ਟਾਂਡਾ ਉੜਮੁੜ, 16 ਜਨਵਰੀ (ਨਵਦੀਪ ਸਿੰਘ ) - ਮੁੱਖ ਮੰਤਰੀ ਪੰਜਾਬ ਦੇ ਸਿਆਸੀ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆਂ ਨੇ ਪਿੰਡ ਦਬੁਰਜੀ ਵਿੱਚ ਲਗਭਗ 4 ਲੱਖ 20 ਹਜ਼ਾਰ ਰੁਪਏ ਦੀ ਲਾਗਤ ਵਾਲੇ ਪਾਰਕ ਦਾ ਉਦਘਾਟਨ ਕੀਤਾ ਹੈ | ਇਸ ਮੌਕੇ ਜੋਗਿੰਦਰ ਸਿੰਘ ਗਿਲਜੀਆਂ, ਪੰਚਾਇਤ ਸੰਮਤੀ ਮੈਂਬਰ ਮਨੀ ਸਹਿਬਾਜ਼ਪੁਰ ਏ.ਪੀ.ਓ.ਅੰਜਲੀ ਸ਼ਰਮਾ ਵੀ ਉਨ੍ਹਾਂ ਦੇ ਨਾਲ ਮੌਜੂਦ ਸਨ | ਸਰਪੰਚ ਜਸਵੀਰ ਸਿੰਘ ਵਿੱਕੀ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਪੇਂਡੂ ਵਿਕਾਸ ਅਤੇ ਪੰਚਾਇਤ ਵਿਭਾਗ ਵੱਲੋ ਮਨਰੇਗਾ ਅਧੀਨ ਬਣਾਏ ਗਏ ਇਸ ਪਾਰਕ ਦਾ ਉਦਘਾਟਨ ਕਰਦੇ ਹੋਏ ਵਿਧਾਇਕ ਗਿਲਜੀਆਂ ਨੇ ਦੱਸਿਆ ਕਿ ਜਲਦ ਹੀ ਇਸ ਪਿੰਡ ਵਿੱਚ ਮਿੰਨੀ ਖੇਡ ਸਟੇਡੀਅਮ ਵੀ ਬਣਕੇ ਤਿਆਰ ਹੋ ਜਾਵੇਗਾ |
ਉਨ੍ਹਾਂ ਦੱਸਿਆ ਕਿ ਹਲਕੇ ਦੇ ਸਮੂਹ ਪਿੰਡਾਂ ਦੇ ਬਹੁਪੱਖੀ ਵਿਕਾਸ ਲਈ ਵਿਕਾਸ ਕੰਮ ਕਰਵਾਏ
ਜਾ ਰਹੇ ਹਨ | ਉਨ੍ਹਾਂ ਇਸ ਮੌਕੇ ਨੌਜਵਾਨ ਸਰਪੰਚ ਵਿੱਕੀ ਅਤੇ ਸਮੂਹ ਪੰਚਾਇਤ ਵੱਲੋ
ਕਰਵਾਏ ਜਾ ਰਹੇ ਵਿਕਾਸ ਕੰਮਾਂ ਦੀ ਸਲਾਘਾ ਵੀ ਕੀਤੀ | ਇਸ ਮੌਕੇ ਸਾਬਕਾ ਸਰਪੰਚ ਬਿਕਰਮਜੀਤ
ਸਿੰਘ, ਗੁਰਮੀਤ ਸਿੰਘ ਪ੍ਰਧਾਨ, ਸਰਪੰਚ ਬਲਵਿੰਦਰ ਸਿੰਘ ਨਿੱਕਾ, ਜਗਮੋਹਨ ਸਿੰਘ, ਜਸਪਾਲ
ਸਿੰਘ, ਗੁਰਜੀਤ ਸਿੰਘ ਡਿੰਪਾ, ਬਲਵਿੰਦਰ ਕੌਰ, ਨਿਰਮਲ ਸਿੰਘ, ਕੈਪਟਨ ਜਸਵੀਰ ਸਿੰਘ,
ਕੁਲਜੀਤ ਸਿੰਘ ਸੋਨੂ, ਕੁਲਦੀਪ ਸਿੰਘ, ਰਵੇਲ ਸਿੰਘ, ਬਲਕਾਰ ਸਿੰਘ, ਭਗਵੰਤ ਸਿੰਘ, ਰਣਜੀਤ
ਸਿੰਘ, ਗੁਰਮੁਖ ਸਿੰਘ, ਦਰਗਾਹ ਸਿੰਘ, ਛੱਜਾ ਸਿੰਘ, ਸ਼ਵਿੰਦਰ ਸਿੰਘ, ਐੱਸ.ਡੀ.ਓ. ਅਮਰਜੀਤ
ਸਿੰਘ, ਜੇ ਈ ਖੁਸ਼ਵੰਤ ਸਿੰਘ, ਜੇ ਈ ਜਸਦੀਪ ਸਿੰਘ, ਰਵਿੰਦਰ ਸਿੰਘ, ਕੁਲਵਿੰਦਰ ਲੱਕੀ,
ਜਗੀਰ ਸਿੰਘ ਲਾਲੀਆਂ, ਗੁਰਜੀਤ ਸਿੰਘ ਬਾਜਵਾ, ਜਗੀਰ ਸਿੰਘ, ਮਸਤਾਨ ਸਿੰਘ ਮੁਲਤਾਨੀ ਆਦਿ
ਮੌਜੂਦ ਸਨ |



0 Comments