ਟਾਂਡਾ ਉੜਮੁੜ, 16 ਅਪ੍ਰੈਲ ( ਪੱਤਰਕਾਰ ਮੰਚ ) - ਸਮਾਜ ਸੇਵੀ ਸੰਸਥਾ ਸੀਨੀਅਰ ਸਿਟੀਜਨ ਵੈੱਲਫੇਅਰ ਸੁਸਾਇਟੀ ਵੱਲੋ ਟਾਂਡਾ ਪੁਲਸ ਦੇ ਸਹਿਯੋਗ ਨਾਲ ਅੱਜ ਟਾਂਡਾ ਵਿੱਚ ਲੋਕਾਂ ਨੂੰ ਕੋਰੋਨਾ ਮਹਾਮਾਰੀ ਤੋਂ ਬਚਾਅ ਲਈ ਜਾਗਰੂਕ ਕਰਨ ਲਈ ਮਾਸਕ ਵੰਡੇ ਗਏ | ਸੁਸਾਇਟੀ ਦੇ ਆਗੂਆਂ ਮਾਸਟਰ ਅਵਤਾਰ ਸਿੰਘ ਮਸੀਤੀ, ਸੇਵਾ ਮੁਕਤ ਚੀਫ ਕੈਮੀਕਲ ਐਗਜਾਮੀਨਰ ਡਾ. ਕੇਵਲ ਸਿੰਘ ਕਾਜਲ ਅਤੇ ਡਾ. ਲਵਪ੍ਰੀਤ ਸਿੰਘ ਪਾਬਲਾ ਦੀ ਅਗਵਾਈ ਵਿੱਚ ਸ਼ੁਰੂ ਕੀਤੀ ਗਈ ਇਸ ਮੁਹਿੰਮ ਦਾ ਉਦਘਾਟਨ ਡੀ.ਐੱਸ.ਪੀ. ਟਾਂਡਾ ਦਲਜੀਤ ਸਿੰਘ ਖੱਖ ਨੇ ਕੀਤਾ | ਇਸ ਦੌਰਾਨ ਪੁਲਸ ਅਤੇ ਸੁਸਾਇਟੀ ਦੀ ਟੀਮ ਨੇ ਜਨਤਕ ਸਥਾਨਾਂ ਤੇ ਰਾਹਗੀਰਾਂ ਨੂੰ ਮਾਸਕ ਵੰਡਣ ਦੇ ਨਾਲ ਨਾਲ ਮਹਾਮਾਰੀ ਤੋਂ ਬਚਣ ਲਈ ਸਰਕਾਰ ਵੱਲੋ ਜਾਰੀ ਹਦਾਇਤਾਂ ਦਾ ਪਾਲਣ ਕਰਨ ਲਈ ਜਾਗਰੂਕ ਵੀ ਕੀਤਾ | ਇਸ ਮੌਕੇ ਡੀ.ਐੱਸ.ਪੀ. ਖੱਖ ਨੇ ਸੁਸਾਇਟੀ ਦੇ ਇਸ ਸਮਾਜ ਸੇਵੀ ਉੱਦਮ ਦੀ ਸਲਾਘਾ ਕੀਤੀ | ਇਸ ਮੌਕੇ ਇੰਜੀਨਿਅਰ ਸੁਖਚੈਨ ਸਿੰਘ, ਕਰਨੈਲ ਸਿੰਘ ਮਾਲਵਾ, ਐਡਵੋਕੇਟ ਹਰਦੀਪ ਸਿੰਘ ਆਦਿ ਮੌਜੂਦ ਸਨ |
0 Comments