ਵਿਧਾਇਕ ਗਿਲਜੀਆਂ ਨੇ ਵੀ ਲੁਆਈ ਹਾਜ਼ਰੀ ਟਾਂਡਾ ਉੜਮੁੜ, 20 ਜੂਨ (ਪੁੰਜ)- ਦਾਰਾਪੁਰ ਟਾਂਡਾ ਵਿੱਚ ਬਾਬਾ ਬੂਟਾ ਭਗਤ ਜੋੜ ਮੇਲਾ ਸਰਬੱਤ ਦੇ ਭਲੇ ਦੀ ਅਰਦਾਸ ਨਾਲ ਸੰਪੰਨ ਹੋ ਗਿਆ ਹੈ . ਹਾਲਾਂਕਿ ਪਿਛਲੇ ਵਰੇ ਦੀ ਤਰਾਂ ਕੋਵਿਡ 19 ਦੇ ਮੱਦੇਨਜ਼ਰ ਜਿਆਦਾ ਇਕੱਠ ਨਹੀਂ ਹੋਇਆ . ਮੇਲੇ ਦੌਰਾਨ ਮੁੱਖ ਮੰਤਰੀ ਦੇ ਸਲਾਹਕਾਰ ਵਿਧਾਇਕ ਸੰਗਤ ਸਿੰਘ ਗਿਲਜੀਆ ਨੇ ਵੀ ਆਪਣੀ ਟੀਮ ਨਗਰ ਕੌਂਸਲ ਪ੍ਰਧਾਨ ਗੁਰਸੇਵਕ ਮਾਰਸ਼ਲ, ਸਾਬਕਾ ਪ੍ਰਧਾਨ ਹਰੀ ਕਿ੍ਰਸ਼ਨ ਸੈਣੀ, ਮੈਂਬਰ ਜ਼ਿਲਾ ਪਰਿਸ਼ਦ ਰਵਿੰਦਰ ਪਾਲ ਸਿੰਘ ਗੋਰਾ, ਜਗਜੀਵਨ ਜੱਗੀ ਆਦਿ ਦੇ ਨਾਲ ਬਾਬਾ ਬੂਟਾ ਭਗਤ ਜੀ ਦੇ ਦਰਬਾਰ ਵਿੱਚ ਹਾਜ਼ਰੀ ਲੁਆਈ . ਉਨਾਂ ਇਸ ਮੌਕੇ ਉਨਾਂ ਸੰਗਤਾਂ ਨੂੰ ਜੋੜ ਮੇਲੇ ਦੀਆਂ ਸ਼ੁਭਕਾਮਨਾਵਾ ਦਿੰਦੇ ਹੋਏ ਕੋਰੋਨਾ ਮਹਾਮਾਰੀ ਦੇ ਮੱਦੇਨਜ਼ਰ ਮਾਸਕ ਪਾਉਣ ਅਤੇ ਵੱਡਾ ਇਕੱਠ ਨਾਲ ਕਰਨ ਦੀ ਪ੍ਰੇਰਨਾ ਵੀ ਦਿੱਤੀ . ਇਸ ਮੌਕੇ ਪ੍ਰਬੰਧਕ ਕਮੇਟੀ ਵੱਲੋ ਵਿਧਾਇਕ ਗਿਲਜੀਆਂ ਅਤੇ ਉਨਾਂ ਦੀ ਟੀਮ ਦਾ ਸਨਮਾਨ ਵੀ ਕੀਤਾ ਗਿਆ .
ਇਸ ਮੌਕੇ ਕੌਂਲਸਰ ਸੁਰਿੰਦਰ ਜੀਤ ਸਿੰਘ ਬਿੱਲੂ, ਦਵਿੰਦਰ ਬਿੱਲੂ, ਗੁਰਪ੍ਰੀਤ ਕੌਰ, ਕਿਸ਼ਨ ਬਿੱਟੂ, ਪੰਕਜ ਸਚਦੇਵਾ, ਕਮਲਦੀਪ ਸੈਣੀ, ਪੰਡਿਤ ਕਿ੍ਰਸ਼ਨ ਕੁਮਾਰ, ਪ੍ਰਭ ਦਿਆਲ ਸਹੋਤਾ, ਪਿੰਕੀ ਸੰਗਰ, ਵਿਨੋਦ ਖੋਸਲਾ, ਗੁਰਮਿੰਦਰ ਸੈਣੀ, ਦਲਜੀਤ ਸਿੰਘ, ਨਰਿੰਦਰ ਕੌਰ, ਜੀਵਨ ਕੁਮਾਰ ਬਬਲੀ, ਰਾਜੇਸ਼ ਲਾਡੀ, ਰਾਜ ਕੁਮਾਰ ਰਾਜੂ ਅਤੇ ਰਜਿੰਦਰ ਸੈਣੀ ਆਦਿ ਨੇ ਹਾਜ਼ਰੀ ਲੁਆਈ .



0 Comments