ਆਬਾਦ ਹੋਵੇਗੀ ਪਟਵਾਰਖਾਨੇ ਦੀ ਖੰਡਰ ਬਣੀ ਰਹੀ ਇਮਾਰਤ, ਵਿਧਾਇਕ ਗਿਲਜੀਆਂ ਨੇ ਇਮਾਰਤ ਦੀ ਰੈਨੋਵੇਸ਼ਨ ਲਈ ਦਿੱਤੀ 10 ਲੱਖ ਦੀ ਸਰਕਾਰੀ ਗਰਾਂਟ

ਟਾਂਡਾ ਉੜਮੁੜ, 8   ਨਵੰਬਰ (ਨਵਦੀਪ ਸਿੰਘ ) - ਫੌਜੀ ਕਲੋਨੀ ਮਾਡਲ ਟਾਊਨ ਵਿੱਚ  ਪਿਛਲੇ ਕਈ ਸਾਲਾਂ ਤੋਂ ਬੇਕਾਰ ਪਈ ਲੱਖਾਂ ਰੁਪਏ ਦੀ ਲਾਗਤ ਨਾਲ ਬਣੀ ਪਟਵਾਰਖਾਨੇ ਦੀ ਇਮਾਰਤ ਨੂੰ ਮੁੜ ਆਬਾਦ ਕਰਨ ਲਈ ਉੱਦਮ ਸ਼ੁਰੂ ਹੋਇਆ ਹੈ . ਮੁੱਖ ਮੰਤਰੀ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਖੰਡਰ ਬਣ ਰਹੀ ਇਸ ਇਮਾਰਤ ਦੀ ਰੈਨੋਵੇਸ਼ਨ ਲਈ ਪੰਚਾਇਤ ਨੂੰ 10 ਲੱਖ ਰੁਪਏ ਦੀ ਸਰਕਾਰੀ ਗ੍ਰਾਂਟ ਭੇਟ ਕੀਤੀ ਹੈ . ਸਰਪੰਚ ਜੋਗਿੰਦਰ ਸਿੰਘ ਨੂੰ ਇਹ ਚੈੱਕ ਭੇਟ ਕਰਦੇ ਵਿਧਾਇਕ ਗਿਲਜੀਆਂ ਨੇ ਦੱਸਿਆ ਕਿ ਪਟਵਾਰੀਆਂ ਲਈ ਕਈ ਸਾਲ ਪਹਿਲਾਂ ਬਣਾਈ ਗਈ ਇਹ ਇਮਾਰਤ ਕੁਝ ਕਾਰਨਾਂ ਕਰਕੇ ਆਬਾਦ ਨਹੀਂ ਹੋ ਸਕੀ ਸੀ . ਜਿਸਤੋ ਬਾਅਦ ਇਹ ਬੇਕਾਰ ਪਈ ਸੀ .
ਸਰਕਾਰੀ ਪ੍ਰਾਪਰਟੀ ਨੂੰ ਵੇਸਟ ਹੋਣ ਤੋਂ ਬਚਾਉਣ ਲਈ ਉਨਾਂ ਇਹ ਕੋਸਿਸ਼  ਕੀਤੀ ਹੈ ਅਤੇ ਇਸ ਵਿੱਚ ਲੁੜੀਂਦੇ ਸੁਧਾਰ ਕਰ ਕੇ ਇਸ ਵਿੱਚ ਨਗਰ ਤੋਂ ਦੂਰ ਸਥਿਤ ਵੱਖ ਵੱਖ ਮਹਿਕਮਿਆਂ ਦੇ ਦਫਤਰ ਸ਼ਿਫਟ ਕਰਵਾਏ ਜਾਣਗੇ . ਇਸ ਮੌਕੇ ਇਸ ਪਹਿਲ ਕਦਮੀ ਲਈ ਪੰਚਾਇਤ ਨੇ ਵਿਧਾਇਕ ਗਿਲਜੀਆਂ ਦਾ ਸਨਮਾਨ ਕੀਤਾ . ਇਸ ਮੌਕੇ ਮੈਂਬਰ ਜ਼ਿਲਾ ਪ੍ਰੀਸ਼ਦ ਰਵਿੰਦਰ ਪਾਲ ਸਿੰਘ ਗੋਰਾ, ਚੇਅਰਮੈਨ ਮਾਰਕੀਟ ਕਮੇਟੀ ਸਿਮਰਨ ਸਿੰਘ ਸੈਣੀ, ਗੁਰਵੀਰ ਸਿੰਘ ਰਿੰਕੂ, ਸਾਬਕਾ ਐੱਮ.ਸੀ. ਗੁਰਸੇਵਕ ਮਾਰਸ਼ਲ, ਮਾਸਟਰ ਮਲਕੀਤ ਸਿੰਘ, ਜਸਪਾਲ ਸਿੰਘ, ਕੁਲਵੀਰ ਸਿੰਘ, ਅਮਰੀਕ ਸਿੰਘ, ਹਰਭਜਨ ਸਿੰਘ, ਲਾਲ ਸਿੰਘ, ਅਨਿਲ ਪਿੰਕਾ, ਸੁਰਜੀਤ ਸਿੰਘ, ਮਹਿੰਦਰ ਸਿੰਘ, ਗੌਰਵ, ਰਾਜੂ ਮਾਡਲ ਟਾਊਨ,ਨਿਰਮਲ ਸਿੰਘ, ਲਸ਼ਮਣ ਦਾਸ, ਸੁਖਦੇਵ ਸਿੰਘ ਆਦਿ ਮੌਜੂਦ ਸਨ .                           

 

Post a Comment

0 Comments