫਤਿਹ' ਤਹਿਤ ਸਾਵਧਾਨੀਆਂ ਵਰਤਣ ਦਾ ਦਿੱਤਾ ਗਿਆ ਸੁਨੇਹਾ ਕਾਰਗਰ ਸਾਬਤ ਹੋਵੇਗਾ। ਓਹਨਾ ਦੱਸਿਆ ਕਿ ਐਸ.ਡੀ.ਐਮਜ਼ ਦੀ ਅਗਵਾਈ ਵਿੱਚ ਪੰਜਾਬ ਸਰਕਾਰ ਵਲੋਂ ਤਿਆਰ ਕਰਵਾਏ ਗਏ ਕੋਰੋਨਾ ਯੋਧਿਆਂ ਦੇ ਬੈਜ਼ ਲਗਾ ਕੇ ਐਨ.ਜੀ.ਓਜ਼ ਨੂੰ ਰਵਾਨਾ ਕੀਤਾ ਗਿਆ ਸੀ ਅਤੇ ਇਨ੍ਹਾਂ ਵਲੋਂ ਬਜ਼ਾਰਾਂ, ਘਰਾਂ ਅਤੇ ਦੁਕਾਨਾਂ ਵਿੱਚ ਜਨਤਾ ਨੂੰ ਮਾਸਕ, ਸਮਾਜਿਕ ਦੂਰੀ ਅਤੇ ਸਮੇਂ-ਸਮੇਂ 'ਤੇ ਹੱਥ ਧੋਣ ਵਰਗੀਆਂ ਸਾਵਧਾਨੀਆਂ ਬਾਰੇ ਜਾਗਰੂਕ ਕੀਤਾ ਗਿਆ।
ਸ੍ਰੀਮਤੀ ਅਪਨੀਤ ਰਿਆਤ ਨੇ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਸ਼ੁਰੂ ਕੀਤੇ ਗਏ 'ਮਿਸ਼ਨ ਫਤਿਹ' ਤਹਿਤ ਸਾਵਧਾਨੀਆਂ ਵਰਤ ਕੇ ਕੋਰੋਨਾ ਤੋਂ ਸੁਰੱਖਿਅਤ ਰਿਹਾ ਜਾ ਸਕਦਾ ਹੈ।ਓਹਨਾ ਦੱਸਿਆ ਕਿ ਅੱਜ ਜਿਨ੍ਹਾਂ ਐਨ.ਜੀ.ਓਜ਼ ਵਲੋਂ ਜਾਗਰੂਕਤਾ ਅਭਿਆਨ ਚਲਾਇਆ ਗਿਆ, ਓਹਨਾ ਵਿੱਚ ਸ੍ਰੀ ਗੁਰੂ ਹਰਗੋਬਿੰਦ ਸੇਵਾ ਸੋਸਾਇਟੀ ਦਸੂਹਾ, ਵਿਜ਼ਨ ਕੇਅਰ ਵੈਲਫੇਅਰ ਸੋਸਾਇਟੀ ਟਾਂਡਾ, ਬਾਬਾ ਦੀਪ ਸਿੰਘ ਸੇਵਾ ਦਲ ਅਤੇ ਵੈਲਫੇਅਰ ਸੋਸਾਇਟੀ ਬਾਘਾ ਗੜਦੀਵਾਲਾ , ਮਾਣਕ ਢੇਰੀ ਏਕਤਾ ਵੈਲਫੇਅਰ ਸੋਸਾਇਟੀ, ਅਨਮੋਲ ਮਿਲਕ ਡੇਅਰੀ ਦਸੂਹਾ, ਹਿਊਮਨ ਰਾਈਟਸ ਪ੍ਰੋਟੈਕਸ਼ਨ ਫਰੰਟ, ਸਰਵ ਪਿਤਰੀ ਮਾਨਵ ਕਲਿਆਣ ਸੰਸਥਾ, ਉਪਕਾਰ ਐਜੂਕੇਸ਼ਨਲ ਐਂਡ ਚੈਰੀਟੇਬਲ ਟਰੱਸਟ ਗੜ•ਸ਼ੰਕਰ, ਕੇਅਰਨੈਸ ਐਂਡ ਅਵੇਅਰਨੈਸ ਰਿਸ਼ੀ ਫਾਉਂਡੇਸ਼ਨ, ਆਈ ਡੋਨੇਸ਼ਨ ਸੋਸਾਇਟੀ, ਆਈ.ਐਚ.ਆਰ.ਓ. ਹੁਸ਼ਿਆਰਪੁਰ, ਬਾਰ ਐਸੋਸੀਏਸ਼ਨ ਹੁਸ਼ਿਆਰਪੁਰ, ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਹੁਸ਼ਿਆਰਪੁਰ ਆਦਿ ਸ਼ਾਮਲ ਸਨ।



0 Comments