ਦਸੂਹਾ , 23 ਜਨਵਰੀ (ਗੁਰਪ੍ਰੀਤ ਸਿੰਘ ਸਹੋਤਾ) - ਪੁਲਿਸ ਨੇ ਨਬਾਲਿਗ ਲੜਕੀਆਂ ਨੂੰ ਅਗਵਾ ਕਰਨ ਦੇ ਦੋਸ਼ ਵਿੱਚ ਇਕ ਔਰਤ ਨੂੰ 24 ਘੰਟਿਆਂ ਵਿੱਚ ਕਾਬੂ ਕਰ ਕੇ ਲੜਕੀਆਂ ਨੂੰ ਮਾਪਿਆਂ ਹਵਾਲੇ ਕੀਤਾ ਹੈ |ਡੀ. ਐੱਸ ਪੀ ਦਸੂਹਾ ਮੁਨੀਸ਼ ਕੁਮਾਰ ਨੇ ਦੱਸਿਆ ਕਿ ਇਲਾਕਾ ਵਾਸੀ ਦੋ ਨਬਾਲਿਗ ਲੜਕੀਆਂ ਜੋ ਸਕੂਲ ਗਈਆਂ ਪਰ ਘਰ ਵਾਪਿਸ ਨਹੀਂ ਪਰਤਿਆ ਸਨ ਪੁਲਿਸ ਨੂੰ ਸੂਚਨਾ ਮਿਲਣ ਤੇ ਜਦੋ ਭਾਲ ਸ਼ੁਰੂ ਕੀਤੀ ਗਈ ਤਾਂ ਥਾਣਾ ਮੁਖੀ ਐੱਸ ਆਈ ਮਲਕੀਤ ਸਿੰਘ ਦੀ ਟੀਮ ਨੇ ਤਫਤੀਸ਼ ਦੌਰਾਨ ਦੋਨਾਂ ਨੂੰ ਜਲੰਧਰ ਤੋਂ ਲੱਬ ਲਿਆ ਲਿਆ ਜਿੱਥੋਂ ਪਤਾ ਲੱਗਿਐ ਕਿ ਔਰਤ ਜੋਤੀ ਪਤਨੀ ਰਵੀ ਨਿਵਾਸੀ ਬੱਡੋ (ਬਿਲਾਸਪੁਰ) ਹਿਮਾਚਲ ਪ੍ਰਦੇਸ਼ ਉਨ੍ਹਾਂ ਨੂੰ ਵਰਗਲਾ ਕੇ ਅਗਵਾ ਕਰਕੇ ਹਿਮਾਚਲ ਪ੍ਰਦੇਸ਼ ਲਿਜਾਣ ਦੇ ਫ਼ਿਰਾਕ ਵਿੱਚ ਸੀ ਪੁਲਿਸ ਨੇ ਲੜਕੀਆਂ ਨੂੰ ਮਾਪਿਆਂ ਦੇ ਹਵਾਲੇ ਕਰਕੇ ਅਗਵਾ ਕਰਨ ਵਾਲੀ ਔਰਤ ਜੋਤੀ ਨੂੰ ਕਾਬੂ ਕਰਕੇ ਉਸਦੇ ਖਿਲਾਫ ਮਾਮਲਾ ਦਰਜ ਕਰਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ |
0 Comments